ਬਿਜ਼ਨੈੱਸ ਡੈਸਕ- ਉਦਯੋਗਪਤੀ ਏਲਨ ਮਸਕ ਨੇ ਇਸ ਹਫਤੇ ਇਲੈਕਟ੍ਰਿਕ ਵਾਹਨ ਕੰਪਨੀ ਟੇਸਲਾ ਦੇ 3.58 ਅਰਬ ਡਾਲਰ ਦੇ ਸ਼ੇਅਰ ਵੇਚੇ ਹਨ। ਹਾਲਾਂਕਿ ਇਸ ਤੋਂ ਪ੍ਰਾਪਤ ਆਮਦਨ ਦੀ ਵਰਤੋਂ ਕੀਤੀ ਗਈ ਹੈ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਟੇਸਲਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਟਵਿੱਟਰ ਦੇ ਨਵੇਂ ਮਾਲਕ ਮਸਕ ਨੇ ਇਲੈਕਟ੍ਰਿਕ ਵਾਹਨ ਕੰਪਨੀ ਦੇ ਸ਼ੇਅਰ ਸੋਮਵਾਰ ਅਤੇ ਬੁੱਧਵਾਰ ਦੇ ਵਿਚਕਾਰ ਵੇਚੇ। ਅਮਰੀਕੀ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਨੇ ਇਹ ਜਾਣਕਾਰੀ ਦਿੱਤੀ।
ਮਸਕ ਅਪ੍ਰੈਲ ਤੋਂ ਹੁਣ ਤੱਕ ਟੇਸਲਾ ਦੇ 23 ਅਰਬ ਡਾਲਰ ਦੇ ਸ਼ੇਅਰ ਵੇਚ ਚੁੱਕੇ ਹਨ। ਇਸ ਤੋਂ ਮਿਲਣ ਵਾਲੀ ਜ਼ਿਆਦਾਤਰ ਰਕਮ ਦੀ ਵਰਤੋਂ 44 ਅਰਬ ਡਾਲਰ 'ਚ ਹੋਏ ਟਵਿੱਟਰ ਸੌਦੇ 'ਚ ਕੀਤੀ ਜਾਵੇਗੀ। ਟੇਸਲਾ ਦੇ ਸ਼ੇਅਰਾਂ 'ਚ ਅਪ੍ਰੈਲ ਤੋਂ ਗਿਰਾਵਟ ਆ ਰਹੀ ਹੈ ਜਦੋਂ ਮਸਕ ਨੇ ਟਵਿੱਟਰ ਨੂੰ ਖਰੀਦਣ ਦਾ ਐਲਾਨ ਕੀਤਾ ਸੀ। ਉਦੋਂ ਤੋਂ ਹੁਣ ਤੱਕ ਇਲੈਕਟ੍ਰਿਕ ਵਾਹਨ ਕੰਪਨੀ ਦੇ ਸ਼ੇਅਰਾਂ ਦੀ ਕੀਮਤ ਅੱਧੇ ਤੋਂ ਵੀ ਘੱਟ ਗਈ ਹੈ।
2030 ਤੱਕ 40 ਫੀਸਦੀ ਹੋਵੇਗੀ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ
NEXT STORY