ਮੁੰਬਈ— ਵੱਡੀ ਗਿਣਤੀ 'ਚ ਵਿਦਿਆਰਥੀਆਂ ਵੱਲੋਂ ਬੈਂਕਾਂ ਤੋਂ ਲਏ ਕਰਜ਼ ਦਾ ਭੁਗਤਾਨ ਨਾ ਕੀਤੇ ਜਾਣ 'ਤੇ ਇਸ ਵਰਗ ਦੀਆਂ ਨਾਨ-ਪ੍ਰਫਾਰਮਿੰਗ ਸਕਿਓਰਿਟੀਜ਼ (ਐੱਨ. ਪੀ. ਏ.) 'ਚ 10 ਫੀਸਦੀ ਤੋਂ ਜ਼ਿਆਦਾ ਵਾਧੇ ਦੇ ਬਾਵਜੂਦ ਬੈਂਕਾਂ ਨੇ ਉੱਚ ਸਿੱਖਿਆ ਲਈ ਵਿੱਤ ਸਾਲ 2017-18 'ਚ 20 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਕਰਜ਼ ਦਿੱਤਾ ਹੈ। ਕ੍ਰੈਡਿਟ ਇਨਫਾਰਮੇਸ਼ਨ ਕੰਪਨੀ ਕ੍ਰਿਫ ਹਾਈਮਾਰਕ ਨੇ ਇਕ ਰਿਪੋਰਟ 'ਚ ਇਹ ਨਤੀਜਾ ਕੱਢਿਆ ਹੈ। ਰਿਪੋਰਟ ਅਨੁਸਾਰ ਪਿਛਲੇ ਵਿੱਤ ਸਾਲ 'ਚ ਇਹ ਰਾਸ਼ੀ 17 ਹਜ਼ਾਰ ਕਰੋੜ ਰੁਪਏ ਰਹੀ ਸੀ। ਇਸ ਵਰਗ 'ਚ ਕੁਲ ਬਕਾਇਆ 1.6 ਫੀਸਦੀ ਵਧ ਕੇ 81,600 ਕਰੋੜ ਰੁਪਏ ਹੋ ਗਿਆ ਹੈ। ਇਸ ਅਨੁਸਾਰ ਸਮੀਖਿਆ ਅਧੀਨ ਵਿੱਤ ਸਾਲ 'ਚ ਸਿੱਖਿਆ ਕਰਜ਼ ਖੇਤਰ 'ਚਨਾਨ-ਪ੍ਰਫਾਰਮਿੰਗ ਸਕਿਓਰਿਟੀਜ਼ 21 ਫੀਸਦੀ ਵਧੀਆਂ, ਜਿਸ ਨਾਲ ਐੱਨ. ਪੀ. ਏ. ਅਨੁਪਾਤ ਮਾਰਚ 2017 'ਚ ਵਧ ਕੇ 10.2 ਫੀਸਦੀ ਹੋ ਗਿਆ।
OMG ! ਟਮਾਟਰ ਦੀ ਸੁਰੱਖਿਆ ਲਈ ਤਾਇਨਾਤ ਹਥਿਆਰਬੰਦ ਗਾਰਡ
NEXT STORY