ਮੁੰਬਈ - ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਨੇ ਵਿੱਤੀ ਸੰਕਟ ਵਿਚ ਫਸੀ ਕੰਪਨੀ ਰੀਡ ਐਂਡ ਟੇਲਰ ਨੂੰ ਕਬਜ਼ੇ ’ਚ ਲੈਣ ਦਾ ਹੁਕਮ ਦਿੱਤਾ ਹੈ। ਕੰਪਨੀ ਲਈ ਬੋਲੀ ਲਾਉਣ ਵਾਲੇ ਦਾ ਯੋਗਤਾ ਪੈਮਾਨਾ ਪੂਰਾ ਨਾ ਕਰਨ ਤੋਂ ਬਾਅਦ ਇਹ ਹੁਕਮ ਦਿੱਤਾ ਗਿਆ। ਹਾਲਾਂਕਿ, ਟ੍ਰਿਬਿਊਨਲ ਦੀ ਮੁੰਬਈ ਬੈਂਚ ਨੇ ਰੈਜ਼ੋਲਿਊਸ਼ਨ ਪ੍ਰੋਫੈਸ਼ਨਲਸ (ਆਰ. ਪੀ.) ਨੂੰ ਕੰਪਨੀ ਦੇ ਕਰਮਚਾਰੀਆਂ ਦੇ ਹਿੱਤ ’ਚ ਕੰਪਨੀ ਦੀ ਵਿਕਰੀ ਇਕ ਸੰਚਾਲਨ ’ਚ ਰਹਿਣ ਵਾਲੀ ਕੰਪਨੀ ਦੇ ਤੌਰ ’ਤੇ ਯਕੀਨੀ ਕਰਨ ਨੂੰ ਕਿਹਾ ਹੈ। ਰੀਡ ਐਂਡ ਟੇਲਰ ਦੇ ਇੰਪਲਾਇਜ਼ ਐਸੋਸੀਏਸ਼ਨ ਨੇ ਕਬਜ਼ੇ ’ਚ ਲੈਣ ਦੇ ਹੁਕਮ ਨੂੰ ਅਪੀਲੇ ਟ੍ਰਿਬਿਊਨਲ (ਐੱਨ. ਸੀ. ਏ. ਐੱਲ. ਟੀ.) ’ਚ ਚੁਣੌਤੀ ਦੇਣ ਦਾ ਫੈਸਲਾ ਕੀਤਾ ਹੈ। ਸੰਗਠਨ ਨੇ 4 ਜਨਵਰੀ ਨੂੰ ਬੋਲੀ ਦੇ ਨਾਲ ਟ੍ਰਿਬਿਊਨਲ ਦਾ ਦਰਵਾਜ਼ਾ ਖੜਕਾਇਆ ਸੀ। ਉਸ ਸਮੇਂ ਇਹ ਰਜਿਸਟਰਡ ਨਹੀਂ ਸੀ। ਰੀਡ ਐਂਡ ਟੇਲਰ ਇੰਪਲਾਇਜ਼ ਐਸੋਸੀਏਸ਼ਨ ਦੇ ਬੁਲਾਰੇ ਵਿਵੇਕ ਪੰਡਿਤ ਨੇ ਕਿਹਾ ਕਿ ਇੰਡੀਆ ਗੈਸ ਸਾਡੇ ਵਲੋਂ ਬੋਲੀ ਲਾ ਰਹੀ ਸੀ। ਸਾਨੂੰ ਲੱਗਦਾ ਹੈ ਕਿ ਕੰਪਨੀ ਨੂੰ ਸਭ ਤੋਂ ਜ਼ਿਆਦਾ ਕਰਜ਼ਾ ਦੇਣ ਵਾਲੇ ਫਿਨਕਵੈਸਟ ਫਾਈਨਾਂਸ਼ੀਅਲ ਨੇ ਇਸ ਵਿਚ ਕੁਝ ਗੜਬੜੀ ਕਰਵਾਈ ਹੈ। ਅਜਿਹੇ ’ਚ ਅਸੀਂ ਬੋਲੀ ਨੂੰ ਖਾਰਿਜ ਕਰਨ ਤੇ ਕਬਜ਼ੇ ਵਿਚ ਲੈਣ ਦੇ ਹੁਕਮ ਨੂੰ ਐੱਨ. ਸੀ. ਏ. ਐੱਲ. ਟੀ. ’ਚ ਚੁਣੌਤੀ ਦੇਣ ਦਾ ਫ਼ੈਸਲਾ ਕੀਤਾ ਹੈ।
