ਨਵੀਂ ਦਿੱਲੀ - ਆਮਦਨ ਟੈਕਸ ਵਿਭਾਗ ਦੀ ਨਵੀਂ ਵੈਬਸਾਈਟ 'ਤੇ ਚੀਜ਼ਾ ਹੋਰ ਬਿਹਤਰ ਹੋਣੀਆਂ ਸ਼ੁਰੂ ਹੋ ਗਈਆਂ ਹਨ। ਪਿਛਲੇ ਦਿਨਾਂ ਵਿੱਚ 25 ਲੱਖ ਤੋਂ ਵੱਧ ਰਿਟਰਨ ਦਾਇਰ ਕੀਤੇ ਗਏ ਹਨ, 3.57 ਕਰੋੜ ਤੋਂ ਵੱਧ ਲੋਕ 'ਲਾਗਇਨ' ਹੋਏ ਹਨ ਅਤੇ 7.90 ਲੱਖ ਤੋਂ ਵੱਧ ਈ-ਪੈਨ ਜਾਰੀ ਕੀਤੇ ਗਏ ਹਨ। ਇਹ ਜਾਣਕਾਰੀ ਵੀਰਵਾਰ ਨੂੰ ਤਾਜ਼ਾ ਅਧਿਕਾਰਤ ਅੰਕੜਿਆਂ ਤੋਂ ਪ੍ਰਾਪਤ ਹੋਈ ਹੈ। ਇਹ ਧਿਆਨ ਦੇਣ ਯੋਗ ਹੈ ਕਿ ਸ਼ੁਰੂ ਵਿੱਚ ਇਸ ਪੋਰਟਲ 'ਤੇ ਬਹੁਤ ਸਾਰੀਆਂ ਤਕਨੀਕੀ ਖਰਾਬੀ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ।
ਇਹ ਵੀ ਪੜ੍ਹੋ : Johnson & Johnson 'ਤੇ ਠੋਕਿਆ ਮੁਕੱਦਮਾ, ਜਨਾਨੀਆਂ ਦੇ ਇਕ ਸਮੂਹ ਨੇ ਲਾਏ ਗੰਭੀਰ ਇਲਜ਼ਾਮ
ਪੋਰਟਲ ਨੂੰ 7 ਜੂਨ ਨੂੰ www.incometax.gov.in (www.incometax.gov.in) ਨਾਮ ਨਾਲ ਲਾਂਚ ਕੀਤਾ ਗਿਆ ਸੀ ਪਰ ਇਸ ਵਿੱਚ ਦਿੱਤੀਆਂ ਵਿਸ਼ੇਸ਼ਤਾਵਾਂ ਸ਼ੁਰੂ ਵਿੱਚ ਸਹੀ ਤਰ੍ਹਾਂ ਕੰਮ ਨਹੀਂ ਕਰ ਰਹੀਆਂ ਸਨ। ਟੈਕਸ ਵਿਭਾਗ ਦੇ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਈ-ਫਾਈਲਿੰਗ 2.0 ਵੈਬਸਾਈਟ ਹੁਣ ਆਪਣੇ ਰਾਹ 'ਤੇ ਹੈ ਅਤੇ ਪ੍ਰਕਿਰਿਆਵਾਂ ਹੁਣ ਪਹਿਲਾਂ ਨਾਲੋਂ ਬਿਹਤਰ ਹਨ। ਅਧਿਕਾਰਤ ਅੰਕੜਿਆਂ ਅਨੁਸਾਰ ਪਿਛਲੇ ਦੋ ਹਫਤਿਆਂ ਵਿੱਚ ਵੈਬਸਾਈਟ ਦੁਆਰਾ 25,82,175 ਆਮਦਨੀ ਟੈਕਸ ਰਿਟਰਨ (ਆਈਟੀਆਰ) ਸਫਲਤਾਪੂਰਵਕ ਦਾਖਲ ਕੀਤੇ ਗਏ, ਟੈਕਸਡਾਤਿਆਂ ਨੇ ਕੁੱਲ 4,57,55,091 ਲਾਗਇਨ ਅਤੇ 3,57,47,303 ਵਿਲੱਖਣ (ਵੱਖਰੀ ਪਛਾਣ ਵਾਲੇ) ਟੈਕਸਦਾਤੇ ਰਜਿਸਟਰ ਹੋਏ ਹਨ।
ਇਹ ਵੀ ਪੜ੍ਹੋ : Paytm ਦੇਵੇਗਾ 20 ਹਜ਼ਾਰ ਲੋਕਾਂ ਨੂੰ ਨੌਕਰੀ , ਅਪਲਾਈ ਕਰਨ ਲਈ ਕਰੋ ਇਹ ਕੰਮ
ਵੈਬਸਾਈਟ ਨੂੰ ਸਥਾਈ ਖਾਤਾ ਨੰਬਰ (ਪੈਨ) ਨੂੰ ਆਧਾਰ ਨਾਲ ਜੋੜਨ ਲਈ 69,45,539 ਸਫਲ ਬੇਨਤੀਆਂ ਪ੍ਰਾਪਤ ਹੋਈਆਂ, ਜਦੋਂ ਕਿ ਇਸ ਨੇ 7,90,404 ਈ-ਪੈਨ ਅਲਾਟ ਕੀਤੇ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਵੈਬਸਾਈਟ 'ਤੇ ਚੀਜ਼ਾਂ ਬਿਹਤਰ ਹੋ ਰਹੀਆਂ ਹਨ। ਜੋ ਵੀ ਵਿਸ਼ੇਸ਼ਤਾਵਾਂ ਹਨ, ਉਹ ਇਕ ਤੋਂ ਬਾਅਦ ਇਕ ਸਹੀ ਢੰਗ ਨਾਲ ਕੰਮ ਕਰ ਰਹੀਆਂ ਹਨ। ਇਹ ਅੰਕੜਿਆਂ ਤੋਂ ਸਪਸ਼ਟ ਹੈ। ਟੈਕਸ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਅਨੁਸਾਰ, ਅਸੀਂ ਉਮੀਦ ਕਰਦੇ ਹਾਂ ਕਿ ਵੈਬਸਾਈਟ ਜਲਦੀ ਹੀ ਪੂਰੀ ਤਰ੍ਹਾਂ ਸਹੀ ਢੰਗ ਨਾਲ ਚਾਲੂ ਹੋ ਜਾਵੇਗੀ। ਅਧਿਕਾਰੀਆਂ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਹਰ ਰੋਜ਼ 1.5 ਲੱਖ ਆਈਟੀਆਰ ਭਰੇ ਜਾ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਦੀ ਵਿੱਤੀ ਸਥਿਤੀ ਨੂੰ ਸੁਧਾਰਨ ਲਈ 'ਮੋਂਟੇਕ ਆਹਲੂਵਾਲੀਆ ਕਮੇਟੀ' ਨੇ ਦਿੱਤੇ ਅਹਿਮ ਸੁਝਾਅ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 2 ਪੈਸੇ ਚੜ੍ਹਿਆ
NEXT STORY