ਨਵੀਂ ਦਿੱਲੀ- ਸੋਨਾਲੀਕਾ ਨੇ ਵਿੱਤੀ ਸਾਲ 2026 ਦੀ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਸਿਰਫ਼ 4 ਮਹੀਨਿਆਂ ’ਚ 53,772 ਟਰੈਕਟਰਾਂ ਦੀ ਵਿਕਰੀ ਦੇ ਨਾਲ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਹ ਉਪਲੱਬਧੀ ਕੰਪਨੀ ਦੀ ਲਗਾਤਾਰ ਪ੍ਰਗਤੀ ਅਤੇ ਕਿਸਾਨਾਂ ਵਿਚਾਲੇ ਮਜ਼ਬੂਤ ਭਰੋਸੇ ਨੂੰ ਦਰਸਾਉਂਦੀ ਹੈ।
ਨਵੇਂ ਰਿਕਾਰਡ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਇੰਟਰਨੈਸ਼ਨਲ ਟਰੈਕਟਰਜ਼ ਲਿਮਟਿਡ ਦੇ ਜੁਆਇੰਟ ਮੈਨੇਜਿੰਗ ਡਾਇਰੈਕਟਰ ਰਮਨ ਮਿੱਤਲ ਨੇ ਕਿਹਾ,“ਸਤੰਬਰ 2025 ਤੱਕ ਸਾਕਾਰਾਤਮਕ ਮਾਨਸੂਨ ਅਗਾਊਂ ਅੰਦਾਜ਼ੇ ਅਤੇ ਬੰਪਰ ਹਾੜੀ ਦੀ ਫਸਲ ਦੌਰਾਨ ਕਿਸਾਨ ਬਿਹਤਰ ਪੈਦਾਵਾਰ ਲਈ ਨਵੀਂ ਤਕਨੀਕ ਆਪਣਾ ਰਹੇ ਹਨ। ਭਾਰਤ ਜਿਵੇਂ ਹੀ ਆਪਣੇ ਸਭ ਤੋਂ ਵੱਡੇ ਤਿਉਹਾਰੀ ਸੀਜ਼ਨ ਵੱਲ ਵਧ ਰਿਹਾ ਹੈ, ਸਾਡਾ ਵਿਸ਼ਵ ਪੱਧਰ ’ਤੇ ਏਕੀਕ੍ਰਿਤ ਟਰੈਕਟਰ ਮੈਨੂਫੈਕਚਰਿੰਗ ਪਲਾਂਟ ਹਰ ਕਿਸਾਨ ਦੀ ਮੰਗ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।”
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਨਾਲ ਗੱਲਬਾਤ ਉਦੋਂ ਹੋਵੇਗੀ ਜਦੋਂ... 50% ਟੈਰਿਫ ਲਗਾਉਣ ਮਗਰੋਂ ਬੋਲੇ Trump
NEXT STORY