ਨਵੀਂ ਦਿੱਲੀ (ਬਿਜ਼ਨੈੱਸ ਡੈਸਕ) - ਰੈਡੀਸਨ ਹੋਟਲ ਗਰੁੱਪ ਨੇ 2025 ਤੱਕ ਭਾਰਤ ਵਿਚ ਆਪਣੇ ਹੋਟਲਾਂ ਦੀ ਗਿਣਤੀ ਨੂੰ ਦੁੱਗਣੀ ਨਾਲੋਂ ਜ਼ਿਆਦਾ ਵਧਾ ਕੇ 288 ਕਰਨ ਦੀ ਯੋਜਨਾ ਬਣਾਈ ਹੈ। ਕੰਪਨੀ ਦੀ ਨਜ਼ਰ ਗਲੋਬਲ ਮਹਾਮਾਰੀ ਤੋਂ ਬਾਅਦ ਵਧਦੀ ਮੰਗ ਨੂੰ ਪੂਰਾ ਕਰਨ ’ਤੇ ਹੈ।
ਫਿਲਹਾਲ ਦੇਸ਼ ਵਿਚ ਉਸਦੇ ਹੋਟਲਾਂ ਦੀ ਗਿਣਤੀ 140 ਹੈ। ਨਵੇਂ ਜਮਾਨੇ ਦੇ ਯਾਤਰੀਆਂ ਨਾਲ ਵਧਦੀ ਮੰਗ ਨੂੰ ਪੂਰਾ ਕਰਨ ਲਈ ਕੰਪਨੀ ਇਕ ਨਵਾਂ ਲਾਈਫਸਟਾਈਲ ਬ੍ਰਾਂਡ ਵਿਸਤਾਰ ਰੈਡੀਸਨ ਇੰਡੀਵਿਜੁਅਲਸ ਰਿਟ੍ਰੀਟਸ ਵੀ ਲਾਂਚ ਕਰ ਰਹੀ ਹੈ।
ਹਰ ਮਹੀਨੇ ਖੁੱਲ੍ਹੇਗਾ ਨਵਾਂ ਹੋਟਲ
ਰੈਡੀਸਨ ਹੋਟਲ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਅਤੇ ਉਪ ਪ੍ਰਧਾਨ ਜੁਬਿਨ ਸਕਸੇਨਾ ਨੇ ਕਿਹਾ ਕਿ ਅਸੀਂ ਗਲੋਬਲ ਮਹਾਮਾਰੀ ਤੋਂ ਪਹਿਲਾਂ ਦੇ ਮੁਕਾਬਲੇ ਤੇਜ਼ੀ ਨਾਲ ਉਭਰ ਰਹੇ ਹਨ। ਅਸੀਂ ਅਗਲੇ 5 ਸਾਲਾਂ ਤੱਕ ਹਰ ਮਹੀਨੇ ਇਕ ਨਵਾਂ ਹੋਟਲ ਖੋਲ੍ਹਾਂਗੇ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਭਾਰਤ ਦੇ ਯਾਤਰੀ ਅਤੇ ਮਹਿਮਾਨਬਾਜ਼ੀ ਖੇਤਰ ਵਿਚ ਅਗਲੇ 10 ਤੋਂ 15 ਸਾਲਾਂ ਤੱਕ ਜ਼ਬਰਦਸਤ ਤੇਜ਼ੀ ਰਹੇਗੀ। ਮਾਰਚ ਵਿਚ ਹਫਤੇ ਦੀ ਪਹਿਲੀ ਤਿਮਾਹੀ ਦੌਰਾਨ ਇਸ ਹੋਟਲ ਆਪ੍ਰੇਟਰ ਦੀ ਔਸਤ ਐਕਿਊਪੈਂਸੀ 70 ਫੀਸਦੀ ਰਹੀ ਜੋ ਇਕ ਸਾਲ ਪਹਿਲਾਂ ਦੀ ਸਮਾਨ ਤਿਮਾਹੀ ਵਿਚ 40 ਫੀਸਦੀ ਰਹੀ ਸੀ। ਬਿਹਤਰ ਐਕਿਊਪੈਂਸੀ ਨੂੰ ਔਸਤ ਦੈਨਿਕ ਦਰਾਂ (ਏ. ਡੀ. ਆਰ.) ਤੋਂ ਵੀ ਤਾਕਤ ਮਿਲੀ। ਹਾਲਾਂਕਿ ਇਹ 2019 ਵਿਚ ਕੋਵਿਡ ਤੋਂ ਪਹਿਲਾਂ ਦੇ ਪੱਧਰ ਦੇ ਮੁਕਾਬਲੇ ਹੁਣ ਵੀ 80 ਫੀਸਦੀ ਹੈ।
20 ਕਮਰਿਆਂ ਤੱਕ ਦਾ ਹੋਵੇਗਾ ਲਾਈਫਸਟਾਈਲ ਬ੍ਰਾਂਡ
ਸਕਸੈਨਾ ਨੇ ਕਿਹਾ ਕਿ ਐੱਮ. ਆਈ. ਸੀ. ਈ. ਯਾਨੀ ਮੀਟਿੰਗ, ਕਾਨਫਰੰਸ, ਇਨਸੈਂਟਿਵ ਐਂਡ ਐਗਜੀਬੀਸ਼ਨ ਵਿਚ ਜ਼ਬਰਸਤ ਵਾਪਸੀ ਦੇ ਨਾਲ ਹੀ ਹੀ ਦਰਾਂ ਕੋਵਿਡ ਤੋਂ ਪਹਿਲਾਂ ਵਾਲੇ ਪੱਧਰ ਤੱਕ ਪਹੁੰਚਣ ਦੇ ਆਸਾਰ ਹਨ। ਅਮਰੀਕੀ ਮਹਿਮਾਨਬਾਜ਼ੀ ਸੇਵਾ ਲੜੀ ਟਿਅਰ 3 ਅਤੇ ਟਿਅਰ 4 ਬਾਜ਼ਾਰਾਂ ਲਈ ਅਜਿਹੀਆਂ ਕਈ ਵਿਸਤਾਰ ਯੋਜਨਾਵਾਂ ਬਣਾ ਰਹੀ ਹੈ।
ਸਕਸੇਨਾ ਨੇ ਕਿਹਾ ਕਿ ਫਿਲਹਾਲ ਕੰੰਪਨੀ ਦੀ ਲਗਭਗ 50 ਫੀਸਦੀ ਪ੍ਰਾਪਰਟੀ ਟਿਅਰ 2 ਅਤੇ ਟਿਅਰ 3 ਸ਼ਹਿਰਾਂ ਵਿਚ ਹਨ। ਕੰਪਨੀ ਦਾ ਨਵਾਂ ਲਾਈਫਸਟਾਈਲ ਬ੍ਰਾਂਡ ਰਿਟ੍ਰੀਟਸ 15 ਤੋਂ 20 ਕਮਰਿਆਂ ਵਾਲੀ ਪ੍ਰਾਪਰਟੀ ਹੋਵੇਗੀ। ਇਸਦਾ ਔਸਤ ਕਿਰਾਇਆ 25,000 ਤੋਂ 40,000 ਰੁਪਏ ਪ੍ਰਤੀ ਰਾਤ ਹੋਵੇਗਾ ਜੋ ਥਾਂ ਅਤੇ ਪ੍ਰਾਪਰਟੀ ’ਤੇ ਨਿਰਭਰ ਕਰੇਗਾ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
Sri Lanka Crisis: ਸ਼੍ਰੀਲੰਕਾ ਨੇ ਮਹਿੰਗਾਈ ਨੂੰ ਕਾਬੂ ਕਰਨ ਲਈ ਵਿਆਜ ਦਰਾਂ ਨੂੰ ਕੀਤਾ ਦੁੱਗਣਾ
NEXT STORY