ਨਵੀਂ ਦਿੱਲੀ—ਸਾਲ 2018 ਦੀ ਸ਼ੁਰੂਆਤ ਘਰੇਲੂ ਬਾਜ਼ਾਰਾਂ ਨੇ ਸੁਸਤੀ ਦੇ ਨਾਲ ਕੀਤੀ ਹੈ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 244.08 ਅੰਕ ਭਾਵ 0.72 ਫੀਸਦੀ ਦੀ ਗਿਰਾਵਟ ਦੇ ਨਾਲ 33,812.75 ਦੇ ਪੱਧਰ 'ਤੇ ਅਤੇ ਨਿਫਟੀ 95.15 ਅੰਕ ਭਾਵ 0.90 ਫੀਸਦੀ ਡਿੱਗ ਕੇ 10,435.55 'ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਅੱਜ ਸੈਂਸੈਕਸ 33766.15 ਅੰਕ ਅਤੇ ਨਿਫਟੀ 10,423.10 ਅੰਕ ਤੱਕ ਡਿੱਗਿਆ। ਨਵੇਂ ਸਾਲ ਤੋਂ ਪਹਿਲਾਂ ਦਿਨ ਗਲੋਬਲ ਬਾਜ਼ਾਰ ਬੰਦ ਹੈ। ਕਿਸੇ ਪੋਜ਼ੀਟਿਵ ਸੰਕੇਤਾਂ ਦੀ ਕਮੀ ਨਾਲ ਘਰੇਲੂ ਸ਼ੇਅਰ ਬਾਜ਼ਾਰ 'ਚ ਅੱਜ ਗਿਰਾਵਟ ਦੇ ਨਾਲ ਕਾਰੋਬਾਰ ਹੋਇਆ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ
ਅੱਜ ਦੇ ਕਾਰੋਬਾਰ 'ਚ ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਚੰਗਾ ਖਾਸਾ ਵਾਧਾ ਗੁਆਇਆ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.1 ਫੀਸਦੀ ਦੇ ਵਾਧੇ ਨਾਲ 17,836 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਬੀ.ਐੱਸ.ਈ. ਦੇ ਮਿਡਕੈਪ ਇੰਡੈਕਸ 17,993 ਦੇ ਪੱਧਰ 'ਤੇ ਪਹੁੰਚਿਆ ਸੀ। ਨਿਫਟੀ ਦੇ ਮਿਡਕੈਪ 100 ਇੰਡੈਕਸ 0.1 ਫੀਸਦੀ ਡਿੱਗ ਕੇ 21,110 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਨਿਫਟੀ ਦਾ ਮਿਡਕੈਪ 100 ਇੰਡੈਕਸ 21,310 ਦੇ ਪੱਧਰ ਤੱਕ ਪਹੁੰਚਿਆ ਸੀ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 0.25 ਫੀਸਦੀ ਤੱਕ ਮਜ਼ਬੂਤ ਹੋ ਕੇ 19,280 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਬੀ.ਐੱਸ.ਈ. ਦੇ ਸਮਾਲਕੈਪ ਇੰਡੈਕਸ 19,445 ਦੇ ਪੱਧਰ ਤੱਕ ਪਹੁੰਚਿਆ ਸੀ।
ਬੈਂਕ ਨਿਫਟੀ 'ਚ ਗਿਰਾਵਟ
ਬੈਂਕਿੰਗ, ਆਟੋ, ਐੱਫ.ਐੱਮ.ਸੀ.ਜੀ., ਆਈ.ਟੀ, ਮੈਟਲ ਅਤੇ ਆਇਲ ਐਂਡ ਗੈਸ ਸ਼ੇਅਰਾਂ ਦਾ ਜ਼ੋਰਦਾਰ ਕੁਟਾਪਾ ਹੋਇਆ ਹੈ। ਬੈਂਕ ਨਿਫਟੀ 0.9 ਫੀਸਦੀ ਡਿੱਗ ਕੇ 25,318 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ ਪੀ.ਐੱਸ.ਯੂ ਬੈਂਕ ਇੰਡੈਕਸ 'ਚ 0.6 ਫੀਸਦੀ, ਆਟੋ ਇੰਡੈਕਸ 'ਚ 1 ਫੀਸਦੀ, ਐੱਫ.ਐੱਮ.ਸੀ.ਜੀ. ਇੰਡੈਕਸ 'ਚ 0.6 ਫੀਸਦੀ, ਆਈ.ਟੀ. ਇੰਡੈਕਸ 'ਚ 0.9 ਫੀਸਦੀ ਅਤੇ ਮੈਟਲ ਇੰਡੈਕਸ 'ਚ 0.5 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਬੀ.ਐੱਸ.ਈ. ਦਾ ਆਇਲ ਐਂਡ ਗੈਸ ਇੰਡੈਕਸ 0.5 ਫੀਸਦੀ ਤੱਕ ਕਮਜ਼ੋਰ ਹੋਇਆ ਹੈ। ਹਾਲਾਂਕਿ ਅੱਜ ਪਾਵਰ ਅਤੇ ਕੈਪੀਟਲ ਗੁਡਸ ਸ਼ੇਅਰਾਂ 'ਚ ਖਰੀਦਦਾਰੀ ਦਿਸੀ ਹੈ।
ਟਾਪ ਗੇਨਰਸ
ਟਾਟਾ ਪਾਵਰ, ਕੋਲ ਇੰਡੀਆ, ਸਿਪਲਾ, ਵਿਪਰੋ, ਸਨ ਫਾਰਮ, ਭੇਲ, ਐਕਸਿਸ ਬੈਂਕ, ਲਾਸਰਨ
ਟਾਪ ਲੂਜਰਸ
ਆਈਡੀਆ ਸੇਲਿਊਲਰ, ਭਾਰਤੀ ਇੰਫਰਾਟੈੱਲ, ਬਾਸ਼, ਐੱਚ.ਯੂ.ਐੱਲ, ਇੰਡਸਇੰਡ ਬੈਂਕ, ਟੀ.ਸੀ.ਐੱਸ. ਐੱਚ.ਡੀ.ਐੱਫ.ਸੀ., ਟਾਟਾ ਸਟੀਲ
SBI ਨੇ ਗਾਹਕਾਂ ਨੂੰ ਦਿੱਤਾ ਨਵੇਂ ਸਾਲ ਦਾ ਤੋਹਫਾ, ਬੇਸ ਰੇਟ 'ਚ ਕੀਤੀ ਕਟੌਤੀ
NEXT STORY