ਨਵੀਂ ਦਿੱਲੀ— ਕੁਦਰਤੀ ਰਬੜ ਦਾ ਉਤਪਾਦਨ ਇਸ ਸਾਲ ਅਕਤੂਬਰ ਮਹੀਨੇ ਵਿਚ ਸਾਲਾਨਾ ਆਧਾਰ 'ਤੇ 8 ਫ਼ੀਸਦੀ ਵਧ ਕੇ 67,000 ਟਨ 'ਤੇ ਪਹੁੰਚ ਗਿਆ । ਇਸ ਦੀ ਦਰਾਮਦ ਵੀ ਇਸ ਦੌਰਾਨ 63 ਫ਼ੀਸਦੀ ਵਧ ਕੇ 62,000 ਟਨ ਤੋਂ ਜ਼ਿਆਦਾ ਹੋ ਗਈ । ਰਬੜ ਬੋਰਡ ਦੇ ਸ਼ੁਰੂਆਤੀ ਅੰਕੜਿਆਂ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ । ਪਿਛਲੇ ਸਾਲ ਦੇ ਅਕਤੂਬਰ ਮਹੀਨੇ ਵਿਚ ਕੁਦਰਤੀ ਰਬੜ ਦਾ ਉਤਪਾਦਨ 62,000 ਟਨ ਰਿਹਾ ਸੀ ।
ਬੀਤੇ ਮਹੀਨੇ ਦੌਰਾਨ ਕੁਦਰਤੀ ਰਬੜ ਦੀ ਖਪਤ ਵੀ ਪਿਛਲੇ ਸਾਲ ਦੇ 89,000 ਟਨ ਤੋਂ ਵਧ ਕੇ 1.02 ਲੱਖ ਟਨ 'ਤੇ ਪਹੁੰਚ ਗਈ । ਇਸ ਦੌਰਾਨ ਦਰਾਮਦ 38,048 ਟਨ ਤੋਂ ਵਧ ਕੇ 62,047 ਟਨ 'ਤੇ ਪਹੁੰਚ ਗਈ। ਹਾਲਾਂਕਿ, ਬਰਾਮਦ ਇਸ ਦੌਰਾਨ 479 ਟਨ ਤੋਂ ਡਿੱਗ ਕੇ ਸਿਫ਼ਰ 'ਤੇ ਆ ਗਈ ।
ਦਾਰਜੀਲਿੰਗ ਚਾਹ ਉਤਪਾਦਕਾਂ ਨੇ ਯੂ. ਐੱਸ. ਅਤੇ ਪੂਰਬੀ ਯੂਰਪ ਦੇ ਬਾਜ਼ਾਰਾਂ 'ਤੇ ਲਾਇਆ ਦਾਅ
NEXT STORY