ਨਵੀਂ ਦਿੱਲੀ—ਦੇਸ਼ ਦੇ ਸ਼ਹਿਰਾਂ 'ਚ 2018 ਦੀ ਆਖਰੀ ਤਿਮਾਹੀ ਦੌਰਾਨ ਆਫਿਸ ਕਿਰਾਏ 'ਚ ਹੈਦਰਾਬਾਦ 'ਚ ਹੋਰ ਅੱਠ ਫੀਸਦੀ ਦਾ ਵਾਧਾ ਹੋਇਆ ਹੈ। ਸੰਪਤੀ ਦੇ ਬਾਰੇ 'ਚ ਸਲਾਹ ਦੇਣ ਵਾਲੀ ਕੰਪਨੀ ਕੋਲੀਅਰਸ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਕੋਲੀਅਰਸ ਇੰਟਰਨੈਸ਼ਨਲ ਇੰਡੀਆ ਦੇ ਸੀਨੀਅਰ ਕਾਰਜਕਾਰੀ ਨਿਰਦੇਸ਼ਕ ਰਿਤੇਸ਼ ਸਚਦੇਵ ਨੇ ਕਿਹਾ ਕਿ ਨਵੀਂ ਸਪਲਾਈ 'ਚ ਕਮੀ ਅਤੇ ਕਿਰਾਏ 'ਤੇ ਮੰਗ 'ਚ ਵਾਧਾ ਹੋਣ ਕਾਰਨ ਚੌਥੀ ਤਿਮਾਹੀ 'ਚ ਪ੍ਰਮੁੱਖ ਸ਼ਹਿਰਾਂ 'ਚ ਦਫਤਰ ਕਿਰਾਏ 'ਚ ਸਾਲਾਨਾ ਆਧਾਰ 'ਤੇ 2.5 ਫੀਸਦੀ ਦਾ ਵਾਧਾ ਹੋਇਆ ਹੈ। ਉਸ ਨੇ ਕਿਹਾ ਕਿ ਪ੍ਰਮੁੱਖ ਸੱਤ ਸ਼ਹਿਰਾਂ 'ਚ 2018 'ਚ ਕੁੱਲ 500 ਲੱਖ ਵਰਗ ਫੁੱਟ ਕਿਰਾਏ 'ਤੇ ਦਿੱਤੇ ਗਏ। ਇਹ ਪਿਛਲੇ ਅੱਠ ਸਾਲ ਦਾ ਜ਼ਿਆਦਾ ਪੱਧਰ ਹੈ। ਇਸ ਦਾ ਕਾਰਨ ਬੰਗਲੁਰੂ ਅਤੇ ਦਿੱਲੀ ਰਾਸ਼ਟਰੀ ਰਾਜਧਾਨੀ ਖੇਤਰ 'ਚ ਮੰਗ ਤੇਜ ਰਹਿਣਾ ਹੈ।
ਅੱਜ ਸ਼ਾਮ 20 ਮਿੰਟ ਲਈ ਬੰਦ ਰਹਿਣਗੇ ਦੇਸ਼ ਭਰ ਦੇ 56 ਹਜ਼ਾਰ ਪੈਟਰੋਲ ਪੰਪ
NEXT STORY