ਆਟੋ ਡੈਸਕ– ਆਖਿਰਕਾਰ ਓਲਾ ਆਪਣੇ ਇਲੈਕਟ੍ਰਿਕ ਸਕੂਟਰ ਐੱਸ 1 ਅਤੇ ਐੱਸ 1 ਪ੍ਰੋ ਦੀ ਡਿਲਿਵਰੀ ਲਈ ਤਿਆਰ ਹੈ। ਇਸਦੀ ਜਾਣਕਾਰੀ ਓਲਾ ਕੰਪਨੀ ਦੇ ਸੀ.ਈ.ਓ. ਭਾਵਿਸ਼ ਅਗਰਵਾਲ ਨੇ ਆਪਣੇ ਟਵਿਟਰ ਅਕਾਊਂਟ ’ਤੇ ਦਿੱਤੀ ਹੈ। ਉਨ੍ਹਾਂ ਲਖਿਆ, ‘ਗੱਡੀ ਨਿਕਲ ਚੁੱਕੀ।’ ਜਿਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਓਲਾ ਦੇ ਇਲੈਕਟ੍ਰਿਕ ਸਕੂਟਰਾਂ ਦਾ ਪਹਿਲਾ ਬੈਚ ਡਿਲਿਵਰੀ ਲਈ ਰਵਾਨਾ ਹੋ ਗਿਆ ਹੈ। ਇਸ ਤੋਂ ਪਹਿਲਾਂ ਓਲਾ ਆਪਣੇ ਈ-ਸਕੂਟਰ ਲਈ ਲਗਭਗ 30,000 ਟੈਸਟ ਰਾਈਟ ਕਰਵਾ ਚੁੱਕੀ ਹੈ।
ਗਾਹਕਾਂ ਨੂੰ ਐੱਸ 1 ਅਤੇ ਐੱਸ 1 ਪ੍ਰੋ ਇਲੈਕਟ੍ਰਿਕ ਸਕੂਰ ਲਈ ਕਾਫੀ ਲੰਬੇ ਸਮੇਂ ਤਕ ਦਾ ਇੰਤਜ਼ਾਰ ਕਰਨਾ ਪਿਆ। ਜਿਸਦੇ ਚਲਦੇ ਬੀਤੇ ਦਿਨੀਂ ਲੋਕਾਂ ਦੁਆਰਾ ਸੋਸ਼ਲ ਮੀਡੀਆ ’ਤੇ ਕੰਪਨੀ ਤੋਂ ਲਗਾਤਾਰ ਡਿਲਿਵਰੀ ਨੂੰ ਲੈ ਕੇ ਸਵਾਲ ਪੁੱਛੇ ਜਾ ਰਹੇ ਸਨ। ਭਾਰਤ ’ਚ ਇਸ ਸਕੂਟਰ ਨੂੰ 15 ਅਗਸਤ ਨੂੰ ਲਾਂਚ ਕੀਤਾ ਗਿਆ ਸੀ ਅਤੇ ਸਤੰਬਰ ’ਚ ਇਸ ਲਈ ਬੁਕਿੰਗ ਵਿੰਡੋ ਓਪਨ ਕੀਤੀ ਸੀ।
ਓਲਾ ਇਲੈਕਟ੍ਰਿਕ ਸਕੂਟਰ ਨੂੰ 2 ਮਾਡਲਾਂ- ਐੱਸ 1 ਅਤੇ ਐੱਸ 1 ਪ੍ਰੋ ’ਚ ਪੇਸ਼ ਕੀਤਾ ਗਿਆ ਹੈ। ਜਿਸ ਵਿਚ ਐੱਸ 1 ਮਾਡਲ ਦੀ ਕੀਮਤ 1 ਲੱਖ ਰੁਪਏ ਹੈ ਅਤੇ ਐੱਸ 1 ਪ੍ਰੋ ਦੀ ਕੀਮਤ 1.30 ਲੱਖ ਰੁਪਏ ਹੈ। ਇਸਦੇ ਨਾਲ ਸਕੂਟਰਾਂ ’ਤੇ ਸੂਬੇ ਦੇ ਹਿਸਾਬ ਨਾਲ ਸਬਸਿਡੀ ਵੀ ਉਪਲੱਬਧ ਹੈ।
ਕੰਪਨੀ ਨੇ ਇਨ੍ਹਾਂ ਦੋਵਾਂ ਮਾਡਲਾਂ ਨੂੰ ਕਾਫੀ ਖਾਸ ਫੀਚਰ਼ ਨਾਲ ਪੇਸ਼ ਕੀਤਾ ਹੈ। ਇਸ ਸਕੂਟਰ ਨੂੰ ਸਟਾਰਟ ਕਰਨ ਲਈ ਮੋਬਾਇਲ ਐਪ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕੰਪਨੀ ਭਵਿੱਖ ’ਚ ਪੈਰੇਂਟਲ ਕੰਟਰੋਲ ਅਤੇ ਜਿਓਫੇਸਿੰਗ ਵਰਗੇ ਕਈ ਫੀਚਰਜ਼ ਨੂੰ ਸ਼ਾਮਲ ਕਰ ਸਕਦੀ ਹੈ। ਇਸ ਈ-ਸਕੂਟਰ ਨੂੰ ਹਾਈਪਰਚਾਰਜਰ ਨਾਲ ਸਿਰਫ 18 ਮਿੰਟਾਂ ’ਚ 0 ਤੋਂ 50 ਫੀਸਦੀ ਤਕ ਚਾਰਜ ਕੀਤਾ ਜਾ ਸਕਦਾ ਹੈ।
4500 ਰੁਪਏ ਤੋਂ ਵੀ ਘੱਟ ’ਚ ਪੋਰਟੋਨਿਕਸ ਨੇ ਭਾਰਤ ’ਚ ਲਾਂਚ ਕੀਤੀ ਨਵੀਂ ਸਾਊਂਡਬਾਰ
NEXT STORY