ਨਵੀਂ ਦਿੱਲੀ (ਭਾਸ਼ਾ) – ਜਨਤਕ ਖੇਤਰ ਦੀ ਬਿਜਲੀ ਕੰਪਨੀ ਐੱਨ. ਟੀ. ਪੀ. ਸੀ. ਦੀ ਇਕਾਈ ਐੱਨ. ਟੀ. ਪੀ. ਸੀ. ਰਿਨਿਊਏਬਲ ਐਨਰਜੀ ਲਿਮ. (ਐੱਨ. ਆਰ. ਈ. ਐੱਲ.) ਨੇ ਨਵਿਆਉਣਯੋਗ ਊਰਜਾ ਦੀ ਲੋੜ ਨੂੰ ਪੂਰਾ ਕਰਨ ਲਈ ਦੇਸ਼ ’ਚ ਕਿਸੇ ਵੀ ਸਥਾਨ ’ਤੇ 3000 ਮੈਗਾਵਾਟ ਸਮਰੱਥਾ ਦੇ ਅੰਤਰ-ਰਾਜੀ ਟਰਾਂਸਮਿਸ਼ਨ ਸਿਸਟਮ (ਆਈ. ਐੱਸ. ਟੀ. ਐੱਸ.) ਨਾਲ ਜੁੜੀ ਊਰਜਾ ਭੰਡਾਰਨ ਸਹੂਲਤ ਸਥਾਪਿਤ ਕਰਨ ਲਈ ਕੰਪਨੀਆਂ ਦੀ ਚੋਣ ਲਈ ਬੋਲੀਆਂ ਮੰਗੀਆਂ ਹਨ। ਦਸਤਾਵੇਜ ਮੁਤਾਬਕ ਕੌਮਾਂਤਰੀ ਮੁਕਾਬਲੇ ਵਾਲੀ ਬੋਲੀ ਪ੍ਰਕਿਰਿਆ ਰਾਹੀਂ ‘ਕੈਪੇਕਸ’ ਮਾਧਿਅਮ ਤਹਿਤ ਸਮਰੱਥਾ ਸਥਾਪਿਤ ਕੀਤੀ ਜਾਵੇਗੀ। ਬੋਲੀ ਪ੍ਰਕਿਰਿਆ ਤੋਂ ਬਾਅਦ ਐੱਨ. ਆਰ. ਈ. ਐੱਲ. 25 ਸਾਲ ਦੀ ਮਿਆਦ ਲਈ ਚੁਣੇ ਬੋਲੀਦਾਤਿਆਂ ਨਾਲ ਸਾਲਾਨਾ ਨਿਸ਼ਚਿਤ ਫੀਸ ਦੇ ਆਧਾਰ ’ਤੇ ਊਰਜਾ ਭੰਡਾਰਨ ਸੇਵਾ ਸਮਝੌਤਾ ਕਰੇਗੀ। ਐੱਨ. ਟੀ. ਪੀ. ਸੀ./ਐੱਨ. ਆਰ. ਈ. ਐੱਲ. ਦ ਕਿਸੇ ਵੀ ਨਵਿਆਉਣਯੋਗ ਊਰਜਾ ਤੋਂ ਪੈਦਾ ਬਿਜਲੀ ਦੀ ਵਰਤੋਂ ਊਰਜਾ ਭੰਡਾਰਨ ਸੇਵਾ (ਈ. ਐੱਸ. ਐੱਸ.) ਯੋਜਨਾ ਦੀ ਚਾਰਜਿੰਗ ਲਈ ਕੀਤਾ ਜਾਵੇਗਾ। ਐੱਨ. ਆਰ. ਈ. ਐੱਲ. 24 ਘੰਟੇ ਨਵਿਆਉਣਯੋਗ ਊਰਜਾ ਦੀ ਲੋੜ ਨੂੰ ਪੂਰਾ ਕਰਨ ਲਈ ਇਸ ਊਰਜਾ ਭੰਡਾਰਨ ਸਹੂਲਤ ਦੀ ਵਰਤੋਂ ‘ਮੰਗ ਦੇ ਆਧਾਰ’ ਉੱਤੇ ਕਰੇਗੀ।
ਟਾਟਾ ਗਰੁੱਪ ਏਅਰ ਇੰਡੀਆ ਨੂੰ ਵਿਸ਼ਵ ਪੱਧਰੀ ਏਅਰਲਾਈਨ ਬਣਾਏਗਾ: ਚੰਦਰਸ਼ੇਖਰਨ
NEXT STORY