ਨਵੀਂ ਦਿੱਲੀ- ਮਨੀ ਮੈਗਨੇਟ ਚਾਰਲੀ ਮੁੰਗੇਰ ਨੇ ਇਕ ਵਾਰ ਕਿਹਾ ਸੀ ਕਿ ਬਿਗ ਮਨੀ ਖ਼ਰੀਦਣ ਜਾਂ ਵੇਚਣ ਵਿਚ ਨਹੀਂ ਸਗੋਂ ਇੰਤਜ਼ਾਰ ਵਿਚ ਹੁੰਦੀ ਹੈ। ਇਹ ਕਥਨ ਇਸ ਭਾਰਤੀ ਆਈ. ਟੀ. ਕੰਪਨੀ ਸੁਬੈਕਸ (Subex) ਦੇ ਸ਼ੇਅਰਾਂ 'ਤੇ ਬਿਲਕੁਲ ਸਟੀਕ ਬੈਠਦੀ ਹੈ। ਬੇਂਗਲੁਰੂ ਸਥਿਤ ਇਸ ਸਾਫਟਵੇਅਰ ਕੰਪਨੀ ਦੇ ਸ਼ੇਅਰ ਦੀ ਕੀਮਤ 9 ਜੁਲਾਈ 2020 ਨੂੰ 7.82 ਰੁਪਏ ਸੀ, ਜੋ ਅੱਜ ਸਵੇਰ 10.49 ਵਜੇ ਕਾਰੋਬਾਰ ਦੌਰਾਨ ਐੱਨ. ਐੱਸ. ਈ. 'ਤੇ 72.75 ਰੁਪਏ ਨੂੰ ਛੂਹ ਗਈ। ਇਸ ਦਾ ਮਤਲਬ ਹੈ ਕਿ ਪਿਛਲੇ ਇਕ ਸਾਲ ਦੀ ਮਿਆਦ ਵਿਚ ਇਸ ਸਟਾਕ ਵਿਚ 837.34 ਫ਼ੀਸਦੀ ਦੀ ਤੇਜ਼ੀ ਆਈ ਹੈ। ਇਹ ਆਈ. ਟੀ. ਸਟਾਕ 2021 ਦੇ ਮਲਟੀਬੈਗਰ ਸ਼ੇਅਰਾਂ ਵਿਚੋਂ ਇਕ ਹੈ।
ਦਿਲਚਸਪ ਗੱਲ ਇਹ ਹੈ ਕਿ ਮਲਟੀਬੈਗਰ ਸ਼ੇਅਰਾਂ ਦੀ ਸੂਚੀ ਵਿਚ ਸਮਾਲ ਕੈਪ ਤੇ ਮਿਡ ਕੈਪ ਸ਼ੇਅਰਾਂ ਦੀ ਭਰਮਾਰ ਹੈ ਕਿਉਂਕਿ ਕੋਵਿਡ ਦੀ ਪਹਿਲੀ ਲਹਿਰ ਦੌਰਾਨ ਸ਼ੇਅਰ ਬਾਜ਼ਾਰ ਵਿਚ ਭਾਰੀ ਗਿਰਾਵਟ ਵਿਚਕਾਰ ਨਿਵੇਸ਼ਕਾਂ ਨੇ ਸਮਾਲ ਤੇ ਮਿਡ ਕੈਪ ਸ਼ੇਅਰਾਂ ਵਿਚ ਜਮ ਕੇ ਨਿਵੇਸ਼ ਕੀਤਾ।
ਪਿਛਲੇ 6 ਮਹੀਨੇ ਵਿਚ ਇਹ ਆਈ. ਟੀ. ਸਟਾਕ 150 ਫ਼ੀਸਦੀ ਤੱਕ ਰਿਟਰਨ ਦੇ ਚੁੱਕਾ ਹੈ। ਪਿਛਲੇ ਇਕ ਮਹੀਨੇ ਵਿਚ ਵੀ ਇਸ ਸ਼ੇਅਰ ਨੇ 22.28 ਫ਼ੀਸਦੀ ਦਾ ਸ਼ਾਨਦਾਰ ਰਿਟਰਨ ਦਿੱਤਾ ਹੈ। ਇਸ ਤਰ੍ਹਾਂ ਇਹ ਆਈ. ਟੀ. ਸਟਾਕ ਸਾਲ ਭਰ ਤੋਂ ਆਪਣੇ ਨਿਵੇਸ਼ਕਾਂ ਲਈ ਪੈਸੇ ਕਮਾਉਣ ਵਾਲਾ ਸਟਾਕ ਰਿਹਾ। ਜੇਕਰ ਕਿਸੇ ਨਿਵੇਸ਼ਕ ਨੇ ਇਸ ਵਿਚ 1 ਲੱਖ ਰੁਪਏ ਦਾ ਨਿਵੇਸ਼ ਕੀਤਾ ਹੁੰਦਾ ਤਾਂ ਪਿਛਲੇ ਇਕ ਸਾਲ ਵਿਚ ਇਹ 8.37 ਲੱਖ ਰੁਪਏ ਹੋ ਗਿਆ ਹੁੰਦਾ, ਜਦੋਂ ਕਿ ਪਿਛਲੇ ਛੇ ਮਹੀਨੇ ਵਿਚ 1.53 ਲੱਖ ਰੁਪਏ ਹੋ ਜਾਂਦਾ। ਉੱਥੇ ਹੀ, ਪਿਛਲੇ ਇਕ ਮਹੀਨੇ ਵਿਚ 22,000 ਰੁਪਏ ਦਾ ਰਿਟਰਨ ਮਿਲਦਾ। ਇਸ ਸਮੇਂ, ਸੁਬੈਕਸ ਦਾ ਬਾਜ਼ਾਰ ਪੂੰਜੀਕਰਨ ਲਗਭਗ 3750 ਕਰੋੜ ਰੁਪਏ ਹੈ। ਗੌਰਤਲਬ ਹੈ ਕਿ ਸ਼ੇਅਰਾਂ ਵਿਚ ਨਿਵੇਸ਼ ਜੋਖਮ ਭਰਿਆ ਹੁੰਦਾ ਹੈ। ਬਿਨਾਂ ਮਹਾਰਤ ਭਾਰੀ ਨੁਕਸਾਨ ਕਰ ਸਕਦਾ ਹੈ।
ਟਾਟਾ ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ, ਸਸਤੀ EMI 'ਤੇ ਮਿਲੇਗੀ ਬ੍ਰਾਂਡ ਨਿਊ ਕਾਰ
NEXT STORY