ਬਿਜ਼ਨੈੱਸ ਡੈਸਕ : ਦੇਸ਼ ਦੀ ਸਭ ਤੋਂ ਵੱਡੀ ਆਨਲਾਈਨ ਪੇਮੈਂਟ ਕੰਪਨੀ Paytm ਦੀਆਂ ਮੁਸ਼ਕਲਾਂ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ। ਪੇਟੀਐੱਮ ਪੇਮੈਂਟਸ ਬੈਂਕ ਦੇ ਦੋ ਸੁਤੰਤਰ ਨਿਰਦੇਸ਼ਕਾਂ ਵਲੋਂ ਅਸਤੀਫਾ ਦੇ ਦਿੱਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਿੰਜਨੀ ਕੁਮਾਰ ਅਤੇ ਮੰਜੂ ਅਗਰਵਾਲ ਨੇ ਕੰਪਨੀ ਦੇ ਬੋਰਡ ਤੋਂ ਕਿਨਾਰਾ ਕਰ ਲਿਆ ਹੈ। ਸ਼ਿੰਜਨੀ ਕੁਮਾਰ ਇਸ ਤੋਂ ਪਹਿਲਾਂ ਸਿਟੀ ਬੈਂਕ, ਪੀਡਬਲਯੂਸੀ ਇੰਡੀਆ ਅਤੇ ਬੈਂਕ ਆਫ ਅਮਰੀਕਾ ਮੈਰਿਲ ਲਿੰਚ ਵਿੱਚ ਕੰਮ ਕਰ ਚੁੱਕੀ ਹੈ।
ਇਹ ਵੀ ਪੜ੍ਹੋ - EPFO ਦੇ 7 ਕਰੋੜ ਮੈਂਬਰਜ਼ ਨੂੰ ਲੱਗ ਸਕਦੈ ਝਟਕਾ, ਵਿਆਜ ਦਰਾਂ ਘਟਾਉਣ ਦੀ ਤਿਆਰੀ!
ਦੱਸ ਦੇਈਏ ਕਿ ਮੰਜੂ ਅਗਰਵਾਲ SBI ਵਿੱਚ 34 ਸਾਲਾਂ ਤੱਕ ਵੱਖ-ਵੱਖ ਅਹੁਦਿਆਂ 'ਤੇ ਕੰਮ ਕਰ ਚੁੱਕੀ ਹੈ। ਉਹ ਡਿਪਟੀ ਐੱਮਡੀ ਦੇ ਅਹੁਦੇ ਤੋਂ ਵੀ ਸੇਵਾਮੁਕਤ ਹੋ ਚੁੱਕੀ ਹੈ। ਪੇਟੀਐੱਮ ਪੇਮੈਂਟਸ ਬੈਂਕ ਦੇ ਬੋਰਡ ਵਿੱਚ ਹੁਣ ਸਿਰਫ਼ ਤਿੰਨ ਸੁਤੰਤਰ ਨਿਰਦੇਸ਼ਕ ਬਚੇ ਹਨ। ਇਨ੍ਹਾਂ ਵਿੱਚ ਪੰਜਾਬ ਐਂਡ ਸਿੰਧ ਬੈਂਕ ਦੇ ਸਾਬਕਾ ਕਾਰਜਕਾਰੀ ਨਿਰਦੇਸ਼ਕ ਅਰਵਿੰਦ ਕੁਮਾਰ ਜੈਨ, ਐਕਸੈਂਚਰ ਦੇ ਸਾਬਕਾ ਐਮਡੀ ਪੰਕਜ ਵੈਸ਼ ਅਤੇ ਡੀਪੀਆਈਆਈਟੀ ਦੇ ਸਾਬਕਾ ਸਕੱਤਰ ਰਮੇਸ਼ ਅਭਿਸ਼ੇਕ ਸ਼ਾਮਲ ਹਨ। ਬੈਂਕ ਨੇ ਡਾਇਰੈਕਟਰਾਂ ਦੇ ਅਸਤੀਫੇ ਬਾਰੇ ਭੇਜੀ ਗਈ ਈਮੇਲ ਦਾ ਜਵਾਬ ਨਹੀਂ ਦਿੱਤਾ।
ਇਹ ਵੀ ਪੜ੍ਹੋ - Amazon ਤੇ Flipkart ਨੂੰ ਟੱਕਰ ਦੇਣ ਦੀ ਤਿਆਰੀ 'ਚ ਸਰਕਾਰ, ਹੁਣ ਵੇਚੇਗੀ ਅਗਰਬਤੀ ਤੇ ਟੁੱਥਬਰੱਸ਼
