ਨਵੀਂ ਦਿੱਲੀ—ਹੁਣ ਹਵਾਈ ਯਾਤਰੀਆਂ ਨੂੰ ਟਿਕਟ ਬੁੱਕ ਕਰਵਾਉਣ ਲਈ ਵੱਖ-ਵੱਖ ਏਅਰਲਾਇੰਸ ਕੰਪਨੀਆਂ ਦੇ ਐਪ ਨੂੰ ਡਾਊਨਲੋਡ ਨਹੀਂ ਕਰਨਾ ਪਵੇਗਾ। ਹੁਣ ਹੋਰ ਟਰੈਵਲ ਵੈੱਬਸਾਈਟ ਜਾਂ ਫਿਰ ਉਨ੍ਹਾਂ ਦੇ ਐਪ 'ਤੇ ਯਾਤਰੀਆਂ ਨੂੰ ਇਸ ਸੁਵਿਧਾ ਦਾ ਲਾਭ ਮਿਲਦਾ ਸੀ ਪਰ ਏਅਰਲਾਈਨ ਕੰਪਨੀ ਦੇ ਐਪ ਜਾਂ ਵੈੱਬਸਾਈਟ 'ਤੇ ਅਜਿਹਾ ਨਹੀਂ ਹੁੰਦਾ ਸੀ, ਹੁਣ ਤੁਸੀਂ ਏਅਰਲਾਈਨ ਕੰਪਨੀ ਦੇ ਐਪ ਜਾਂ ਵੈੱਬਸਾਈਟ 'ਤੇ ਜਾ ਕੇ ਇਕ ਦੂਜੇ ਦੀ ਟਿਕਟ ਬੁੱਕ ਕਰਵਾ ਸਕਦੇ ਹੋ। ਵਿਸ਼ਵ ਦੀ 28 ਪ੍ਰਮੁੱਖ ਏਅਰਲਾਇੰਸ ਕੰਪਨੀਆਂ ਨੇ ਸਟਾਰ ਏਲਾਇੰਸ ਨੈੱਟਵਰਕ ਬਣਾਇਆ ਹੈ। ਇਸ ਏਅਰਲਾਇੰਸ ਦੀ ਖਾਸ ਗੱਲ ਇਹ ਹੈ ਕਿ ਕੋਈ ਵੀ ਯਾਤਰੀ ਇਕ ਮੈਂਬਰ ਕੰਪਨੀ ਦੀ ਵੈੱਬਸਾਈਟ 'ਤੇ ਜਾ ਕੇ ਹੋਰ ਏਅਰਲਾਇੰਸ ਕੰਪਨੀਆਂ ਲਈ ਵੀ ਟਿਕਟ ਬੁੱਕ ਕਰਵਾ ਸਕਦੇ ਹਨ। ਜਿਵੇਂ ਕਿ ਤੁਸੀਂ ਏਅਰ ਇੰਡੀਆ ਦੀ ਵੈੱਬਸਾਈਟ 'ਤੇ ਜਾ ਕੇ ਏਅਰਏਸ਼ੀਆ ਏਅਰਲਾਇੰਸ ਦੀ ਟਿਕਟ ਬੁਕ ਕਰਵਾ ਸਕੋਗੇ। ਇਨ੍ਹਾਂ ਕੰਪਨੀਆਂ ਨੇ ਐਕਸਚੈਂਜਰ ਦੁਆਰਾ ਤਿਆਰ ਕੀਤੇ ਗਏ ਡਿਜੀਟਲ ਪਲੇਟਫਾਰਮ ਨੂੰ ਲਾਂਚ ਕੀਤਾ ਹੈ। ਇਹ ਪਲੇਟਫਾਰਮ ਸਾਰੇ ਮੈਂਬਰ ਏਅਰਲਾਇੰਸ ਕੰਪਨੀ ਅਤੇ ਥਰਡ ਪਾਰਟੀ ਸੋਰਸ ਦੇ ਡਾਟਾ ਨੂੰ ਇਕ ਜਗ੍ਹਾ ਦਿਖਾਉਂਦਾ ਹੈ।
ਇੰਜਣ 'ਚ ਗੜਬੜੀ ਕਾਰਨ ਇੰਡੀਗੋ ਨੇ ਖੜ੍ਹੇ ਕੀਤੇ 3 ਏ-320 ਨਿਓ ਜਹਾਜ਼
NEXT STORY