ਚੇਨਈ— ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਦੇ ਵਿਰੋਧ 'ਚ ਅਤੇ ਸ਼ਹੀਦ ਫੌਜੀ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਯਾਨੀ ਬੁੱਧਵਾਰ ਨੂੰ 56 ਹਜ਼ਾਰ ਪੈਟਰੋਲ ਪੰਪ 20 ਮਿੰਟ ਲਈ ਬੰਦ ਰਹਿਣਗੇ। ਪੈਟਰੋਲ ਪੰਪ ਸ਼ਾਮ 7.20 ਤੱਕ ਬੰਦ ਰਹਿਣਗੇ। 'ਦਿ ਕੰਸੋਰਟੀਅਮ ਆਫ ਇੰਡੀਅਨ ਪੈਟਰੋਲ ਪੰਪ ਡੀਲਰਜ਼' ਦੇ ਅਧੀਨ ਆਉਣ ਵਾਲੇ ਦੇਸ਼ ਭਰ ਦੇ 56 ਹਜ਼ਾਰ ਪੈਟਰੋਲ ਪੰਪਾਂ 'ਤੇ ਸ਼ਹੀਦਾਂ ਦੀਆਂ ਤਸਵੀਰਾਂ ਲਗਾਈਆਂ ਜਾਣਗੀਆਂ ਅਤੇ ਲਾਈਟਾਂ ਬੰਦ ਰੱਖੀਆਂ ਜਾਣਗੀਆਂ।
ਪੈਟਰੋਲ ਡੀਲਰਜ਼ ਸੰਗਠਨ ਨੇ ਕਿਹਾ ਕਿ 20 ਮਿੰਟ ਤੱਕ ਪੈਟਰੋਲ ਪੰਪ 'ਤੇ ਕੋਈ ਵੀ ਕੰਮਕਾਜ ਨਹੀਂ ਹੋਵੇਗਾ। ਅਸੀਂ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਦੁਖ ਦੀ ਇਸ ਘੜੀ ਵਿਚ ਬਹਾਦਰ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਖੜ੍ਹੇ ਹਾਂ। ਆਮ ਜਨਤਾ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਪੂਰਾ ਸਹਿਯੋਗ ਕਰਨ।
ਜ਼ਿਕਰਯੋਗ ਹੈ ਕਿ 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਵੱਡਾ ਅੱਤਵਾਦੀ ਹਮਲਾ ਹੋਇਆ ਸੀ। ਜਿਸ ਵਿਚ ਸੀ.ਆਰ.ਪੀ.ਐੱਫ. ਦੇ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਲਈ ਹੈ।
ਜੰਮੂ 'ਚ ਕਰਫਿਊ ਤੋਂ ਮਿਲੀ ਰਾਹਤ, 2ਜੀ ਇੰਟਰਨੈੱਟ ਸੇਵਾ ਬਹਾਲ
NEXT STORY