ਨਵੀਂ ਦਿੱਲੀ (ਭਾਸ਼ਾ) - ਰੋਜ਼ਾਨਾ ਖਪਤ ਦੀਆਂ ਘਰੇਲੂ ਵਸਤਾਂ ਦੀ ਕੰਪਨੀ ਨੈਸਲੇ ਇੰਡੀਆ ਲਿਮਟਿਡ ਦਾ ਅਪ੍ਰੈਲ-ਜੂਨ ਤਿਮਾਹੀ ’ਚ ਸ਼ੁੱਧ ਲਾਭ 6.9 ਫੀਸਦੀ ਵਧ ਕੇ 746.60 ਕਰੋੜ ਰੁਪਏ ਹੋ ਿਗਆ। ਨੈਸਲੇ ਇੰਡੀਆ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਦੱਸਿਆ ਕਿ ਕੰਪਨੀ ਦਾ ਪਿਛਲੇ ਸਾਲ ਅਪ੍ਰੈਲ-ਜੂਨ ਤਿਮਾਹੀ ’ਚ ਸ਼ੁੱਧ ਲਾਭ 698.34 ਕਰੋੜ ਰੁਪਏ ਰਿਹਾ ਸੀ।
ਸਮੀਖਿਆ ਅਧੀਨ ਤਿਮਾਹੀ ’ਚ ਨੈਸਲੇ ਇੰਡੀਆ ਦੀ ਉਤਪਾਦਾਂ ਦੀ ਵਿਕਰੀ ਤੋਂ ਆਮਦਨ 3.75 ਫੀਸਦੀ ਵਧ ਕੇ 4,792.97 ਕਰੋੜ ਰੁਪਏ ਹੋ ਗਈ। ਅਪ੍ਰੈਲ-ਜੂਨ ਤਿਮਾਹੀ ’ਚ ਕੁਲ ਖਰਚ 2.7 ਫੀਸਦੀ ਵਧ ਕੇ 3,844.01 ਕਰੋੜ ਰੁਪਏ ਹੋ ਗਿਆ। ਅਪ੍ਰੈਲ-ਜੂਨ ਤਿਮਾਹੀ ’ਚ ਨੈਸਲੇ ਇੰਡੀਆ ਦੀ ਘਰੇਲੂ ਵਿੱਕਰੀ 4.24 ਫੀਸਦੀ ਵਧ ਕੇ 4,608.50 ਕਰੋੜ ਰੁਪਏ ਹੋ ਗਈ, ਜਦੋਂਕਿ ਪਿਛਲੇ ਸਾਲ ਇਸੇ ਮਿਆਦ ’ਚ ਇਹ 4,420.77 ਕਰੋੜ ਰੁਪਏ ਸੀ। ਇਸ ਦੀ ਕੁਲ ਆਮਦਨ 3.64 ਫੀਸਦੀ ਵਧ ਕੇ 4,853.07 ਕਰੋੜ ਰੁਪਏ ਹੋ ਗਈ।
ਕੇਨਰਾ ਬੈਂਕ ਦਾ ਨੈੱਟ ਪ੍ਰਾਫਿਟ 10 ਫੀਸਦੀ ਵਧ ਕੇ 3,905 ਕਰੋੜ ਰੁਪਏ ਹੋਇਆ
NEXT STORY