ਨਵੀਂ ਦਿੱਲੀ (ਇੰਟ) - ਬ੍ਰਿਟੇਨ ਦੀ ਫਾਰਮੇਸੀ ਚੇਨ ਬੂਟਸ ਲਈ ਦਿੱਗਜ ਭਾਰਤੀ ਕਾਰੋਬਾਰੀ ਮੁਕੇਸ਼ ਅੰਬਾਨੀ ਅਤੇ ਬ੍ਰਿਟਿਸ਼ ਅਰਬਪਤੀ ਇੱਸਾ ਬਰਦਰਸ ਆਹਮੋ-ਸਾਹਮਣੇ ਆ ਗਏ ਹਨ। ਅੰਬਾਨੀ ਨੂੰ ਬ੍ਰਿਟਿਸ਼ ਬਰਦਰਸ ਵੱਲੋਂ ਸਖਤ ਚੁਣੌਤੀ ਮਿਲ ਰਹੀ ਹੈ। ਪਹਿਲੇ ਰਾਊਂਡ ਵਿਚ ਇੱਸਾ ਬਰਦਰਸ ਨੇ ਸਭ ਤੋਂ ਜ਼ਿਆਦਾ ਬੋਲੀ ਲਾਈ ਹੈ। ਇਹ ਬਿਡ ਅਗਲੇ ਹਫਤੇ ਪੂਰੀ ਹੋਣ ਵਾਲੀ ਹੈ ਅਤੇ ਮੁਕੇਸ਼ ਅੰਬਾਨੀ ਵੀ ਇਸ ਡੀਲ ਲਈ ਕੋਸ਼ਿਸ਼ਾਂ ਕਰ ਰਹੇ ਹਨ। ਅੰਬਾਨੀ ਨੇ ਬੂਟਸ ਲਈ ਅਮਰੀਕਾ ਦੀ ਬਾਇਆਊਟ ਫਰਮ ਅਪੋਲੋ ਗਲੋਬਲ ਮੈਨੇਜਮੈਂਟ ਇੰਕ ਨਾਲ ਹੱਥ ਮਿਲਾਇਆ ਹੈ ਅਤੇ ਜੇਕਰ ਅੰਬਾਨੀ ਇਸ ਬਿਡ ਨੂੰ ਜਿੱਤ ਜਾਂਦੇ ਹਨ ਤਾਂ ਭਾਰਤ ਤੋਂ ਬਾਹਰ ਇਹ ਉਨ੍ਹਾਂ ਦੀ ਸਭ ਤੋਂ ਵੱਡੀ ਡੀਲ ਹੋਵੇਗੀ।
ਇਹ ਵੀ ਪੜ੍ਹੋ : ਸਰਕਾਰ ਨੇ ਸੋਧੇ ਡਰਾਈਵਿੰਗ ਲਾਇਸੈਂਸ ਬਣਵਾਉਣ ਦੇ ਨਿਯਮ, 1 ਜੁਲਾਈ ਤੋਂ ਹੋਣਗੇ ਲਾਗੂ
ਇੱਸਾ ਬਰਦਰਸ ਨੇ ਕਈ ਕੰਪਨੀਆਂ ਦਾ ਕੀਤਾ ਟੇਕਓਵਰ
ਇੱਸਾ ਬਰਦਰਸ ਨੇ ਬੂਟਸ ਲਈ ਹੁਣ ਤੱਕ ਸਭ ਤੋਂ ਵੱਡੀ ਬੋਲੀ ਲਾਈ ਹੈ। ਪਿਛਲੇ ਕੁੱਝ ਸਾਲਾਂ ਤੋਂ ਉਨ੍ਹਾਂ ਨੇ ਐਕਵਾਇਰ ਦੀਆਂ ਗਤੀਵਿਧੀਆਂ ਉੱਤੇ ਜ਼ਿਆਦਾ ਫੋਕਸ ਕੀਤਾ ਹੈ। ਹਾਲ ਹੀ ਵਿਚ ਉਨ੍ਹਾਂ ਨੇ ਬ੍ਰਿਟੇਨ ਦੇ ਸੁਪਰਮਾਰਕੀਟ ਆਪ੍ਰੇਟਰ ਏਸਡਾ ਗਰੁੱਪ ਅਤੇ ਫਾਸਟ ਫੂਡ ਰੈਸਟੋਰੈਂਟਸ ਚੇਨ ਲਿਓਨ ਨੂੰ ਟੇਕਓਵਰ ਕੀਤਾ ਹੈ। ਇਸ ਅੈਕਵਾਇਰ ਦੌਰਾਨ ਇੱਸਾ ਬਰਦਰਸ ਦੀ ਮੁੱਖ ਕੰਪਨੀ ਈ. ਜੀ. ਗਰੁੱਪ ਹੁਣ ਕੌਮਾਂਤਰੀ ਗੈਸ ਸਟੇਸ਼ਨ ਅਤੇ ਡਿਪਾਰਟਮੈਂਟਲ ਸਟੋਰ ਦੀ ਵੱਡੀ ਚੇਨ ਬਣ ਚੁੱਕੀ ਹੈ। ਹੁਣ ਇੱਸਾ ਬਰਦਰਸ ਨੇ ਬੂਟਸ ਨੂੰ ਖਰੀਦਣ ਲਈ ਟੀ. ਡੀ. ਆਰ. ਕੈਪੀਟਲ ਨਾਲ ਹੱਥ ਮਿਲਾਇਆ ਹੈ।
