ਨਵੀਂ ਦਿੱਲੀ (ਭਾਸ਼ਾ) - ਨੈਸ਼ਨਲ ਕੰਪਨੀ ਲਾਅ ਅਪੀਲ ਟ੍ਰਿਬਿਊਨਲ (ਐੱਨ. ਸੀ. ਐੱਲ. ਏ. ਟੀ.) ਗੋ ਫਸਟ ਏਅਰਲਾਈਨ ਨੂੰ ਲੀਜ਼ ’ਤੇ ਜਹਾਜ਼ ਦੇਣ ਵਾਲੀਆਂ 3 ਕੰਪਨੀਆਂ ਵਲੋਂ ਦਾਇਰ ਅਰਜ਼ੀਆਂ ’ਤੇ 22 ਮਈ ਨੂੰ ਆਪਣਾ ਆਦੇਸ਼ ਪਾਸ ਕਰੇਗਾ। ਗੋ ਫਸਟ ਨੇ ਵਿੱਤੀ ਸੰਕਟ ਦਾ ਹਵਾਲਾ ਦਿੰਦੇ ਹੋਏ ਸਵੈਇਛੁੱਕ ਦੀਵਾਲੀਆਪਨ ਰੋਜ਼ੋਲਿਊਸ਼ਨ ਦੀ ਅਰਜ਼ੀ ਐੱਨ. ਸੀ. ਐੱਲ. ਟੀ. ’ਚ ਲਗਾਈ ਸੀ, ਜਿਸ ਨੂੰ ਮਨਜ਼ੂਰੀ ਕਰ ਲਿਆ ਗਿਆ ਹੈ। ਏਅਰਲਾਈਨ ਨੂੰ ਲੀਜ਼ ’ਤੇ ਜਹਾਜ਼ ਦੇਣ ਵਾਲੀਆਂ ਕੰਪਨੀਆਂ ਨੇ ਦੀਵਾਲੀਆਪਨ ਰੈਜ਼ੋਲਿਊਸ਼ਨ ਪ੍ਰਕਿਰਿਆ ਸ਼ੁਰੂ ਕਰਨ ਖ਼ਿਲਾਫ਼ ਅਪੀਲ ਟ੍ਰਿਬਿਊਨਲ ’ਚ ਅਪੀਲ ਕੀਤੀ ਸੀ।
ਇਹ ਵੀ ਪੜ੍ਹੋ - NCLT ਨੇ Go First ਨੂੰ ਕਰਮਚਾਰੀਆਂ ਦੀ ਛਾਂਟੀ ਤੇ ਕੰਪਨੀ ਚਲਾਉਣ ਨੂੰ ਲੈ ਕੇ ਦਿੱਤੇ ਇਹ ਨਿਰਦੇਸ਼
ਦੱਸ ਦੇਈਏ ਕਿ ਐੱਨ. ਸੀ. ਐੱਲ. ਏ. ਟੀ. ਦੇ ਚੀਫ ਜਸਟਿਸ ਅਸ਼ੋਕ ਭੂਸ਼ਣ ਦੀ ਅਗਵਾਈ ਵਾਲੀ ਇਕ ਬੈਂਚ ਨੇ ਸੋਮਵਾਰ ਨੂੰ ਇਨ੍ਹਾਂ ਤਿੰਨਾਂ ਕੰਪਨੀਆਂ ਦੀਆਂ ਪਟੀਸ਼ਨਾਂ ’ਤੇ ਸੁਣਵਾਈ ਕਰਨ ਤੋਂ ਬਾਅਦ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ। ਇਸ ਦੇ ਨਾਲ ਹੀ ਬੈਂਚ ਨੇ ਕਿਹਾ ਕਿ ਸਬੰਧਤ ਪੱਖ ਜੇ ਕੋਈ ਵਾਧੂ ਕਾਗਜ਼ ਰੱਖਣਾ ਚਾਹੇ ਤਾਂ 48 ਘੰਟਿਆਂ ’ਚ ਪੇਸ਼ ਕਰ ਸਕਦੇ ਹਨ। ਲੀਜ਼ ’ਤੇ ਜਹਾਜ਼ ਦੇਣ ਵਾਲੀਆਂ ਕੰਪਨੀਆਂ-ਐੱਸ. ਐੱਮ. ਬੀ. ਸੀ. ਏਵੀਏਸ਼ਨ ਕੈਪੀਟਲ ਲਿਮਟਿਡ, ਜੀ. ਵਾਈ. ਏਵੀਏਸ਼ਨ ਅਤੇ ਐੱਸ. ਐੱਫ. ਵੀ. ਏਅਰਕਰਾਫਟ ਹੋਲਡਿੰਗਸ ਨੇ ਇਹ ਪਟੀਸ਼ਨਾਂ ਦਾਇਰ ਕੀਤੀਆਂ ਸਨ।
ਇਹ ਵੀ ਪੜ੍ਹੋ - ਹੁਣ ਵਿਦੇਸ਼ਾਂ 'ਚ ਮਹਿਕੇਗੀ ਪੰਜਾਬ ਦੀ ਬਾਸਮਤੀ, ਪਹਿਲੀ ਵਾਰ ਤਾਇਨਾਤ ਹੋਣਗੇ ਕਿਸਾਨ ਮਿੱਤਰ
ਪ੍ਰਚੂਨ ਤੋਂ ਬਾਅਦ ਥੋਕ ਮਹਿੰਗਾਈ ਵੀ ਸਭ ਤੋਂ ਘੱਟ, ਟੁੱਟਾ 34 ਮਹੀਨਿਆਂ ਦਾ ਰਿਕਾਰਡ
NEXT STORY