ਨਵੀਂ ਦਿੱਲੀ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਆਈਐਮਐਫ ਨਾਲ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਬੇਲਆਊਟ ਪੈਕੇਜ ਨਾਲ ਜੁੜੇ ਸਾਰੇ ਮਾਮਲੇ ਸੁਲਝਾ ਲਏ ਗਏ ਹਨ। ਸਥਾਨਕ ਬ੍ਰਾਡਕਾਸਟਰ ਜੀਓ ਨੇ ਸੂਤਰਾਂ ਦੇ ਹਵਾਲੇ ਨਾਲ ਇਕ ਰਿਪੋਰਟ 'ਚ ਇਹ ਗੱਲ ਕਹੀ ਹੈ। ਨਕਦੀ ਦੀ ਤੰਗੀ ਨਾਲ ਘਿਰੇ ਪਾਕਿਸਤਾਨ ਨੇ ਅੱਜ IMF ਨਾਲ ਬੇਲਆਊਟ ਪੈਕੇਜ ਲਈ ਆਖਰੀ ਦੌਰ ਦੀ ਗੱਲਬਾਤ ਕੀਤੀ। ਗੱਲਬਾਤ 6.5 ਬਿਲੀਅਨ ਡਾਲਰ ਦੇ ਬੇਲਆਊਟ ਪੈਕੇਜ ਨੂੰ ਜਾਰੀ ਕਰਨ ਬਾਰੇ ਸੀ। ਆਰਥਿਕ ਮੰਦੀ ਨਾਲ ਜੂਝ ਰਹੇ ਪਾਕਿਸਤਾਨ ਨੂੰ ਇਸ ਪੈਕੇਜ ਨਾਲ ਵੱਡੀ ਰਾਹਤ ਮਿਲੇਗੀ।
ਇਹ ਵੀ ਪੜ੍ਹੋ : ਯੂਜ਼ਰਸ ਲਈ ਵੱਡੀ ਖ਼ਬਰ, ਭਾਰਤ 'ਚ ਸ਼ੁਰੂ ਹੋਈ Twitter Blue ਸਰਵਿਸ, ਹਰ ਮਹੀਨੇ ਦੇਣੀ ਪਵੇਗੀ ਇੰਨੀ ਕੀਮਤ
IMF ਨੇ ਰੱਖੀ ਇਹ ਸ਼ਰਤ
IMF ਦਾ ਇੱਕ ਵਫ਼ਦ ਪਿਛਲੇ ਹਫ਼ਤੇ ਇਸਲਾਮਾਬਾਦ ਆਇਆ ਸੀ। IMF ਨੇ ਇਸ ਪੈਕੇਜ ਲਈ ਕਈ ਸ਼ਰਤਾਂ ਰੱਖੀਆਂ ਸਨ। ਹਾਲਾਂਕਿ ਪਾਕਿਸਤਾਨ ਕੋਲ ਇਨ੍ਹਾਂ ਸ਼ਰਤਾਂ ਨੂੰ ਮੰਨਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਭੁਗਤਾਨ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੀ ਅਰਥਵਿਵਸਥਾ ਇਸ ਸਮੇਂ ਬਹੁਤ ਬੁਰੀ ਹਾਲਤ 'ਚ ਹੈ। ਇਸ ਦੇਸ਼ 'ਤੇ ਬਹੁਤ ਵੱਡਾ ਕਰਜ਼ਾ ਹੈ। ਇਸ ਤੋਂ ਇਲਾਵਾ ਸਿਆਸੀ ਅਰਾਜਕਤਾ ਨੇ ਸਥਿਤੀ ਨੂੰ ਹੋਰ ਵਿਗਾੜ ਦਿੱਤਾ ਹੈ।
ਇਹ ਵੀ ਪੜ੍ਹੋ : ਹੁਣ Disney ਦੇ ਮੁਲਾਜ਼ਮਾਂ 'ਤੇ ਡਿੱਗੇਗੀ ਗਾਜ਼, ਕੰਪਨੀ ਨੇ 7,000 ਮੁਲਾਜ਼ਮਾਂ ਨੂੰ ਕੱਢਣ ਦਾ ਲਿਆ ਫ਼ੈਸਲਾ
ਸਬਸਿਡੀ ਖ਼ਤਮ ਕਰਨਾ ਚਾਹੁੰਦਾ ਹੈ ਆਈਐੱਮਐੱਫ
