ਬਿਜ਼ਨੈੱਸ ਡੈਸਕ - ਉਦਯੋਗ ਜਗਤ ਦੀ ਪ੍ਰਮੁੱਖ ਸੰਸਥਾ ਨੈਸਕਾਮ ਨੇ ਕੇਂਦਰੀ ਬਜਟ ’ਚ ਕਰਮਚਾਰੀ ਸਟਾਕ ਬਦਲ ਯੋਜਨਾ (ਈ. ਐੱਸ. ਓ. ਪੀ.) ਦੇ ਤਹਿਤ ਟੈਕਸ ਮੁਲਤਵੀ ਦਾ ਲਾਭ ਵੱਧ ਸਟਾਰਟਅੱਪਸ ਨੂੰ ਦੇਣ ਅਤੇ ਭਾਰਤੀ ਡਾਟਾ ਕੇਂਦਰਾਂ ਦੇ ਵਿਦੇਸ਼ੀ ਕਲਾਊਡ ਉਪਯੋਗ ਨਾਲ ਜੁੜੀਆਂ ਟੈਕਸ ਸਬੰਧੀ ਚਿੰਤਾਵਾਂ ਨੂੰ ਦੂਰ ਕਰਨ ਲਈ ਸਪੱਸ਼ਟ ਸਪੱਸ਼ਟੀਕਰਨ ਲਿਆਉਣ ਦੀ ਮੰਗ ਕੀਤੀ ਹੈ। ਨੈਸਕਾਮ ’ਚ ਸੂਚਨਾ ਟੈਕਨਾਲੋਜੀ (ਆਈ. ਟੀ.) ਕੰਪਨੀਆਂ ਸਮੇਤ ਵੱਖ-ਵੱਖ ਟੈਕਨਾਲੋਜੀ ਖੇਤਰਾਂ ਦੇ ਮਹਾਰਥੀ ਸ਼ਾਮਲ ਹਨ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, All Time High ਤੋਂ ਇੰਨੀਆਂ ਸਸਤੀਆਂ ਹੋਈਆਂ ਧਾਤਾਂ
ਸੰਸਥਾ ਨੇ ਬਜਟ ’ਚ ਈ. ਐੱਸ. ਓ. ਪੀ. ’ਤੇ ਟੈਕਸ ਭੁਗਤਾਨ ਮੁਲਤਵੀ (ਡਿਫਰਲ) ਦੀ ਵਿਵਸਥਾ ਨੂੰ ਵੱਧ ਸਟਾਰਟਅੱਪਸ ਤੱਕ ਵਿਸਥਰਿਤ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਇਸ ਦੇ ਨਾਲ ਹੀ, ਉਸ ਨੇ ਰਲੇਵੇਂ ਦੀ ਸਥਿਤੀ ’ਚ ਸੰਚਿਤ ਘਾਟੇ ਅਤੇ ਅਣਵਰਤੀ ਡੀਵੈਲਿਊਏਸ਼ਨ ਦੇ ‘ਕੈਰੀ-ਫਾਰਵਰਡ’ ਅਤੇ ਸੈੱਟ-ਆਫ ਲਾਭਾਂ ਨੂੰ ਸਾਰੀਆਂ ਕੰਪਨੀਆਂ ਤੱਕ ਉਨ੍ਹਾਂ ਦੇ ਵਪਾਰਕ ਰੁਝਾਨ ਦੀ ਪਰਵਾਹ ਕੀਤੇ ਬਿਨਾਂ ਲਾਗੂ ਕਰਨ ਦਾ ਪ੍ਰਸਤਾਵ ਰੱਖਿਆ ਹੈ।
ਇਹ ਵੀ ਪੜ੍ਹੋ : ਆਧਾਰ ਕਾਰਡ ਧਾਰਕਾਂ ਨੂੰ ਤੁਰੰਤ ਮਿਲਣਗੇ 90,000 ਰੁਪਏ, ਜਾਣੋ ਕਿਵੇਂ
