ਨਵੀਂ ਦਿੱਲੀ–ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰਾਨ ਦੇ ਪ੍ਰਸਾਰ ਦੀ ਚਿੰਤਾ ਕਾਰਨ ਭਾਰਤ ’ਚ ਸਾਰੇ ਖੇਤਰਾਂ ਦੀਆਂ ਕੰਪਨੀਆਂ ਨੇ ਚੌਕਸੀ ਵਧਾ ਦਿੱਤੀ ਹੈ ਅਤੇ ਕੰਮ ਨਾਲ ਸਬੰਧਤ ਘਰੇਲੂ ਅਤੇ ਕੌਮਾਂਤਰੀ ਯਾਤਰਾ ’ਤੇ ਪਾਬੰਦੀ ਲਗਾਉਣੀ ਸ਼ੁਰੂ ਕਰ ਦਿੱਤੀ ਹੈ। ਓਮੀਕ੍ਰੋਨ ਦੇ 30 ਤੋਂ ਵੱਧ ਦੇਸ਼ਾਂ ’ਚ ਫੈਲਣ ਤੋਂ ਬਾਅਦ ਕਈ ਕੰਪਨੀਆਂ ਨੇ ਓਮੀਕ੍ਰੋਨ ਦੇ ਪ੍ਰਸਾਰ ਨੂੰ ਰੋਕਣ ਲਈ ਯਾਤਰਾ ਸਬੰਧੀ ਕੋਵਿਡ-19 ਪ੍ਰੋਟੋਕਾਲ ਨੂੰ ਦੁਹਰਾਇਆ ਹੈ। ਦੇਸ਼ ਦੀ ਸਭ ਤੋਂ ਵੱਡੀ ਪੈਕੇਜਡ ਫੂਡ ਕੰਪਨੀ ਨੈਸਲੇ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਟੀਮ ਦੀ ਮੀਟਿੰਗ ਅਤੇ ਯਾਤਰਾਵਾਂ ਦੇ ਸਬੰਧ ’ਚ ਵਿਚਾਰ ਕਰ ਰਹੇ ਹਾਂ ਅਤੇ ਸਥਿਤੀ ’ਤੇ ਨਿਗਰਾਨੀ ਰੱਖੀ ਜਾ ਰਹੀ ਹੈ। ਕਨਫੈਕਸ਼ਨਰੀ ਅਤੇ ਚਾਕਲੇਟ ਬਣਾਉਣ ਵਾਲੀ ਕੰਪਨੀ ਮਾਰਸ ਰਿਗਲੇ ਇੰਡੀਆ ਦੇ ਕੰਟਰੀ ਜਨਰਲ ਮੈਨੇਜਰ ਕਲਪੇਸ਼ ਪਰਮਾਰ ਨੇ ਕਿਹਾ ਕਿ ਅਸੀਂ ਸਾਰੇ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਾਂਗੇ ਅਤੇ ਕੋਈ ਵੀ ਯਾਤਰਾ ਕਰਨ ਤੋਂ ਪਹਿਲਾਂ ਕਾਰੋਬਾਰੀ ਮਹੱਤਵ ਦਾ ਮੁਲਾਂਕਣ ਕਰਨਗੇ।
ਦੋ ਹਫਤਿਆਂ ’ਚ ਆਵੇਗੀ ਓਮੀਕ੍ਰੋਨ ਸਬੰਧੀ ਰਿਪੋਰਟ
ਕੇਂਦਰ ਨੇ 1 ਦਸੰਬਰ ਤੋਂ ਭਾਰਤ ਆਉਣ ਵਾਲੇ ਕੌਮਾਂਤਰੀ ਮੁਸਾਰਫਰਾਂ ਲਈ ਦਿਸ਼ਾ-ਨਿਰਦੇਸ਼ਾਂ ’ਚ ਸੋਧ ਕੀਤੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਕੀ ਓਮੀਕ੍ਰੋਮ ਹੋਰ ਵੇਰੀਐਂਟ ਦੇ ਮੁਕਾਬਲੇ ਕਿੰਨਾ ਇਨਫੈਕਟਡ ਹੈ, ਇਸ ’ਤੇ ਸਟੱਡੀ ਜਾਰੀ ਅਤੇ ਇਹ ਕਰੀਬ 2 ਹਫਤਿਆਂ ’ਚ ਸਪੱਸ਼ਟ ਹੋ ਜਾਏਗਾ।