IMF ਮੌਜੂਦਾ ਬਹੁਤ ਘੱਟ ਟੈਕਸ ਨੂੰ ਵਧਾਉਣਾ ਚਾਹੁੰਦਾ ਹੈ। ਉਹ ਬਰਾਮਦ ਖੇਤਰ ਲਈ ਟੈਕਸ ਛੋਟ ਨੂੰ ਖਤਮ ਕਰਨਾ ਚਾਹੁੰਦਾ ਹੈ। ਇਸ ਦੇ ਨਾਲ ਹੀ ਉਹ ਗਰੀਬ ਪਰਿਵਾਰਾਂ ਲਈ ਪੈਟਰੋਲ, ਬਿਜਲੀ ਅਤੇ ਗੈਸ ਦੀਆਂ ਕੀਮਤਾਂ ਵਿੱਚ ਕੀਤੀ ਗਈ ਕਟੌਤੀ ਨੂੰ ਵਾਪਸ ਲੈਣਾ ਚਾਹੁੰਦਾ ਹੈ। ਇਹ ਪਾਕਿਸਤਾਨ ਨੂੰ ਮਿੱਤਰ ਦੇਸ਼ਾਂ ਸਾਊਦੀ ਅਰਬ, ਚੀਨ ਅਤੇ ਸੰਯੁਕਤ ਅਰਬ ਅਮੀਰਾਤ ਤੋਂ ਗਾਰੰਟੀ ਦੇ ਨਾਲ-ਨਾਲ ਵਿਸ਼ਵ ਬੈਂਕ ਤੋਂ ਹੋਰ ਸਹਾਇਤਾ ਦੇ ਜ਼ਰੀਏ ਬੈਂਕ ਵਿੱਚ ਅਮਰੀਕੀ ਡਾਲਰ ਦੀ ਸਥਾਈ ਰਕਮ ਰੱਖਣ ਲਈ ਵੀ ਦਬਾਅ ਪਾ ਰਿਹਾ ਹੈ।
ਇਹ ਵੀ ਪੜ੍ਹੋ : ਸ਼ੁਰੂ ਹੋਈ 20 ਫ਼ੀਸਦੀ ਇਥੇਨਾਲ ਵਾਲੇ ਪੈਟਰੋਲ ਦੀ ਵਿਕਰੀ, ਈ-20 ਫਿਊਲ ਨਾਲ ਮਿਲੇਗੀ ਵਧੀਆ ਮਾਈਲੇਜ ਤੇ ਪਾਵਰ
ਪਾਕਿਸਤਾਨ ਵਿਚ ਭਾਰੀ ਆਰਥਿਕ ਸੰਕਟ
ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਹਾਲ ਹੀ ਵਿੱਚ ਕਿਹਾ ਸੀ, "ਆਈਐਮਐਫ ਦੀਆਂ ਸ਼ਰਤਾਂ ਨੂੰ ਪੂਰਾ ਕਰਨ ਲਈ ਪਾਕਿਸਤਾਨ ਜਿਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਉਹ ਕਲਪਨਾਯੋਗ ਨਹੀਂ ਹਨ।" ਉਨ੍ਹਾਂ ਨੇ ਕਿਹਾ ਸੀ ਕਿ ਦੇਸ਼ ਦੇ ਵਿੱਤ ਮੰਤਰੀ ਇਸਹਾਕ ਡਾਰ ਅਤੇ ਉਨ੍ਹਾਂ ਦੀ ਟੀਮ ਜਿਸ ਔਖੇ ਦੌਰ 'ਚੋਂ ਗੁਜ਼ਰ ਰਹੀ ਹੈ, ਉਸ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ।
ਇਹ ਵੀ ਪੜ੍ਹੋ : ਜਹਾਜ਼ਾਂ ਨੂੰ ਪੰਛੀਆਂ ਨਾਲ ਟਕਰਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਉਪਾਅ ਕੀਤੇ ਜਾ ਰਹੇ ਹਨ: ਸਿੰਧੀਆ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਰੁਪਿਆ ਸ਼ੁਰੂਆਤੀ ਕਾਰੋਬਾਰ 'ਚ 12 ਪੈਸੇ ਦੀ ਗਿਰਾਵਟ ਦੇ ਨਾਲ 82.63 ਪ੍ਰਤੀ ਡਾਲਰ 'ਤੇ
NEXT STORY