ਨੈਸਕਾਮ ਨੇ ਵਿਸ਼ੇਸ਼ ਆਰਥਿਕ ਖੇਤਰ (ਐੱਸ. ਈ. ਜ਼ੈੱਡ.) ਮੁੜ-ਨਿਵੇਸ਼ ਰਾਖਵਾਂ ਫੰਡ ਦੀ ਯੋਗ ਵਰਤੋਂ ਦਾ ਘੇਰਾ ਵਧਾਉਣ ਦਾ ਸੁਝਾਅ ਵੀ ਦਿੱਤਾ ਹੈ। ਇਸ ਦੇ ਤਹਿਤ ਪੱਟੇ ’ਤੇ ਲਈ ਗਈ ਟੈਕਨਾਲੋਜੀ ਜਾਇਦਾਦ, ਕਲਾਊਡ ਬੁਨਿਆਦੀ ਢਾਂਚਾ, ਸਾਫਟਵੇਅਰ ਸਬਸਕ੍ਰਿਪਸ਼ਨ, ਇੰਟੀਰੀਅਰ, ਸਹੂਲਤਾਂ ਅਤੇ ਨਵੇਂ ਕਰਮਚਾਰੀਆਂ ਦੀ ਭਰਤੀ ਅਤੇ ਸਿਖਲਾਈ ਸ਼ਾਮਲ ਹੋ ਸਕਣਗੇ।
ਇਹ ਵੀ ਪੜ੍ਹੋ : ਦੁਨੀਆ ਦੀਆਂ ਸਭ ਤੋਂ ਸੁਰੱਖਿਅਤ Airlines ਦੀ ਸੂਚੀ ਜਾਰੀ: ਇਸ Airways ਨੇ ਮਾਰੀ ਬਾਜ਼ੀ, ਜਾਣੋ ਟਾਪ 10 ਸੂਚੀ
ਨੈਸਕਾਮ ਦੇ ਜਨਤਕ ਨੀਤੀ ਉਪ-ਪ੍ਰਧਾਨ ਆਸ਼ੀਸ਼ ਅਗਰਵਾਲ ਨੇ ਕਿਹਾ ਕਿ ਉਦਯੋਗ ਨੇ ਪਿਛਲੇ ਸਾਲ 280 ਅਰਬ ਅਮਰੀਕੀ ਡਾਲਰ ਦਾ ਕਾਰੋਬਾਰ ਕੀਤਾ ਅਤੇ ਇਸ ਸਾਲ ਇਹ 300 ਅਰਬ ਡਾਲਰ ਦੇ ਲੱਗਭਗ ਪਹੁੰਚਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਵਿਸ਼ਵਵਿਆਪੀ ਚੁਣੌਤੀਆਂ ਨੂੰ ਧਿਆਨ ’ਚ ਰੱਖਦੇ ਹੋਏ ਬਜਟ ’ਚ ਟੈਕਸ ਨੀਤੀਆਂ ’ਤੇ ਵਿਚਾਰ ਜ਼ਰੂਰੀ ਹੈ।
ਇਹ ਵੀ ਪੜ੍ਹੋ : Donald Trump ਦੇ ਬਿਆਨ ਕਾਰਨ ਸਸਤੇ ਹੋ ਗਏ ਸੋਨਾ-ਚਾਂਦੀ, ਜਾਣੋ ਕੀ ਹੈ ਖ਼ਾਸ ਕੁਨੈਕਸ਼ਨ
ਇਹ ਵੀ ਪੜ੍ਹੋ : Gold ਦੀਆਂ ਕੀਮਤਾਂ 'ਚ ਆਉਣ ਵਾਲੀ ਹੈ ਵੱਡੀ ਗਿਰਾਵਟ, ਸਾਲ ਦੇ ਅੰਤ ਤੱਕ ਕੀਮਤਾਂ 'ਤੇ ਮਾਹਰਾਂ ਦਾ ਖੁਲਾਸਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਕੌਫੀ ਬਰਾਮਦ 2025 ’ਚ ਮੁੱਲ ਦੇ ਲਿਹਾਜ਼ ਨਾਲ 22.50 ਫੀਸਦੀ ਵਧੀ
NEXT STORY