ਕੋਲਕਾਤਾ—ਬਿਹਾਰ ਦੇ ਉਪਮੁੱਖ ਮੰਤਰੀ ਸੁਸ਼ੀਲ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵਸਤੂ ਅਤੇ ਸੇਵਾ ਕਰ (ਜੀ.ਐੱਸ.ਟੀ.) ਪਰਿਸ਼ਦ 12 ਅਤੇ 18 ਫੀਸਦੀ ਟੈਕਸ ਦਰਾਂ ਨੂੰ ਇਕ ਨਵੇਂ ਸਲੈਬ 'ਚ ਮਿਲਾਉਣ ਦੀ ਸੰਭਾਵਨਾ ਦੀ ਜਾਂਚ ਕਰੇਗੀ। ਜੀ.ਐੱਸ.ਟੀ. ਪਰਿਸ਼ਦ ਦੇ ਮੈਂਬਰ ਸੁਸ਼ੀਲ ਮੋਦੀ ਨੇ ਇਹ ਵੀ ਕਿਹਾ ਕਿ ਸਾਮਾਨਾਂ 'ਤੇ ਉੱਪਰ ਲਗਾਈ ਜਾਣ ਵਾਲੇ ਕੀਮਤ ਵਾਲੇ ਟੈਗਸ 'ਚ ਸਾਰੇ ਕਰਾਂ ਸਮੇਤ ਮੁੱਲ ਲਿਖਿਆ ਹੋਣਾ ਚਾਹੀਦਾ ਹੈ। ਮੋਦੀ ਨੇ ਕਿਹਾ, ' ਜੀ.ਐੱਸ.ਟੀ. ਪਰਿਸ਼ਦ 12 ਫੀਸਦੀ ਅਤੇ 18 ਫੀਸਦੀ ਕਰ ਦਰਾਂ ਨੂੰ ਇਕ ਨਵੇਂ ਸਲੈਬ 'ਚ ਰਲੇਵੇਂ ਕਰਨ ਦੀ ਸੰਭਾਵਨਾ 'ਤੇ ਚਰਚਾਂ ਕਰੇਗੀ। ਨਵੀਆਂ ਦਰਾਂ ਇਨ੍ਹਾਂ ਦੋਨਾਂ ਦੇ ਵਿਚ ਦੀਆਂ ਦਰਾਂ ਹੋ ਸਕਦੀਆਂ ਹਨ। ਉਥੇ, ਫਿਲਹਾਲ 50 ਵਸਤੂਆਂ ਨੂੰ 28 ਫੀਸਦੂ ਦੇ ਕਰ ਦਾਇਰੇ 'ਚ ਰੱਖਿਆ ਹੈ, ਜਿਸ 'ਚ ਕੋਈ ਵਸਤੂਆਂ ਨੂੰ ਇਸ 'ਚੋਂ ਕੱਢਿਆ ਜਾ ਸਕਦਾ ਹੈ।'
ਉਨ੍ਹਾਂ ਨੇ ਇਥੇ ਭਾਰਤ ਚੈਂਬਰ ਆਫ ਕਾਮਰਸ ਦੁਆਰਾ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਕਿਹਾ,'ਇਨ੍ਹਾਂ ਸਭ ਨੂੰ ਰਾਜਸਵ ਸਥਿਰ ਹੋਣ ਦੇ ਬਾਅਦ ਲਾਗੂ ਕੀਤਾ ਜਾ ਸਕਦਾ ਹੈ ਅਤੇ ਇਹ ਕਰ 'ਚ ਵਾਧੇ 'ਤੇ ਨਿਰਭਰ ਕਰਦਾ ਹੈ।' ਉਨ੍ਹਾਂ ਕਿਹਾ ਕਿ ਪਰਿਸ਼ਦ ਨੇ 178 ਸਾਮਾਨਾਂ 'ਤੇ ਕਰ ਦੀਆਂ ਦਰਾਂ ਨੂੰ ਘਟਾ ਕੇ ਇਸ ਨਾਲ ਜੁੜੇ 90 ਫੀਸਦੀ ਮੁੱੁਦਿਆਂ ਦਾ ਸਮਾਧਾਨ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ, ' ਮੈਂ ਜੀ.ਐੱਸ.ਟੀ. ਪਰਿਸ਼ਦ ਨੂੰ ਸੁਝਾਅ ਦਿੱਤਾ ਹੈ ਕਿ ਵਸਤੂਆਂ 'ਤੇ ਅੰਤਿਮ ਕੀਮਤ ਸਾਰਿਆਂ ਕਰਾਂ ਨੂੰ ਮਿਲਾ ਕੇ ਦਰਜ ਕੀਤੀ ਜਾਣੀ ਚਾਹੀਦੀ ਹੈ। ਮੈਨੂੰ ਉਮੀਦ ਹੈ ਕਿ ਪਰਿਸ਼ਦ ਇਸ ਪ੍ਰਸਤਾਵ ਨੂੰ ਮਨਜੂਰੀ ਦੇ ਦੇਵੇਗੀ।' ਉਨ੍ਹਾਂ ਨੇ ਕਿਹਾ ਕਿ ਜੀ.ਐੱਸ.ਟੀ. ਸ਼ਾਸਨ 'ਚ ਸਥਿਰਤਾ ਆਉਣ ਦੇ ਬਾਅਦ ਕੇਂਦਰ ਅਤੇ ਰਾਜ ਦੋਨਾਂ ਦੇ ਰਾਜਸਵ 'ਚ ਵਾਧਾ ਹੋਵੇਗੀ।
