ਨਵੀਂ ਦਿੱਲੀ— ਜੇਕਰ ਤੁਹਾਡੇ ਘਰ 'ਚ ਕਿਸੇ ਦਾ ਵਿਆਹ ਹੈ ਅਤੇ ਤੁਸੀਂ ਸੋਨਾ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਨਿਰਾਸ਼ਾ ਵਾਲੀ ਹੈ ਕਿਉਂਕਿ ਸੋਨੇ ਦੇ ਰੇਟ 31 ਹਜ਼ਾਰ ਦੇ ਪਾਰ ਹੋ ਗਏ ਹਨ। ਪਿਛਲੇ ਇਕ ਹਫਤੇ 'ਚ ਸੋਨੇ ਦੀਆਂ ਕੀਮਤਾਂ 1300 ਰੁਪਏ ਵੱਧ ਚੁੱਕੀਆਂ ਹਨ। 1 ਸਤੰਬਰ ਨੂੰ ਸੋਨੇ ਦੀ ਦਿੱਲੀ ਸਰਾਫਾ ਬਾਜ਼ਾਰ 'ਚ ਕੀਮਤ 30,050 ਰੁਪਏ ਪ੍ਰਤੀ 10 ਗ੍ਰਾਮ ਸੀ, ਜੋ ਸ਼ੁੱਕਰਵਾਰ ਨੂੰ 31,350 ਰੁਪਏ 'ਤੇ ਪਹੁੰਚ ਗਈ। ਸੰਸਾਰਕ ਪੱਧਰ 'ਤੇ ਸੋਨੇ ਦੀਆਂ ਕੀਮਤਾਂ 'ਚ ਆਈ ਜ਼ਬਰਦਸਤ ਤੇਜ਼ੀ ਦੇ ਦਮ 'ਤੇ ਅੱਜ ਦਿੱਲੀ ਸਰਾਫਾ ਬਾਜ਼ਾਰ 'ਚ ਇਹ 990 ਰੁਪਏ ਮਹਿੰਗਾ ਹੋ ਕੇ 31,350 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਹੈ। ਇਸੇ ਤਰ੍ਹਾਂ ਚਾਂਦੀ ਵੀ 100 ਰੁਪਏ ਵੱਧ ਕੇ 42,000 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।
ਕੌਮਾਂਤਰੀ ਬਾਜ਼ਾਰ 'ਚ ਸੋਨਾ-ਚਾਂਦੀ ਹੋਏ ਮਹਿੰਗੇ
ਵਿਦੇਸ਼ੀ ਬਾਜ਼ਾਰਾਂ 'ਚ ਲੰਡਨ 'ਚ ਸੋਨਾ ਹਾਜ਼ਰ 5.60 ਡਾਲਰ ਯਾਨੀ 0.3 ਫੀਸਦੀ ਚੜ੍ਹ ਕੇ 1,353.10 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 0.6 ਫੀਸਦੀ ਯਾਨੀ 8.2 ਡਾਲਰ ਦੀ ਛਲਾਂਗ ਲਾ ਕੇ 1,358.50 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਚਾਂਦੀ ਹਾਜ਼ਰ ਵੀ 0.06 ਡਾਲਰ ਦੀ ਤੇਜ਼ੀ ਨਾਲ 18.12 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।
ਇਸ ਕਾਰਨ ਵਧੇ ਰਹੇ ਨੇ ਸੋਨੇ ਦੇ ਰੇਟ
ਮਾਹਰਾਂ ਮੁਤਾਬਕ ਅਮਰੀਕਾ ਦੇ ਕਮਜ਼ੋਰ ਰੁਜ਼ਗਾਰ ਅੰਕੜਿਆਂ ਨਾਲ ਨਿਵੇਸ਼ਕਾਂ ਦੀ ਨਿਰਾਸ਼ਾ ਕਾਰਨ ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੀ ਤੁਲਨਾ 'ਚ ਡਾਲਰ 'ਚ ਭਾਰੀ ਗਿਰਾਵਟ ਆਈ ਹੈ, ਜਿਸ ਕਾਰਨ ਸੋਨੇ ਦੀਆਂ ਕੀਮਤਾਂ ਨੂੰ ਕੌਮਾਂਤਰੀ ਪੱਧਰ 'ਤੇ ਸਮਰਥਨ ਮਿਲਿਆ ਹੈ। ਡਾਲਰ ਜਨਵਰੀ 2015 ਦੇ ਬਾਅਦ ਹੇਠਲੇ ਪੱਧਰ 'ਤੇ ਆ ਗਿਆ ਹੈ। ਅਮਰੀਕਾ 'ਚ ਆਏ ਚੱਕਰਵਰਤੀ ਤੂਫਾਨਾਂ ਹਾਰਵੇ ਅਤੇ ਇਰਮਾ ਦਾ ਵੀ ਅਸਰ ਸੋਨੇ ਦੀ ਮੰਗ ਨੂੰ ਤੇਜ਼ੀ ਦੇ ਰਿਹਾ ਹੈ। ਉੱਤਰੀ ਕੋਰੀਆ ਦੀ ਸਮੱਸਿਆ ਅਜੇ ਵੀ ਬਾਜ਼ਾਰ 'ਤੇ ਭਾਰੀ ਹੈ, ਜਿਸ ਕਾਰਨ ਨਿਵੇਸ਼ਕ ਸੁਰੱਖਿਅਤ ਨਿਵੇਸ਼ ਦਾ ਰੁਖ਼ ਕਰ ਰਹੇ ਹਨ। ਮਾਹਰਾਂ ਅਨੁਸਾਰ ਸੋਨੇ 'ਤੇ ਸਥਾਨਕ ਗਹਿਣਾ ਮੰਗ ਦੇ ਮੁਕਾਬਲੇ ਕੌਮਾਂਤਰੀ ਤੇਜ਼ੀ ਜ਼ਿਆਦਾ ਹਾਵੀ ਹੈ। ਹਾਲਾਂਕਿ ਤਿਉਹਾਰੀ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਸਰਾਫਾ ਕਾਰੋਬਾਰੀਆਂ ਦੀ ਮੰਗ 'ਚ ਹਲਤੀ ਤੇਜ਼ੀ ਆਈ ਹੈ।
ਪ੍ਰੀਸ਼ਦ ਦੀ 21ਵੀਂ ਮੀਟਿੰਗ ਹੋਵੇਗੀ ਕੱਲ੍ਹ
NEXT STORY