ਨਵੀਂ ਦਿੱਲੀ - ਕੇਂਦਰ ਨੇ ਸੋਮਵਾਰ ਨੂੰ ਅਗਲੇ ਸਾਲ ਇੱਕ ਜਨਵਰੀ ਤੋਂ ਪਿਆਜ਼ ਦੀਆਂ ਸਾਰੀਆਂ ਕਿਸਮਾਂ ਦੇ ਨਿਰਯਾਤ 'ਤੇ ਰੋਕ ਹਟਾ ਦਿੱਤੀ। ਸਪਲਾਈ ਦੀ ਕਮੀ ਦੇ ਖਦਸ਼ੇ ਕਾਰਨ, ਸਰਕਾਰ ਨੇ ਇਸ ਸਾਲ ਸਤੰਬਰ ਵਿੱਚ ਕੀਮਤਾਂ ਵਿੱਚ ਉਛਾਲ ਕਾਰਨ ਨਿਰਯਾਤ 'ਤੇ ਰੋਕ ਲਗਾ ਦਿੱਤੀ ਸੀ। ਡਾਇਰੈਕਟੋਰੇਟ ਜਨਰਲ ਆਫ ਫੌਰਨ ਟਰੇਡ (ਡੀ.ਜੀ.ਐੱਫ.ਟੀ.) ਨੇ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ, ਪਿਆਜ਼ ਦੀਆਂ ਸਾਰੀਆਂ ਕਿਸਮਾਂ ਦਾ ਨਿਰਯਾਤ 1 ਜਨਵਰੀ 2021 ਤੋਂ ਪਾਬੰਦੀਆਂ ਤੋਂ ਆਜ਼ਾਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਕਦੇ ਸਰਹੱਦ 'ਤੇ ਬੰਦੂਕ ਫੜਨ ਵਾਲੇ ਹੱਥਾਂ 'ਚ ਹੁਣ ਹੈ ਕਿਸਾਨਾਂ ਲਈ ਲੰਗਰ ਦੀ ਬਾਲਟੀ
ਵਪਾਰ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਟਵੀਟ ਕਰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਸਰਕਾਰ ਵੱਲੋਂ ਪਿਆਜ਼ ਦੇ ਨਿਰਯਾਤ ਦੀ ਮਨਜ਼ੂਰੀ ਦੇਣ ਦਾ ਫ਼ੈਸਲਾ ਲਿਆ ਗਿਆ ਹੈ। ਨਿਰਯਾਤ ਕਰਨ ਵਾਲੇ ਹੁਣ ਦੇਸ਼ ਤੋਂ ਪਿਆਜ਼ ਦਾ ਨਿਰਯਾਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਸਾਡੇ ਖੇਤੀਬਾੜੀ ਉਤਪਾਦਾਂ ਦੀ ਵਿਦੇਸ਼ ਤੱਕ ਪਹੁੰਚ ਹੋਵੇਗੀ ਅਤੇ ਨਾਲ ਹੀ ਕਿਸਾਨਾਂ ਦੀ ਕਮਾਈ ਵੀ ਵਧੇਗੀ। ਇਸ ਤੋਂ ਇਲਾਵਾ ਡਾਇਰੈਕਟੋਰੇਟ ਜਨਰਲ ਆਫ ਫੌਰਨ ਟਰੇਡ (ਡੀ.ਜੀ.ਐੱਫ.ਟੀ.) ਨੇ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਹੈ ਕਿ ਪਿਆਜ਼ ਦੀਆਂ ਸਾਰੀਆਂ ਕਿਸਮਾਂ ਦਾ ਨਿਰਯਾਤ 1 ਜਨਵਰੀ 2021 ਤੋਂ ਪਾਬੰਦੀਆਂ ਤੋਂ ਆਜ਼ਾਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਵਿਆਹ ਦਾ ਝਾਂਸਾ ਦੇ ਕੇ ਕੁੜੀ ਨਾਲ ਕਾਰ 'ਚ ਕੀਤਾ ਰੇਪ, ਦੋਸ਼ੀ ਫ਼ਰਾਰ
ਨੋਟੀਫਿਕੇਸ਼ਨ ਮੁਤਾਬਕ, ਪਿਆਜ਼ ਦੀਆਂ ਦੋ ਕਿਸਮਾਂ ਦੇ ਨਿਰਯਾਤ ਦੀ ਮਨਜ਼ੂਰੀ ਹੁਣ ਸਿਰਫ ਸੀਮਤ ਮਾਤਰਾ ਲਈ ਹੈ। ਇਸ ਤੋਂ ਇਲਾਵਾ, ਪਿਆਜ਼ ਦੀਆਂ ਇਨ੍ਹਾਂ ਕਿਸਮਾਂ ਦੇ ਨਿਰਯਾਤ ਦੀ ਮਨਜ਼ੂਰੀ ਸਿਰਫ ਚੇਨਈ ਬੰਦਰਗਾਹ ਤੋਂ ਹੈ। ਫਸਲ ਦੇ ਖ਼ਰਾਬ ਹੋਣ ਤੋਂ ਬਾਅਦ ਸਰਕਾਰ ਨੇ 29 ਸਤੰਬਰ, 2019 ਨੂੰ ਪਿਆਜ਼ ਦੇ ਨਿਰਯਾਤ 'ਤੇ ਰੋਕ ਲਗਾ ਦਿੱਤੀ ਸੀ। ਦਸੰਬਰ 2019 ਵਿੱਚ, ਕੀਮਤਾਂ ਰਾਸ਼ਟਰੀ ਰਾਜਧਾਨੀ ਵਿੱਚ 80 ਰੁਪਏ ਪ੍ਰਤੀ ਕਿੱਲੋਗ੍ਰਾਮ ਤੱਕ ਪਹੁੰਚ ਗਈਆਂ ਸਨ। ਜਿਸ ਤੋਂ ਬਾਅਦ ਸਰਕਾਰ ਨੇ 15 ਮਾਰਚ, 2020 ਨੂੰ ਰੋਕ ਹਟਾ ਦਿੱਤੀ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ
ਇੱਕ ਘੰਟੇ ’ਚ 55,823 ਲੋਕਾਂ ਨੇ ਦਾਇਰ ਕੀਤੀ ITR, 31 ਦਸੰਬਰ ਤੋਂ ਬਾਅਦ ਲੱਗੇਗਾ ਵੱਡਾ ਜੁਰਮਾਨਾ ਹੋਏਗਾ
NEXT STORY