ਮੋਦੀ ਨੇ ਕਿਹਾ ਕਿ ਪਰਿਸ਼ਦ ਪੈਟਰੋਲੀਅਮ ਉਤਪਾਦਾਂ, ਬਿਜਲੀ ਸ਼ੁਲਕ ਅਤੇ ਸੰਪਤੀ ਸਟੈਂਪ ਡਿਊਟੀ ਨੂੰ ਵੀ ਜੀ.ਐੱਸ.ਟੀ. ਦੇ ਤਹਿਤ ਲਿਆਉਣ 'ਤੇ ਵਿਚਾਰ ਕਰ ਰਹੀ ਹੈ। ਉਨ੍ਹਾਂ ਨੇ ਇਹ ਗੱਲ ਸਵੀਕਾਰ ਕੀਤੀ ਕਿ ਮਾਈਕਰੋ ,ਸਮਾਲ ਅਤੇ ਮਧਿਅਮ ਉਦਯੋਗਾਂ ( ਐੱਮ.ਐੱਸ.ਐੱਮ.ਈ.) ਅਤੇ ਕੱਪੜਾ ਉਦਯੋਗ ਨੂੰ ਜੀ.ਐੱਸ.ਟੀ. ਸ਼ਾਸਨ ਦੇ ਸ਼ੁਰੂਆਤੀ ਦਿਨ੍ਹਾਂ 'ਚ ਸਭ ਤੋਂ ਜ਼ਿਆਦਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਇਨ੍ਹਾਂ ਨੂੰ ਪਹਿਲੇ ਵੈਟ ਦੇ ਅੰਤਰਗਤ ਕਰ 'ਚ ਛੂਟ ਦਿੱਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਪਰਿਸ਼ਦ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦਾ ਯਤਨ ਕਰੇਗੀ।
ਮੋਦੀ ਨੇ ਜੀ.ਐੱਸ.ਟੀ. ਪ੍ਰਣਾਲੀ ਦੇ ਹੌਲੀ ਹੋਣ ਅਤੇ ਡੀਲਰਾਂ ਦੁਆਰਾ ਰੀਟਰਨ ਦਾਖਲ ਕਰਨਾ 'ਚ ਮੁਸ਼ਕਲ ਹੋਣ ਦੇ ਆਰੋਪਾਂ ਨੂੰ ਖਾਰਜ ਕਰ ਦਿੱਤਾ। ਉਨ੍ਹਾਂ ਕਿਹਾ,' ਸੁਰੂਆਤੀ ਸਮੱਸਿਆਵਾਂ ਦੇ ਬਾਵਜੂਦ.,ਜੀ.ਐੱਸ.ਟੀ. ਨੈੱਟਵਰਕ ਨਾਲ ਜੁੜੀਆਂ ਸਮੱਸਿਆਵਾਂ ਘੱਟ ਹੋ ਰਹੀਆਂ ਹਨ। ਜੇਕਰ ਨੈੱਟਵਰਕ ਹੌਲੀ ਚਲਦਾ ਤਾਂ ਰੋਜ਼ਾਨਾ 13 ਲੱਖ ਰਿਟਰਨ ਦਾਖਲ ਕਰਨਾ ਸੰਭਵ ਨਹੀਂ ਹੁੰਦਾ।' ਉਨ੍ਹਾਂ ਨੇ ਕਿਹਾ ਕਿ ਜੀ.ਐੱਸ.ਟੀ. ਨੈੱਟਵਰਕ ਪ੍ਰਣਾਲੀ ਨੂੰ ਦੇਖਣ ਲਈ ਬਣੀ ਮੰਤਰੀਆਂ ਦੀ ਕਮੇਟੀ ਦੀ ਆਈ.ਟੀ. ਕੰਪਨੀ ਇੰਫੋਸਿਸ ਦੇ ਨਾਲ 16 ਦਸੰਬਰ ਨੂੰ ਬੈਠਕ ਹੋਵੇਗੀ। ਇੰਫੋਸਿਸ ਨੇ ਜੀ.ਐੱਸ.ਟੀ.ਐੱਨ. ਪਲੈਟਫਾਰਮ ਵਿਕਸਿਤ ਕੀਤਾ ਹੈ ਅਤੇ ਉਹ ਇਸ 'ਚ ਅਤੇ ਸੁਧਾਰ ਕਰ ਰਹੀ ਹੈ।
ਬੀ. ਐੱਸ-4 ਗੱਡੀਆਂ ਦੀ ਰਜਿਸਟ੍ਰੇਸ਼ਨ 'ਤੇ ਇੰਡਸਟਰੀ ਨੂੰ ਮਿਲ ਸਕਦੀ ਹੈ ਵੱਡੀ ਰਾਹਤ
NEXT STORY