ਨਵੀਂ ਦਿੱਲੀ (ਭਾਸ਼ਾ) – ਕੇਂਦਰੀ ਵਪਾਰ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਡਿਜੀਟਲ ਵਪਾਰ ਲਈ ਖੁੱਲ੍ਹਾ ਨੈੱਟਵਰਕ (ਓ. ਐੱਨ. ਡੀ.ਸੀ.) ਛੋਟੇ ਪ੍ਰਚੂਨ ਵਿਕ੍ਰੇਤਾਵਾਂ ਨੂੰ ਆਧੁਨਿਕ ਤਰੀਕਿਆਂ ਨਾਲ ਗਾਹਕਾਂ ਦੀ ਸੇਵਾ ਕਰਨ ’ਚ ਮਦਦ ਕਰੇਗਾ। ਉਨ੍ਹਾਂ ਨੇ ਕਿਹਾ ਕਿ ਇਹ ਸਹੂਲਤ ਛੋਟੇ ਪ੍ਰਚੂਨ ਵਿਕ੍ਰੇਤਾਵਾਂ ਨੂੰ ਵੱਡੀਆਂ ਕੰਪਨੀਆਂ ਨਾਲ ਕੰਮ ਕਰਨ ’ਚ ਮਦਦ ਕਰੇਗਾ। ਉਨ੍ਹਾਂ ਨੇ ਕਿਹਾ ਕਿ ਇਹ ਸਹੂਲਤ ਛੋਟੇ ਪ੍ਰਚੂਨ ਵਿਕ੍ਰੇਤਾਵਾਂ ਨੂੰ ਵੱਡੀਆਂ ਕੰਪਨੀਆਂ ਨਾਲ ਕੰਮ ਕਰਨ ਦਾ ਬਰਾਬਰ ਮੌਕਾ ਵੀ ਦੇਵੇਗਾ।
ਗੋਇਲ ਨੇ ਇਕ ਉੱਦਮਤਾ ਸਿਖਰ ਸੰਮੇਲਨ ’ਚ ਕਿਹਾ ਕਿ ਭਾਰਤ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੇ ਨਿਰਮਾਣ ’ਚ ਦੁਨੀਆ ਦੀ ਅਗਵਾਈ ਕਰ ਰਿਹਾ ਹੈ। ਓ. ਐੱਨ. ਡੀ. ਸੀ. ਦਰਅਸਲ ਯੂ. ਪੀ.ਆਈ. ਭੁਗਤਾਨ ਸਹੂਲਤ ਵਾਂਗ ਈ-ਕਾਮਰਸ ਖੇਤਰ ਲਈ ਇਕ ਸਹੂਲਤ ਹੈ। ਇਹ ਖਰੀਦਦਾਰਾਂ ਅਤੇ ਵਿਕ੍ਰੇਤਾਵਾਂ ਨੂੰ ਇਕ ਖੁੱਲ੍ਹੇ ਨੈੱਟਵਰਕ ਰਾਹੀਂ ਡਿਜੀਟਲ ਤੌਰ ’ਤੇ ਕਿਸੇ ਵੀ ਐਪ ਜਾਂ ਮੰਚ ’ਤੇ ਲੈਣ-ਦੇਣ ਕਰਨ ’ਚ ਸਮਰੱਥ ਬਣਾਏਗਾ। ਕੇਂਦਰੀ ਮੰਤਰੀ ਨੇ ਕਿਹਾ ਕਿ ਓ. ਐੱਨ. ਡੀ. ਸੀ. ਦੀ ਟੀਮ ਈ-ਕਾਮਰਸ ਨੂੰ ਲੋਕਤੰਤਰਿਕ ਬਣਾਉਣ ਲਈ ਕੰਮ ਕਰ ਰਹੀ ਹੈ ਤਾਂ ਕਿ ਪੂਰੇ ਦੇਸ਼ ’ਚ ਲੱਖਾਂ ਛੋਟੇ-ਛੋਟੇ ਸਟੋਰ ਅਤੇ ਛੋਟੇ ਪ੍ਰਚੂਨ ਵਿਕ੍ਰੇਤਾ ਬੰਦ ਨਾ ਹੋ ਜਾਣ, ਜਿਵੇਂ ਅਸੀਂ ਪੱਛਮੀ ਦੇਸ਼ਾਂ ’ਚ ਦੇਖਿਆ ਹੈ।
ਈ-ਕਾਮਰਸ ਕੰਪਨੀਆਂ ਨੇ ਖੇਡੀ ਬੰਪਰ ਹੋਲੀ, ਵਿਕਰੀ ਨੇ ਤੋੜਿਆ ਦੀਵਾਲੀ ਸੇਲ ਦਾ ਰਿਕਾਰਡ
NEXT STORY