ਮੁੰਬਈ - ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਇੱਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਵਾਰ ਧਮਕੀ ਭਰੀ ਈਮੇਲ 'ਚ ਕਥਿਤ ਤੌਰ 'ਤੇ 200 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ। ਇਸ ਤੋਂ ਪਹਿਲਾਂ ਵੀ ਉਸ ਨੂੰ ਦੋ ਦਿਨ ਪਹਿਲਾਂ ਇਸੇ ਅਕਾਊਂਟ ਤੋਂ ਧਮਕੀ ਮਿਲੀ ਸੀ। ਉਦੋਂ ਮੁਲਜ਼ਮਾਂ ਨੇ 20 ਕਰੋੜ ਰੁਪਏ ਦੀ ਮੰਗ ਕੀਤੀ ਸੀ। ਸਭ ਤੋਂ ਪਹਿਲਾਂ 27 ਅਕਤੂਬਰ ਨੂੰ ਮੁਕੇਸ਼ ਅੰਬਾਨੀ ਦੀ ਕੰਪਨੀ ਦੇ ਈਮੇਲ 'ਤੇ ਕਿਸੇ ਅਣਪਛਾਤੇ ਵਿਅਕਤੀ ਦਾ ਮੇਲ ਆਇਆ। ਭੇਜਣ ਵਾਲੇ ਨੇ ਈਮੇਲ ਵਿੱਚ ਲਿਖਿਆ ਸੀ।
ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ 'ਚ ਛੁੱਟੀਆਂ ਦੀ ਭਰਮਾਰ, ਨਵੰਬਰ ਮਹੀਨੇ ਦੇਸ਼ 'ਚ 15 ਦਿਨ ਬੰਦ ਰਹਿਣਗੇ ਬੈਂਕ
“ਜੇਕਰ ਤੁਸੀਂ ਸਾਨੂੰ 20 ਕਰੋੜ ਰੁਪਏ ਨਹੀਂ ਦਿੰਦੇ ਤਾਂ ਅਸੀਂ ਤੁਹਾਨੂੰ ਮਾਰ ਦੇਵਾਂਗੇ। ਸਾਡੇ ਕੋਲ ਭਾਰਤ ਵਿੱਚ ਬਿਹਤਰੀਨ ਨਿਸ਼ਾਨੇਬਾਜ਼ ਹਨ।''
ਜਾਣਕਾਰੀ ਮੁਤਾਬਕ 28 ਅਕਤੂਬਰ ਨੂੰ ਉਸੇ ਅਕਾਊਂਟ ਤੋਂ ਦੁਬਾਰਾ ਈਮੇਲ ਆਈ। ਦੂਜੀ ਮੇਲ ਵਿੱਚ ਲਿਖਿਆ ਹੈ,
“ਤੁਸੀਂ ਸਾਡੀ ਈਮੇਲ ਦਾ ਅਜੇ ਜਵਾਬ ਨਹੀਂ ਦਿੱਤਾ। ਹੁਣ ਇਹ ਰਕਮ 200 ਕਰੋੜ ਰੁਪਏ ਹੈ, ਨਹੀਂ ਤਾਂ ਮੌਤ ਦਾ ਵਾਰੰਟ ਤੈਅ ਹੈ।
ਪਹਿਲੀ ਈਮੇਲ ਤੋਂ ਬਾਅਦ ਹੀ ਮੁਕੇਸ਼ ਅੰਬਾਨੀ ਦੇ ਸੁਰੱਖਿਆ ਇੰਚਾਰਜ ਨੇ ਪੁਲਿਸ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਨੇ ਅਣਪਛਾਤੇ ਵਿਅਕਤੀ ਵਿਰੁੱਧ ਆਈਪੀਸੀ ਦੀ ਧਾਰਾ 387 (ਜਬਰਦਸਤੀ ਵਸੂਲੀ ਲਈ ਮੌਤ ਦਾ ਡਰ ਪੈਦਾ ਕਰਨਾ) ਅਤੇ 506 (2) (ਅਪਰਾਧਿਕ ਧਮਕੀ) ਦੇ ਤਹਿਤ ਐਫਆਈਆਰ ਦਰਜ ਕੀਤੀ ਸੀ।
ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, 20 ਕਰੋੜ ਦੀ ਮੰਗੀ ਫਿਰੌਤੀ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮੁਕੇਸ਼ ਅੰਬਾਨੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੋਵੇ। ਇਸ ਤੋਂ ਪਹਿਲਾਂ ਪਿਛਲੇ ਸਾਲ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਸੀ। 5 ਅਕਤੂਬਰ 2022 ਨੂੰ ਰਿਲਾਇੰਸ ਫਾਊਂਡੇਸ਼ਨ ਦੇ ਐਚਐਨ ਹਸਪਤਾਲ ਦੇ ਲੈਂਡਲਾਈਨ ਨੰਬਰ 'ਤੇ ਕਾਲ ਕੀਤੀ ਗਈ ਅਤੇ ਹਸਪਤਾਲ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ। ਫੋਨ ਕਰਨ ਵਾਲੇ ਨੇ ਅੰਬਾਨੀ ਪਰਿਵਾਰ ਦੇ ਕੁਝ ਮੈਂਬਰਾਂ ਦੇ ਨਾਂ 'ਤੇ ਵੀ ਧਮਕੀ ਦਿੱਤੀ ਸੀ। ਇਸ ਸਬੰਧੀ ਮਾਮਲਾ ਵੀ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਵਿਦੇਸ਼ਾਂ 'ਚ ਵਧੀ ਭਾਰਤੀ ਅੰਬ ਦੀ ਮੰਗ, 19 ਫ਼ੀਸਦੀ ਵਧਿਆ ਭਾਰਤ ਤੋਂ ਨਿਰਯਾਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Airtel ਨੇ Microsoft ਨਾਲ ਕੀਤੀ ਸਾਂਝੇਦਾਰੀ, ਹੁਣ ਗਾਹਕਾਂ ਨੂੰ ਮਿਲੇਗੀ ਇੰਟੀਗ੍ਰੇਟੇਡ ਕਾਲਿੰਗ ਦੀ ਸਹੂਲਤ
NEXT STORY