ਜ਼ਿਕਰਯੋਗ ਹੈ ਕਿ ਕਈ ਸੂਬਿਆਂ ਨੇ ਨਵੇਂ ਨਿਯਮਾਂ ਦਾ ਐਲਾਨ ਕੀਤਾ ਹੈ ਅਤੇ ਮੁਸਾਫਰਾਂ ਲਈ ਪਾਬੰਦੀਆਂ ਨੂੰ ਵਧਾ ਦਿੱਤਾ ਹੈ। ਜੋਖਮ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਮੁਸਾਫਰਾਂ ਨੂੰ ਆਗਮਨ ’ਤੇ ਆਰ. ਟੀ.-ਪੀ. ਸੀ. ਆਰ. ਪ੍ਰੀਖਣ ’ਚੋਂ ਲੰਘਣਾ ਲਾਜ਼ਮੀ ਹੈ ਜਦ ਕਿ ਘਰੇਲੂ ਮੁਸਾਫਰਾਂ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਜਾਣਾ ਜਾਂ ਨੈਗੇਟਿਵ ਰਿਪੋਰਟ 72 ਘੰਟਿਆਂ ਤੋਂ ਵੱਧ ਪੁਰਾਣੀ ਨਹੀਂ ਹੋਣੀ ਚਾਹੀਦੀ। ਕੁੱਝ ਹੋਰ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਲਾਜ਼ਮੀ ਕਾਰੋਬਾਰੀ ਆਯੋਜਨਾਂ ਲਈ ਸਰਗਰਮੀ ਤੇਜ਼ ਕਰ ਦਿੱਤੀ ਹੈ।
ਕੰਪਨੀਆਂ ਕਰ ਰਹੀਆਂ ਹਨ ਯਾਤਰਾ ਨੀਤੀ ਦੀ ਪਾਲਣਾ
ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਦੇ ਸੀਨੀਅਰ ਕਾਰਜਕਾਰੀ ਡਾਇਰੈਕਟਰ (ਐੱਚ. ਆਰ. ਐਂਡ ਆਈ. ਟੀ.), ਰਾਜੇਸ਼ ਉੱਪਲ ਨੇ ਕਿਹਾ ਕਿ ਅਸੀਂ ਜਦੋਂ ਵੀ ਜ਼ਰੂਰੀ ਹੋਵੇ ਯਾਤਰਾ ਦੀ ਨੀਤੀ ਦੀ ਪਾਲਣਾ ਕਰ ਰਹੇ ਹਾਂ। ਇਹ ਦਿਸ਼ਾ-ਨਿਰਦੇਸ਼ ਅਜਿਹੇ ਸਮੇਂ ’ਚ ਆਏ ਹਨ ਜਦੋਂ ਭਾਰਤੀ ਅਰਥਵਿਵਸਥਾ ’ਚ ਸੁਧਾਰ ਦੇ ਸੰਕੇਤ ਦਿਖਾਈ ਦੇ ਰਹੇ ਹਨ। ਜ਼ਿਆਦਾਤਰ ਕੰਪਨੀਆਂ ਨਵੇਂ ਸਾਲ ਲਈ ਆਪਣੀ ਵਿੱਤੀ ਅਤੇ ਰਣਨੀਤਿਕ ਪਲਾਨਿੰਗ ਜਨਵਰੀ-ਮਾਰਚ ਦੀ ਤਿਮਾਹੀ ’ਚ ਕਰਦੀਆਂ ਹਨ। ਅਰਵਿੰਦ ਐਡਵਾਂਸਡ ਮੈਟੈਰੀਅਲਸਸ ਦੇ ਮੁੱਖ ਕਾਰਜਕਾਰੀ ਆਸ਼ੀਸ਼ ਕੁਮਾਰ ਨੇ ਕਿਹਾ ਕਿ ਉੱਭਰਦੀਆਂ ਅਸਲੀਅਤਾਂ ਨੇ ਸਾਨੂੰ ਸੁਰੱਖਿਅਤ ਮੋਡ ’ਚ ਵਾਪਸ ਜਾਣ ਲਈ ਪ੍ਰੇਰਿਤ ਕੀਤਾ ਹੈ। ਐੱਮਵੇਅ ਦੇ ਮੁੱਖ ਕਾਰਜਾਰੀ ਅੰਸ਼ੂ ਬੁਧਰਾਜਾ ਨੇ ਕਿਹਾ ਕਿ ਅਸੀਂ ਸਾਰੀਆਂ ਬੈਠਕਾਂ ਨੂੰ ਡਿਜੀਟਲ ਹੋਣ ਲਈ ਉਤਸ਼ਾਹਿਤ ਕਰ ਰਹੇ ਹਾਂ ਜਦੋਂ ਤੱਕ ਕਿ ਯਾਤਰਾ ਕਰਨ ਲਈ ਬਿਲਕੁਲ ਲੋੜ ਨਾ ਹੋਵੇ।
ਮੁਦਰਾ ਨੀਤੀ ਸਮੀਖਿਆ ਬੈਠਕ ਸ਼ੁਰੂ ; ਰਿਵਰਸ ਰੇਪੋ ਵਧਾਏ ਜਾਣ ਦੀਆਂ ਕਿਆਸਰਾਈਆਂ
NEXT STORY