ਨਵੀਂ ਦਿੱਲੀ - ਕੇਂਦਰ ਸਰਕਾਰ ਨੇ ਡਰਾਈਵਿੰਗ ਲਾਇਸੈਂਸ ਬਣਾਉਣ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਇਨ੍ਹਾਂ ਨਿਯਮਾਂ ਦੇ ਲਾਗੂ ਹੋ ਜਾਣ ਤੋਂ ਬਾਅਦ ਡਰਾਈਵਿੰਗ ਲਾਇਸੈਂਸ (DL) ਲੈਣ ਲਈ ਖੇਤਰੀ ਟਰਾਂਸਪੋਰਟ ਦਫਤਰ (RTO) ਜਾਣ ਦੀ ਜ਼ਰੂਰਤ ਨਹੀਂ ਰਹਿ ਜਾਵੇਗੀ।
ਨਵੇਂ ਨਿਯਮ 1 ਜੁਲਾਈ 2022 ਤੋਂ ਲਾਗੂ ਹੋਣਗੇ
ਨਵੇਂ ਨਿਯਮ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੁਆਰਾ 1 ਜੁਲਾਈ, 2022 ਤੋਂ ਲਾਗੂ ਕੀਤੇ ਜਾਣਗੇ। ਡਰਾਈਵਿੰਗ ਲਾਇਸੈਂਸ ਬਣਾਉਣ ਲਈ ਨਵੇਂ ਨਿਯਮਾਂ ਮੁਤਾਬਕ ਹੁਣ ਆਰਟੀਓ ਦਫ਼ਤਰ ਜਾ ਕੇ ਕਿਸੇ ਵੀ ਤਰ੍ਹਾਂ ਦਾ ਡਰਾਈਵਿੰਗ ਟੈਸਟ ਨਹੀਂ ਦੇਣਾ ਪਵੇਗਾ। ਹੁਣ ਤੁਸੀਂ ਕਿਸੇ ਵੀ ਮਾਨਤਾ ਪ੍ਰਾਪਤ ਡ੍ਰਾਈਵਿੰਗ ਟਰੇਨਿੰਗ ਸਕੂਲ ਵਿੱਚ DL ਲਈ ਰਜਿਸਟਰ ਕਰ ਸਕਦੇ ਹੋ। ਇੱਥੋਂ ਸਿਖਲਾਈ ਲੈਣ ਤੋਂ ਬਾਅਦ, ਤੁਹਾਨੂੰ ਉਥੇ ਹੀ ਪ੍ਰੀਖਿਆ ਪਾਸ ਕਰਨੀ ਪਵੇਗੀ। ਟੈਸਟ ਪਾਸ ਕਰਨ ਵਾਲਿਆਂ ਨੂੰ ਟ੍ਰੇਨਿੰਗ ਸਕੂਲ ਵਲੋਂ ਜਾਰੀ ਕੀਤੇ ਸਰਟੀਫਿਕੇਟ ਦੇ ਆਧਾਰ 'ਤੇ DLਬਣ ਜਾਵੇਗਾ।
ਮੰਤਰਾਲੇ ਦੁਆਰਾ ਤਿਆਰ ਕੀਤਾ ਗਿਆ ਹੈ ਅਧਿਆਪਨ ਪਾਠਕ੍ਰਮ
ਡਰਾਈਵਿੰਗ ਲਾਇਸੈਂਸ (DL) ਲਈ ਅਧਿਆਪਨ ਪਾਠਕ੍ਰਮ ਮੰਤਰਾਲੇ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ, ਥਿਊਰੀ ਅਤੇ ਪ੍ਰੈਕਟੀਕਲ। ਲਾਈਟ ਮੋਟਰ ਵਹੀਕਲ (LMV) ਲਈ ਕੋਰਸ ਦੀ ਮਿਆਦ ਚਾਰ ਹਫ਼ਤੇ ਹੈ, ਜੋ ਕਿ 29 ਘੰਟੇ ਚੱਲੇਗੀ। 8 ਘੰਟੇ ਤੁਹਾਨੂੰ ਥਿਊਰੀ ਸਿਖਾਈ ਜਾਵੇਗੀ ਅਤੇ 21 ਘੰਟੇ ਦੇ ਪ੍ਰੈਕਟੀਕਲ ਵਿਚ ਤੁਹਾਨੂੰ ਸੜਕਾਂ, ਹਾਈਵੇਅ, ਸ਼ਹਿਰ ਦੀਆਂ ਸੜਕਾਂ, ਪਿੰਡਾਂ ਦੀਆਂ ਸੜਕਾਂ, ਰਿਵਰਸਿੰਗ ਅਤੇ ਪਾਰਕਿੰਗ ਆਦਿ ਲਈ ਸਮਾਂ ਦੇਣਾ ਹੋਵੇਗਾ।
ਮੱਧਮ ਅਤੇ ਭਾਰੀ ਵਾਹਨ ਮੋਟਰ ਵਾਹਨਾਂ ਲਈ ਕੋਰਸ ਦੀ ਮਿਆਦ 6 ਹਫ਼ਤਿਆਂ ਵਿੱਚ 38 ਘੰਟੇ ਹੈ। ਥਿਊਰੀ ਕਲਾਸ ਦੇ 8 ਘੰਟੇ ਅਤੇ ਪ੍ਰੈਕਟੀਕਲ ਦੇ ਬਾਕੀ 31 ਘੰਟੇ ਹੋਣਗੇ।
ਇਹ ਵੀ ਪੜ੍ਹੋ : ਬਿਸਕੁੱਟ-ਨਮਕੀਨ ਦੇ ਪੈਕੇਟ ਦੀ ਕੀਮਤ ਵਧੇ ਬਿਨਾਂ ਹੋਏ ਮਹਿੰਗੇ, ਕੰਪਨੀਆਂ ਦਾ ਵਧਿਆ ਮੁਨਾਫ਼ਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ੇਅਰ ਬਾਜ਼ਾਰ : ਸੈਂਸੈਕਸ 136 ਅੰਕ ਟੁੱਟਿਆ ਤੇ ਨਿਫਟੀ ਵੀ ਡਿੱਗ ਕੇ 15,782 'ਤੇ ਹੋਇਆ ਬੰਦ
NEXT STORY