ਨਵੀਂ ਦਿੱਲੀ- ਜੇਕਰ ਤੁਸੀਂ ਵੀ ਕੁੱਤਾ-ਬਿੱਲੀ ਪਾਲਣ ਦੇ ਸ਼ੌਕੀਨ ਹੋ ਅਤੇ ਉਨ੍ਹਾਂ ਨੂੰ ਹਮੇਸ਼ਾ ਆਪਣੇ ਕੋਲ ਰੱਖਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਖ਼ਬਰ ਹੈ ਕਿ ਹੁਣ ਹਵਾਈ ਯਾਤਰਾ ਦੌਰਾਨ ਤੁਸੀਂ ਪਾਲਤੂ ਕੁੱਤਾ-ਬਿੱਲੀ ਨੂੰ ਨਾਲ ਲਿਜਾ ਸਕੋਗੇ। ਇਸ ਦੀ ਸ਼ੁਰੂਆਤ ਭਾਰਤੀ ਏਅਰਲਾਈਨ ਅਕਾਸਾ ਏਅਰ ਵੱਲੋਂ ਕੀਤੀ ਜਾ ਰਹੀ ਹੈ। ਕੰਪਨੀ ਵੱਲੋਂ ਨਵੰਬਰ ਤੋਂ ਪਾਲਤੂ ਕੁੱਤੇ ਤੇ ਬਿੱਲੀ ਨੂੰ ਜਹਾਜ਼ 'ਚ ਨਾਲ ਲਿਜਾਣ ਦੀ ਪ੍ਰਵਾਨਗੀ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਦੀ ਬੁਕਿੰਗ 15 ਅਕਤੂਬਰ ਤੋਂ ਸ਼ੁਰੂ ਹੋ ਜਾਵੇਗੀ। ਇਨ੍ਹਾਂ ਪਾਲਤੂ ਜਾਨਵਰਾਂ ਨੂੰ ਕੈਬਿਨ ਅਤੇ ਕਾਰਗੋ ’ਚ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ।
ਇਹ ਵੀ ਪੜ੍ਹੋ-ਭਾਰਤ ’ਚ ਸੋਨੇ ਦੀ ਸ਼ਿਪਮੈਂਟ ’ਚ ਕਟੌਤੀ, ਚੀਨ ਅਤੇ ਤੁਰਕੀ ਨੂੰ ਸੋਨਾ ਵੇਚ ਰਹੇ ਹਨ ਵਿਦੇਸ਼ੀ ਬੈਂਕ
ਏਅਰਲਾਈਨ ਵੱਲੋਂ ਕੌਮਾਂਤਰੀ ਉਡਾਨਾਂ ਸ਼ੁਰੂ ਕਰਨ ਦੀ ਵੀ ਯੋਜਨਾ- ਸੀਈਓ
ਏਅਰਲਾਈਨ ਦੇ ਸੀਈਓ ਵਿਨੇ ਦੁਬੇ ਦਾ ਕਹਿਣਾ ਹੈ ਕਿ ਏਅਰਲਾਈਨ ਕੰਪਨੀ ਅਕਾਸਾ ਦਾ ਪ੍ਰਦਰਸ਼ਨ ਸ਼ੁਰੂਆਤੀ 60 ਦਿਨਾਂ ’ਚ ਸੰਤੋਖਜਨਕ ਰਿਹਾ ਹੈ। ਏਅਰਲਾਈਨ ਨੇ ਇਸ ਸਾਲ ਅਗਸਤ ’ਚ ਉਡਾਣਾਂ ਦੀ ਸ਼ੁਰੂਆਤ ਕੀਤੀ ਸੀ ਅਤੇ ਉਸ ਦੇ ਅਗਲੇ ਸਾਲ ਦੀ ਦੂਸਰੀ ਛਮਾਹੀ ’ਚ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਦੀ ਵੀ ਯੋਜਨਾ ਹੈ। ਕੰਪਨੀ ਦੇ ਕੋਲ 6 ਜਹਾਜ਼ ਹਨ ਅਤੇ ਚਾਲੂ ਵਿੱਤੀ ਸਾਲ ਦੇ ਅਖੀਰ ਤਕ ਇਸ ਨੂੰ ਕੁੱਲ੍ਹ 18 ਜਹਾਜ਼ਾਂ ਤਕ ਲਿਜਾਉਣ ਦੀ ਤਿਆਰੀ ਹੈ। ਦੁਬੇ ਨੇ ਕਿਹਾ ਕਿ ਕੰਪਨੀ ਨਵੇਂ ਨਿਵੇਸ਼ਕਾਂ ਦੀ ਭਾਲ ’ਚ ਹੈ।
ਇਹ ਵੀ ਪੜ੍ਹੋ-ਵਿਸ਼ਵ ਮੁਦਰਾ ਭੰਡਾਰ ’ਚ ਆਈ ਰਿਕਾਰਡ 1 ਟ੍ਰਿਲੀਅਨ ਡਾਲਰ ਦੀ ਕਮੀ
ਸ਼ੁਰੂ ਹੋਈਆਂ ਦਿੱਲੀ ਤੋਂ ਸੇਵਾਵਾਂ
ਕੰਪਨੀ ਆਪਣੀਆਂ ਉਡਾਣਾਂ ’ਚ ਵੀ ਵਿਸਥਾਰ ਕਰ ਰਹੀ ਹੈ। ਏਅਰਲਾਈਨ ਇਸ ਸਮੇਂ ਰੋਜ਼ਾਨਾ 30 ਉਡਾਣਾਂ ਭਰ ਰਹੀ ਹੈ। ਇਸ ਦੇ ਨਾਲ ਹੀ ਨਵੇਂ ਜਹਾਜ਼ ਵੀ ਸ਼ਾਮਲ ਕੀਤੇ ਜਾ ਰਹੇ ਹਨ। ਅਕਾਸਾ ਏਅਰ ਨੇ 72 ਬੋਇੰਗ-737 ਮੈਕਸ ਵਿਮਾਨਾਂ ਦਾ ਆਰਡਰ ਦਿੱਤਾ ਹੈ। ਦੱਸ ਦੇਈਏ ਕਿ ਇਸ ਸਮੇਂ ਭਾਰਤੀ ਏਅਰਲਾਈਨਸ ਇੰਡਸਟਰੀ ’ਚ ਇੰਡੀਓ ਮਾਰਕੀਟ ਲੀਡਰ ਹੈ। ਉੱਥੇ ਹੀ ਟਾਟਾ ਸੰਨਜ਼ ਦੀ ਏਅਰਇੰਡੀਆ, ਵਿਸਥਾਰਾ ਅਤੇ ਏਅਰ ਏਸ਼ੀਆ ਤੋਂ ਇਲਾਵਾ ਸਪਾਈਸ ਜੈੱਟ ਵੀ ਬਾਜ਼ਾਰ ’ਚ ਮੌਜੂਦ ਹਨ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਕ੍ਰਿਪਟੋ ਕਰੰਸੀ ਨਾਲ ਦੁਬਈ 'ਚ ਘਰ ਖ਼ਰੀਦ ਰਹੇ ਕਈ ਅਮੀਰ ਲੋਕ, ਫਸ ਸਕਦੇ ਹਨ ਕਾਨੂੰਨ ਦੇ ਜਾਲ ਵਿਚ
NEXT STORY