ਨਵੀਂ ਦਿੱਲੀ— ਹੁਣ ਤੁਸੀਂ ਆਪਣੀ ਨਿੱਜੀ ਕਾਰ 'ਚ ਵੀ ਸਵਾਰੀ ਬਿਠਾ ਕੇ ਕਮਾਈ ਕਰ ਸਕੋਗੇ। ਸਰਕਾਰ ਜਲਦ ਹੀ ਇਸ ਲਈ ਨਵੀਂ ਪਾਲਿਸੀ ਲਿਆਉਣ 'ਤੇ ਵਿਚਾਰ ਕਰ ਰਹੀ ਹੈ। ਇਸ ਤਹਿਤ ਨਿੱਜੀ ਕਾਰ ਮਾਲਕਾਂ ਨੂੰ ਕੁਝ ਸ਼ਰਤਾਂ ਨਾਲ ਸਵਾਰੀ ਢੋਹਣ ਦੀ ਛੋਟ ਦਿੱਤੀ ਜਾਵੇਗੀ। ਹੁਣ ਤਕ ਸਿਰਫ ਟੈਕਸੀ ਜਾਂ ਕੈਬ ਨੂੰ ਹੀ ਸਵਾਰੀ ਲਿਜਾਣ ਦੀ ਇਜਾਜ਼ਤ ਹੈ। ਸਰਕਾਰ ਸੜਕਾਂ 'ਤੇ ਭੀੜ ਤੇ ਪ੍ਰਦੂਸ਼ਣ ਘੱਟ ਕਰਨ ਦੇ ਮਕਸਦ ਨਾਲ ਨਵੀਂ ਪਾਲਿਸੀ ਲਾਗੂ ਕਰਨ 'ਤੇ ਵਿਚਾਰ ਕਰ ਰਹੀ ਹੈ।
ਜਾਣਕਾਰੀ ਮੁਤਾਬਕ, ਨੀਤੀ ਆਯੋਗ ਨੇ ਇਸ ਦੀ ਸਿਫਾਰਸ਼ ਕੀਤੀ ਹੈ। ਇਸ ਲਈ ਲਾਇੰਸੈਂਸ ਲੈਣ ਦੀ ਵੀ ਜ਼ਰੂਰਤ ਨਹੀਂ ਹੋਵੇਗੀ। ਹਾਲਾਂਕਿ ਨਿੱਜੀ ਕਾਰ ਮਾਲਕਾਂ ਨੂੰ ਇਕ ਦਿਨ 'ਚ ਤਿੰਨ ਜਾਂ ਚਾਰ ਗੇੜੇ ਲਾਉਣ ਦੀ ਮਨਜ਼ੂਰੀ ਹੋਵੇਗੀ। ਇਸ ਨੀਤੀ ਤਹਿਤ ਨਿੱਜੀ ਕਾਰਾਂ ਨੂੰ ਕੈਬ ਜਾਂ ਟੈਕਸੀ ਨਹੀਂ ਮੰਨਿਆ ਜਾਵੇਗਾ।
ਰਿਪੋਰਟਾਂ ਮੁਤਾਬਕ, ਮੁਸਾਫਰਾਂ ਦੀ ਸੁਰੱਖਿਆ ਲਈ ਇਨ੍ਹਾਂ ਨਿੱਜੀ ਕਾਰਾਂ ਦੇ ਮਾਲਕਾਂ ਨੂੰ ਆਪਣਾ ਵਾਹਨ ਸੂਬੇ 'ਚ ਕੰਮ ਕਰ ਰਹੀ ਕੈਬ ਏਜੰਸੀ ਕੋਲ ਰਜਿਸਟਰਡ ਕਰਵਾਉਣਾ ਹੋਵੇਗਾ। ਇਹ ਕੈਬ ਏਜੰਸੀ ਵਾਹਨਾਂ ਦੀ ਕੇ. ਵਾਈ. ਸੀ. ਆਪਣੇ ਕੋਲ ਰੱਖੇਗੀ। ਇਹ ਸੇਵਾ ਸ਼ੁਰੂ ਕਰਨ ਵਾਲੇ ਨਿੱਜੀ ਵਾਹਨ ਮਾਲਕਾਂ ਨੂੰ ਆਪਣੇ ਮੁਸਾਫਰਾਂ ਲਈ ਬੀਮਾ ਸੁਵਿਧਾ ਵੀ ਲੈਣੀ ਹੋਵੇਗੀ।
SRF 320 ਕਰੋੜ ਰੁਪਏ 'ਚ ਵੇਚੇਗੀ ਇੰਜੀਨੀਅਰਿੰਗ ਪਲਾਸਟਿਕ ਕਾਰੋਬਾਰ
NEXT STORY