ਹਾਲ ਹੀ 'ਚ RBI ਨੇ Paytm ਪੇਮੈਂਟਸ ਬੈਂਕ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਸਨ। RBI ਨੇ ਮਾਰਚ ਤੋਂ ਪੇਟੀਐੱਮ ਪੇਮੈਂਟਸ ਬੈਂਕ ਦੀਆਂ ਸਾਰੀਆਂ ਸੇਵਾਵਾਂ 'ਤੇ ਲਗਭਗ ਪਾਬੰਦੀ ਲਗਾ ਦਿੱਤੀ ਹੈ। ਸਿਰਫ਼ ਟ੍ਰਾਂਸਫਰ ਅਤੇ ਕਢਵਾਉਣ ਦੀ ਇਜਾਜ਼ਤ ਹੋਵੇਗੀ ਪਰ ਤੁਸੀਂ 29 ਫਰਵਰੀ ਤੋਂ ਆਪਣੇ ਵਾਲਿਟ ਜਾਂ ਫਾਸਟੈਗ ਨੂੰ ਟਾਪ-ਅੱਪ ਨਹੀਂ ਕਰ ਸਕੋਗੇ। ਨਾਲ ਹੀ ਤੁਸੀਂ ਆਪਣੇ ਖਾਤੇ ਵਿੱਚ ਪੈਸੇ ਜਮ੍ਹਾ ਨਹੀਂ ਕਰਵਾ ਸਕੋਗੇ। ਉਦੋਂ ਤੋਂ ਕੰਪਨੀ ਦੇ ਸੀਈਓ ਵਿਜੇ ਸ਼ੇਅਰ ਸ਼ਰਮਾ ਕਾਫੀ ਐਕਟਿਵ ਹੋ ਗਏ ਹਨ।
ਇਹ ਵੀ ਪੜ੍ਹੋ - ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਨਹੀਂ ਮਿਲੇਗੀ ਅਜੇ ਰਾਹਤ, ਕਰਨਾ ਪੈ ਸਕਦੈ ਲੰਬਾ ਇੰਤਜ਼ਾਰ
ਦੂਜੇ ਪਾਸੇ ਹਾਲ ਹੀ ਵਿੱਚ ਉਹਨਾਂ ਵਲੋਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਆਰਬੀਆਈ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਗਈ ਹਨ। ਕੰਪਨੀ ਨੇ ਇਹ ਵੀ ਕਿਹਾ ਹੈ ਕਿ ਉਹ ਅਨੁਪਾਲਨ ਅਤੇ ਰੈਗੂਲੇਟਰੀ ਮਾਮਲਿਆਂ ਨੂੰ ਮਜ਼ਬੂਤ ਕਰਨ ਲਈ ਸੇਬੀ ਦੇ ਸਾਬਕਾ ਚੇਅਰਮੈਨ ਐਮ ਦਾਮੋਦਰਨ ਦੀ ਅਗਵਾਈ ਵਿੱਚ ਇੱਕ ਸਲਾਹਕਾਰ ਕਮੇਟੀ ਦਾ ਗਠਨ ਕਰਨ ਦੀ ਤਿਆਰੀ ਵਿਚ ਹਨ।
ਇਹ ਵੀ ਪੜ੍ਹੋ - ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਕੀਤਾ ਅਪਡੇਟ, ਜਾਣੋ ਕਿਥੇ ਹੋਇਆ ਸਸਤਾ ਤੇ ਮਹਿੰਗਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਰਥਿਕਤਾ ਨੂੰ ਕੰਡਿਆਂ ਨਾਲ ਭਰੀ ਝਾੜੀ 'ਚ ਫਸੀ ਸਾੜੀ ਵਾਂਗ ਸੁਰੱਖਿਅਤ ਬਾਹਰ ਲਿਆਂਦਾ ਗਿਆ : ਵਿੱਤ ਮੰਤਰੀ
NEXT STORY