ਮੁੰਬਈ- ਦਬਾਅ 'ਚ ਚੱਲ ਰਹੇ ਸ਼ੇਅਰ ਬਾਜ਼ਾਰ ਨੇ ਬੁੱਧਵਾਰ ਨੂੰ ਤੇਜ਼ੀ ਦੇ ਨਾਲ ਦਿਨ ਦੀ ਸ਼ੁਰੂਆਤ ਕੀਤੀ। ਬੀ.ਐੱਸ.ਈ. ਦਾ ਸੈਂਸੈਕਸ ਜਿਥੇ 334.37 ਅੰਕਾਂ ਦੇ ਵਾਧੇ ਨਾਲ 58910.74 ਅੰਕਾਂ 'ਤੇ ਖੁੱਲ੍ਹਿਆ, ਉਧਰ ਨੈਸ਼ਨਲ ਸਟਾਕ ਐਕਸਚੇਂਜ਼ (ਐੱਨ.ਐੱਸ.ਈ.) ਦੇ ਨਿਫਟੀ ਨੇ 69.6 ਅੰਕਾਂ ਦੇ ਵਾਧੇ ਨਾਲ 17,599.90 ਅੰਕਾਂ 'ਤੇ ਦਸਤਰ ਦਿੱਤੀ। ਹਰੇ ਨਿਸ਼ਾਨ ਦੇ ਨਾਲ ਖੁੱਲ੍ਹੇ ਸ਼ੇਅਰ ਬਾਜ਼ਾਰ 'ਚ ਮਿਡਕੈਪ ਅਤੇ ਸਮਾਲਕੈਪ 'ਚ ਵਾਧਾ ਦਿਖਾਈ ਦਿੱਤਾ।
ਬੀ.ਐੱਸ.ਈ. ਦਾ ਮਿਡਕੈਪ 102.3 ਅੰਕ ਵਧ ਕੇ 25,140.01 ਅੰਕ 'ਤੇ ਅਤੇ ਸਮਾਲਕੈਪ 175.77 ਅੰਕਾਂ ਦੇ ਵਾਧੇ ਨਾਲ 29,617.44 ਅੰਕ 'ਤੇ ਖੁੱਲ੍ਹਿਆ। ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕਾਂਕ ਸੈਂਸੈਕਸ ਮੰਗਲਵਾਰ ਨੂੰ 388.20 ਅੰਕ ਫਿਸਲ ਕੇ 58576.37 ਅੰਕ ਅਤੇ ਨੈਸ਼ਨਲ ਸਟਾਕ ਐਕਸਚੇਂਜ (ਐੱਨ.ਐੱਸ.ਈ.) ਦਾ ਨਿਫਟੀ 144.65 ਅੰਕ ਦਾ ਗੋਤਾ ਲਗਾ ਕੇ 17530.30 ਅੰਕ 'ਤੇ ਆ ਗਿਆ ਸੀ। ਦਿੱਗਜ ਕੰਪਨੀਆਂ ਨੂੰ ਬੀਤੇ ਦਿਨ ਬੀ.ਐੱਸ.ਈ. ਦੀਆਂ ਛੋਟੀਆਂ ਅਤੇ ਮੱਧ ਕੰਪਨੀਆਂ 'ਚ ਵੀ ਬਿਕਵਾਲੀ ਹਾਵੀ ਰਹੀ। ਮਿਡਕੈਪ 1.45 ਫੀਸਦੀ ਡਿੱਗ ਕੇ 25,037.71 ਅੰਕ ਅਤੇ ਸਮਾਲਕੈਪ 1.47 ਫੀਸਦੀ ਦੀ ਗਿਰਾਵਟ ਲੈ ਕੇ 29,441.67 ਅੰਕ 'ਤੇ ਰਿਹਾ ਸੀ।
ਮੇਡ-ਇਨ-ਇੰਡੀਆ ਜਹਾਜ਼ Dornier ਨੇ ਭਰੀ ਪਹਿਲੀ ਕਮਰਸ਼ੀਅਲ ਉਡਾਣ
NEXT STORY