ਨਵੇਂ ਨਿਵੇਸ਼ਕ ਇੰਡੀਆ ਗੈਸ ਦੇ 50 ਕਰੋੜ ਰੁਪਏ ਦੀ ਲਾਜ਼ਮੀ ਨੈੱਟਵਰਥ ਪੈਮਾਨੇ ਨੂੰ ਪੂਰਾ ਕਰਨ ’ਚ ਅਸਫਲ ਰਹਿਣ ਤੋਂ ਬਾਅਦ ਇਹ ਹੁਕਮ ਦਿੱਤਾ ਗਿਆ ਹੈ। ਹਾਲਾਂਕਿ ਕੰਪਨੀ 2 ਕਰੋੜ ਰੁਪਏ ਦੀ ਬਿਆਨਾ ਰਾਸ਼ੀ ਦੇ ਭੁਗਤਾਨ ਲਈ ਤਿਆਰ ਹੋ ਗਈ ਸੀ, ਜਿਸ ਨੂੰ ਮੋੜਨਾ ਵੀ ਨਹੀਂ ਹੁੰਦਾ। ਨਿਤਿਨ ਕਸਲੀਵਾਲ ਦੀ ਕੰਪਨੀ ਉੱਤੇ 4,100 ਕਰੋੜ ਰੁਪਏ ਦਾ ਬਕਾਇਆ ਹੈ। ਕੰਪਨੀ ਨੂੰ ਫਿਨਕਵੈਸਟ ਫਾਈਨਾਂਸ਼ੀਅਲ ਦੀ ਅਗਵਾਈ ’ਚ ਕਰਜ਼ਦਾਤਿਆਂ ਨੇ ਇਹ ਕਰਜ਼ਾ ਦਿੱਤਾ ਹੈ। ਫਿਨਕਵੈਸਟ ਨੇ ਕੰਪਨੀ ਨੂੰ 775 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਹੋਇਆ ਹੈ। ਕੰਪਨੀ ਨੂੰ ਕਰਜ਼ਾ ਦੇਣ ਵਾਲੇ ਹੋਰ ਵਿੱਤੀ ਸੰਸਥਾਨਾਂ ’ਚ ਬੈਂਕ ਆਫ ਇੰਡੀਆ (15 ਫ਼ੀਸਦੀ), ਪੀ. ਐੱਨ. ਬੀ. (12 ਫ਼ੀਸਦੀ), ਆਈ. ਡੀ. ਬੀ. ਆਈ. ਬੈਂਕ (6 ਫ਼ੀਸਦੀ) ਤੇ ਜੇ. ਐੱਮ. ਫਾਈਨਾਂਸ਼ੀਅਲ (5 ਫ਼ੀਸਦੀ) ਤੇ ਹੋਰ ਸ਼ਾਮਲ ਹਨ। ਐੱਨ. ਸੀ. ਐੱਲ. ਟੀ. ਦੀ ਭਾਸਕਰ ਪਨਤੁਲਾ ਮੋਹਨ ਤੇ ਵੀ. ਨੱਲਾਸੇਨਪਤੀ ਦੀ ਮੁੰਬਈ ਬੈਂਚ ਨੇ ਇਹ ਵੀ ਕਿਹਾ ਕਿ ਦਿੱਲੀ ਦੀ ਇੰਡੀਆ ਗੈਸ ਨੈਸ਼ਨਲ ਕੰਪਨੀ ਲਾਅ ਅਪੀਲੇ ਟ੍ਰਿਬਿਊਨਲ (ਐੱਨ. ਸੀ. ਐੱਲ. ਏ. ਟੀ.) ਵਿਚ ਆਪਣੀ ਪ੍ਰਮਾਣਿਕਤਾ ਸਾਬਤ ਕਰਨ ’ਚ ਅਸਫਲ ਰਹੀ ਹੈ। ਬੈਂਚ ਨੇ ਸਵੀਕਾਰ ਕੀਤਾ ਕਿ ਹਾਲਾਂਕਿ ਉਸ ਨੇ ਕਬਜ਼ੇ ’ਚ ਲੈਣ ਦਾ ਹੁਕਮ ਦਿੱਤਾ ਹੈ ਪਰ ਇਕ ਅਮਰੀਕੀ ਨਿਵੇਸ਼ਕ ਫੋਨਿਕਸ ਜੀ. ਬੀ. ਐੱਲ. ਨੇ ਕੰਪਨੀ ਦੀ ਅਕਵਾਇਰਮੈਂਟ ਦੀ ਪੇਸ਼ਕਸ਼ ਕੀਤੀ ਹੈ ਪਰ 4-5 ਵਾਰ ਬੋਲੀ ਦੇ ਅਸਫਲ ਹੋਣ ਤੋਂ ਬਾਅਦ ਅਸੀਂ ਹੋਰ ਸਮਾਂ ਇਸ ਮਾਮਲੇ ’ਚ ਨਹੀਂ ਗੁਆਉਣਾ ਚਾਹੁੰਦੇ।
ਨਿਰਮਾਣਧੀਨ ਫਲੈਟਾਂ 'ਤੇ ਘਟ ਹੋਣ ਨਾਲ ਮਕਾਨ ਵਿਕਰੀ ਰਫਤਾਰ ਫੜੇਗੀ : ਕ੍ਰੇਡਾਈ
NEXT STORY