ਨਵੀਂ ਦਿੱਲੀ - ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤੀਨ ਗਡਕਰੀ ਨੇ ਖੰਡ ਉਤਪਾਦਕਾਂ ਨਾਲ ਖੰਡ ਦਾ ਉਤਪਾਦਨ ਘੱਟ ਕਰਨ ਅਤੇ ਖੰਡ ਨੂੰ ਇਥੇਨਾਲ ਵਿਚ ਬਦਲਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਬਦਲਦੇ ਸਮੇਂ ਦੇ ਨਾਲ ਚਲਦੇ ਹੋਏ ਅਤੇ ਰਾਸ਼ਟਰ ਦੀਆਂ ਜ਼ਰੂਰਤਾਂ ਦੇ ਸਮਾਨ ਕੰਮ ਕੀਤਾ ਜਾਣਾ ਚਾਹੀਦਾ ਹੈ। ਨਿਤੀਨ ਗਡਕਰੀ ਨੇ ਕਿਹਾ ਕਿ ਸਰਕਾਰ ਨੇ ਨਾਗਰਿਕਾਂ ਲਈ ਇਥੇਨਾਲ ਭਰਨ ਲਈ ਜੈਵਿਕ ਈਂਧਨ ਆਊਟਲੈੱਟ ਖੋਲ੍ਹਣ ਦਾ ਫੈਸਲਾ ਲਿਆ ਹੈ ਅਤੇ ਕਾਰ, ਮੋਟਰਸਾਈਕਲ ਅਤੇ ਰਿਕਸ਼ਾ ਸਬ-ਫਲੈਕਸ ਇੰਜਣ ਉੱਤੇ ਉਪਲੱਬਧ ਹੋ ਸਕਦੇ ਹਨ। ਮੰਤਰੀ ਨੇ ਅੱਗੇ ਕਿਹਾ ਕਿ ਸਰਕਾਰ ਟੈਲੀਕਾਮ ਟਾਵਰਾਂ ਨੂੰ ਡੀਜ਼ਲ ਤੋਂ ਇਥੇਨਾਲ ਵਿਚ ਬਦਲਣ ਦੀਆਂ ਸੰਭਾਵਨਾਵਾਂ ਤਲਾਸ਼ ਰਹੀ ਹੈ । ਇਸ ਤੋਂ ਇਲਾਵਾ ਸਰਕਾਰ ਹਵਾਬਾਜ਼ੀ ਖੇਤਰ ਅਤੇ ਭਾਰਤੀ ਹਵਾਈ ਫੌਜ ਵਿਚ ਇਥੇਨਾਲ ਦੀ ਵਰਤੋਂ ਨੂੰ ਵਧਾਉਣ ਦੇ ਤਰੀਕਿਆਂ ਉੱਤੇ ਵਿਚਾਰ ਕਰ ਰਹੀ ਹੈ।
ਨਿਤੀਨ ਗਡਕਰੀ ਨੇ ਅੱਗੇ ਕਿਹਾ,“ਐਵੀਏਸ਼ਨ ਇੰਡਸਟਰੀ ਵਿਚ ਵੀ ਇਥੇਨਾਲ ਦੇ ਪ੍ਰਯੋਗ ਦੀਆਂ ਸੰਭਾਵਨਾਵਾਂ ਤਲਾਸ਼ੀ ਜਾ ਰਹੀ ਹੈ। 2 ਸਾਲ ਪਹਿਲਾਂ ਗਣਤੰਤਰ ਦਿਨ ਪਰੇਡ ਵਿਚ ਫਾਈਟਰ ਜੈਟਸ ਨੇ ਹਿੱਸਾ ਲਿਆ ਸੀ, ਜੋ 100 ਫੀਸਦੀ ਬਾਇਓ-ਇਥੇਨਾਲ ਨਾਲ ਉਡਾਏ ਗਏ ਸਨ। ਮੈਂ ਏਅਰ ਫੋਰਸ ਚੀਫ ਅਤੇ ਡਿਫੈਂਸ ਮਨਿਸਟਰੀ ਦੇ ਅਧਿਕਾਰੀਆਂ ਨਾਲ ਇਸ ਬਾਰੇ ਗੱਲਬਾਤ ਕਰ ਰਿਹਾ ਹਾਂ।’’
6 ਮਹੀਨਿਆਂ ਅੰਦਰ ਆ ਜਾਣਗੀਆਂ ਫਲੈਕਸ ਕਾਰਾਂ
ਉਨ੍ਹਾਂ ਕਿਹਾ ਕਿ ਅਸੀਂ ਸੋਚ ਰਹੇ ਹਾਂ ਕਿ ਹਵਾਬਾਜ਼ੀ ਅਤੇ ਭਾਰਤੀ ਹਵਾਈ ਫੌਜ ਵਿਚ ਇਥੇਨਾਲ ਦੀ ਵਰਤੋਂ ਨੂੰ ਕਿਵੇਂ ਵਧਾਇਆ ਜਾਵੇ। ਅਸੀਂ ਫਲੈਕਸ ਇੰਜਣਾਂ ਉੱਤੇ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ। ਟੋਇਟਾ, ਹੁੰਡਈ ਅਤੇ ਸੁਜ਼ੂਕੀ ਨੇ ਮੈਨੂੰ ਭਰੋਸਾ ਦਿੱਤਾ ਹੈ ਕਿ ਉਹ 