ਨਵੀਂ ਦਿੱਲੀ—ਰੋਜ਼ਮੱਰਾ ਦੇ ਉਪਭੋਗਤਾ ਉਤਪਾਦ ਬਣਾਉਣ ਵਾਲੀ ਕੰਪਨੀ ਨੈਸਲੇ ਇੰਡੀਆ ਦਾ ਸ਼ੁੱਧ ਲਾਭ ਸਤੰਬਰ 'ਚ ਖਤਮ ਸਾਲ ਦੀ ਤੀਜੀ ਤਿਮਾਹੀ 'ਚ 33.46 ਫੀਸਦੀ ਵਧ ਕੇ ਕੇ 595.41 ਕਰੋੜ ਰੁਪਏ ਹੋ ਗਿਆ ਹੈ। ਪਿਛਲੇ ਸਾਲ ਇਸ ਸਮੇਂ 'ਚ ਕੰਪਨੀ ਨੂੰ 446.11 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਹੈ। ਕੰਪਨੀ ਜਨਵਰੀ ਤੋਂ ਦਸੰਬਰ ਦਾ ਵਿੱਤੀ ਸਾਲ ਮੰਨਦੀ ਹੈ।
ਕੰਪਨੀ ਨੇ ਇਕ ਬਿਆਨ 'ਚ ਜਾਣਕਾਰੀ ਦਿੱਤੀ ਕਿ ਸਮੀਖਿਆ ਸਮੇਂ 'ਚ ਉਸ ਦੀ ਸ਼ੁੱਧ ਵਿਕਰੀ 9.49 ਫੀਸਦੀ ਵਧ ਕੇ 3,199.31 ਕਰੋੜ ਰੁਪਏ ਰਹੀ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸ ਮਿਆਦ 'ਚ ਇਹ 2,921.99 ਕਰੋੜ ਰੁਪਏ ਸੀ। ਕੰਪਨੀ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਨਾਰਾਇਣ ਨੇ ਕਿਹਾ ਕਿ ਮੈਗੀ, ਕਿਟਕੈਟ, ਨੈਸਲੇ ਮੰਚ ਅਤੇ ਨੈਸਕੈਫੇ ਆਰ.ਟੀ.ਡੀ. ਹੋਰ ਬ੍ਰਾਂਡ ਉਤਪਾਦਾਂ ਦਾ ਪ੍ਰਦਰਸ਼ਨ ਵਧੀਆ ਰਿਹਾ ਹੈ।
ਸਮੀਖਿਆ ਮਿਆਦ 'ਚ ਕੰਪਨੀ ਦਾ ਕੁੱਲ ਖਰਚ 2,572.32 ਕਰੋੜ ਰੁਪਏ ਰਿਹਾ। ਇਹ ਪਿਛਲੇ ਸਾਲ ਦੀ ਇਸ ਮਿਆਦ ਦੇ 2,334.63 ਕਰੋੜ ਰੁਪਏ ਦੇ ਮੁਕਾਬਲੇ 10.18 ਫੀਸਦੀ ਜ਼ਿਆਦਾ ਹੈ। ਹਾਲਾਂਕਿ ਇਸ ਦੌਰਾਨ ਕੰਪਨੀ ਦਾ ਨਿਰਯਾਤ 7.11 ਫੀਸਦੀ ਘੱਟ ਕੇ 160.22 ਕਰੋੜ ਰੁਪਏ ਰਿਹਾ।
ਛੋਟੇ ਉਤਪਾਦਕਾਂ, BLF ਤੋਂ ਸਭ ਤੋਂ ਵੱਡਾ ਖਤਰਾ: ਚਾਹ ਬੋਰਡ ਦੇ ਪ੍ਰਧਾਨ
NEXT STORY