ਇਹ ਵੀ ਪੜ੍ਹੋ : 9 ਹਜ਼ਾਰ ਰੁਪਏ ਤੋਂ ਡਿੱਗ ਕੇ 50 ਪੈਸੇ ਰਹਿ ਗਈ ਇਸ ਕਰੰਸੀ ਦੀ ਕੀਮਤ, ਜਾਣੋ ਹੋਰ ਕ੍ਰਿਪਟੋਕਰੰਸੀ ਦਾ ਹਾਲ
ਖਰੀਦਣ ਤੋਂ ਬਾਅਦ ਫਿਰ ਹੋਵੇਗੀ ਕਸਰਤ
ਬੂਟਸ ਪ੍ਰਚੂਨ ਫਾਰਮੇਸੀ ਵਾਲਗ੍ਰੀਨਸ ਬੂਟਸ ਅਲਾਇੰਸ ਦੀ ਇੰਟਰੈਸ਼ਨਲ ਇਕਾਈ ਹੈ। ਬੂਟਸ ਦੀ ਕੀਮਤ ਵਾਲਗ੍ਰੀਨਸ 700 ਕਰੋਡ਼ ਪਾਊਂਡ (850 ਕਰੋਡ਼ ਡਾਲਰ) ਲਾ ਰਹੀ ਹੈ ਪਰ ਬਿਡਰਸ ਇਸਦੀ ਕੀਮਤ 500 ਕਰੋਡ਼ ਪਾਊਂਡ ਲਾ ਰਹੇ ਹਨ। ਹਾਲਾਂਕਿ ਇਸ ਦੇ ਲੱਛਣ ਵਿੱਖ ਰਹੇ ਹਨ ਕਿ ਬੂਟਸ ਲਈ ਬੋਲੀ ਹੋਰ ਵਧੇ । ਬੂਟਸ ਦੇ ਯੂਨਾਈਟਿਡ ਕਿੰਗਡਮ (ਯੂ. ਕੇ.) ਵਿਚ 2200 ਤੋਂ ਜ਼ਿਆਦਾ ਸਟੋਰ ਹਨ, ਜਿਸ ਵਿਚੋਂ ਜ਼ਿਆਦਾਤਰ ਨੂੰ ਫਿਰ ਮੇਕਓਵਰ ਕਰਣ ਦੀ ਜ਼ਰੂਰਤ ਹੈ। ਇਸ ਤੋਂ ਇਲਾਵਾ ਹਾਲੀਆ ਸਾਲਾਂ ਵਿਚ ਸੁਸਤ ਮੰਗ ਦੌਰਾਨ ਬੂਟਸ ਨੂੰ ਹੁਣ ਗਾਹਕਾਂ ਦੀਆਂ ਬਦਲਦੀਆਂ ਆਦਤਾਂ ਦੇ ਮੁਤਾਬਕ ਆਪਣੇ ਕਾਰੋਬਾਰ ਵਿਚ ਵੀ ਅਹਿਮ ਬਦਲਾਅ ਕਰਨੇ ਹੋਣਗੇ। ਯਾਨੀ ਡੀਲ ਹੋਣ ਤੋਂ ਬਾਅਦ ਜੋ ਕੰਪਨੀਆਂ ਜਿੱਤਣਗੀਆਂ, ਉਨ੍ਹਾਂ ਦੀ ਚੰਗੀ ਕਸਰਤ ਹੋਣ ਵਾਲੀ ਹੈ।
ਇਹ ਵੀ ਪੜ੍ਹੋ : ਭਾਰਤ ਫਿਰ ਕਰੇਗਾ ਸੰਕਟ ਦਾ ਸਾਹਮਣਾ ਕਰ ਰਹੇ ਸ਼੍ਰੀਲੰਕਾ ਦੀ ਮਦਦ, ਭੇਜੇਗਾ 65000 ਮੀਟ੍ਰਿਕ ਟਨ ਯੂਰੀਆ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਦਿੱਲੀ-NCR 'ਚ ਫਿਰ ਵਧੀ CNG ਦੀ ਕੀਮਤ, 2 ਰੁਪਏ ਪ੍ਰਤੀ ਕਿਲੋ ਦਾ ਹੋਇਆ ਵਾਧਾ
NEXT STORY