6 ਮਹੀਨਿਆਂ ਦੇ ਅੰਦਰ ਫਲੈਕਸ ਇੰਜਨ ਲਿਆਉਗੇ। ਹਾਲ ਹੀ ਵਿਚ, ਅਸੀਂ ਗਰੀਨ ਹਾਈਡ੍ਰੋਜਨ ਨਾਲ ਚਲਣ ਵਾਲੀ ਇਕ ਪਾਇਲਟ ਕਾਰ ਲਾਂਚ ਕੀਤੀ ਹੈ। ਟੋਇਟਾ ਦੇ ਚੇਅਰਮੈਨ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਦੀਆਂ ਕਾਰਾਂ ਫਲੈਕਸ ਹਨ–ਜਾਂ ਤਾਂ 100 ਫੀਸਦੀ ਪੈਟਰੋਲ ਜਾਂ 100 ਫੀਸਦੀ ਇਥੇਨਾਲ ਅਤੇ ਆਉਣ ਵਾਲੇ ਦਿਨਾਂ ਦੀਆਂ ਟੋਇਟਾ ਕਾਰਾਂ ਨੂੰ ਹਾਈਬ੍ਰਿਡ ਬਿਜਲੀ ਉੱਤੇ ਚਲਾਇਆ ਜਾਵੇਗਾ, ਜੋ 40 ਫੀਸਦੀ ਬਿਜਲੀ ਖੁਦ ਪੈਦਾ ਕਰਨਗੀਆਂ ਅਤੇ 100 ਫੀਸਦੀ ਇਥੇਨਾਲ ਦਾ ਇਸਤੇਮਾਲ ਕਰਦੇ ਹੋਏ 60 ਫੀਸਦੀ ਦੀ ਦੂਰੀ ਤੈਅ ਕਰ ਪਾਉਣਗੀਆਂ। ਪੈਟਰੋਲ ਦੀ ਤੁਲਣਾ ਵਿਚ ਇਹ ਇਕੋਨਾਮਿਕਸ ਬਹੁਤ ਜ਼ਿਆਦਾ ਫਾਇਦੇਮੰਦ ਹੋਣਗੀਆਂ।”
ਇਥੇਨਾਲ ਪੰਪਾਂ ਨਾਲ ਹੋਣਗੇ ਕਈ ਫਾਇਦੇ
ਗਡਕਰੀ ਨੇ ਕਿਹਾ,“ਪ੍ਰਧਾਨ ਮੰਤਰੀ ਨੇ ਪੁਣੇ ਵਿਚ 3 ਇਥੇਨਾਲ ਪੰਪਾਂ ਦਾ ਉਦਘਾਟਨ ਕੀਤਾ ਹੈ, ਹਾਲਾਂਕਿ, ਅਜੇ ਤੱਕ ਕੋਈ ਵੀ ਇਥੇਨਾਲ ਭਰਵਾਉਣ ਲਈ ਨਹੀਂ ਆਇਆ ਹੈ। ਬਜਾਜ, ਟੀ. ਵੀ. ਐੱਸ. ਅਤੇ ਹੀਰੋ ਨੇ ਫਲੈਕਸ ਇੰਜਣ ਨਾਲ ਚਲਣ ਵਾਲੀ ਬਾਈਕਸ ਲਾਂਚ ਕੀਤੀਆਂ ਹਨ, ਸਕੂਟਰ ਅਤੇ ਮੋਟਰਸਾਈਕਲ ਫਲੈਕਸ ਇੰਜਨ ਉੱਤੇ ਉਪਲੱਬਧ ਹਨ। ਹੁਣ ਉਹ ਆਟੋ-ਰਿਕਸ਼ਾ ਦੇ ਨਾਲ ਵੀ ਆਉਣ ਲਈ ਤਿਆਰ ਹੈ।”
ਉਨ੍ਹਾਂ ਨੇ ਇਥੇਨਾਲ ਬਣਾਉਣ ਵਾਲੇ ਖੰਡ ਦੇ ਕਾਰਖਾਨਿਆਂ ਨੂੰ ਆਪਣੇ ਕਾਰਖਾਨਿਆਂ ਅਤੇ ਹੋਰ ਖੇਤਰਾਂ ਵਿਚ ਇਥੇਨਾਲ ਪੰਪ ਖੋਲ੍ਹਣ ਲਈ ਕਿਹਾ ਹੈ, ਜਿਸ ਨਾਲ ਕਿ 100 ਫੀਸਦੀ ਇਥੇਨਾਲ ਨਾਲ ਚਲਣ ਵਾਲੇ ਸਕੂਟਰ, ਆਟੋ-ਰਿਕਸ਼ਾ ਅਤੇ ਕਾਰ ਲਿਆਈ ਜਾ ਸਕੇ। ਇਸ ਤਰ੍ਹਾਂ ਇਥੇਨਾਲ ਦੀ ਖਪਤ ਵਧਾ ਸਕਦੇ ਹਾਂ, ਪ੍ਰਦੂਸ਼ਣ ਘੱਟ ਕਰ ਸਕਦੇ ਹਾਂ, ਦਰਾਮਦ ਘੱਟ ਕਰ ਸਕਦੇ ਹਾਂ ਅਤੇ ਰੋਜ਼ਗਾਰ ਵੀ ਪ੍ਰਦਾਨ ਕਰ ਸਕਦੇ ਹਾਂ।
ਮਾਲਾਬਾਰ ਹਿੱਲ ’ਤੇ ਬਣ ਰਿਹਾ ਹੈ ਰਾਕੇਸ਼ ਝੁਨਝੁਨਵਾਲਾ ਦਾ 13 ਮੰਜ਼ਿਲਾ ਆਲੀਸ਼ਾਨ ਘਰ, ਜਾਣੋ ਖ਼ਾਸੀਅਤ
NEXT STORY