ਨਵੀਂ ਦਿੱਲੀ - ਪਾਕਿਸਤਾਨ ਲਗਾਤਾਰ ਆਰਥਿਕ ਸੰਕਟ ਵਿਚ ਧਸਦਾ ਜਾ ਰਿਹਾ ਹੈ। ਪਾਕਿਸਤਾਨ ਦਾ ਕਰਜ਼ਾ 274 ਅਰਬ ਡਾਲਰ ਹੋ ਗਿਆ ਹੈ ਜਿਹੜਾ ਕਿ ਇਸ ਸਮੇਂ ਜੀਡੀਪੀ ਦਾ 90 ਫ਼ੀਸਦੀ ਹੈ। ਪਾਕਿਸਤਾਨ ਦੀ ਆਰਥਿਕ ਸਥਿਤੀ ਇਸ ਵੇਲੇ ਸ਼੍ਰੀਲੰਕਾ ਤੋਂ ਵੀ ਖ਼ਰਾਬ ਹੋ ਗਈ ਹੈ। ਵਿਦੇਸ਼ੀ ਮੁਦਰਾ ਭੰਡਾਰ 9 ਸਾਲ ਦੇ ਹੇਠਲੇ ਪੱਧਰ ਭਾਵ 4.3 ਅਰਬ ਡਾਲਰ ਹੀ ਬਚਿਆ ਹੈ। ਇਸ ਵਿਦੇਸ਼ੀ ਮੁਦਰਾ ਭੰਡਾਰ ਨਾਲ ਸਿਰਫ਼ 3 ਹਫ਼ਤਿਆਂ ਦਾ ਆਯਾਤ ਵੀ ਸੰਭਵ ਨਹੀਂ ਹੈ। ਜ਼ਰੂਰੀ ਵਸਤੂਆਂ ਨਾਲ ਭਰੇ ਹਜ਼ਾਰਾਂ ਕੰਟੇਨਰ ਕਰਾਚੀ ਪੋਰਟ 'ਤੇ ਭੁਗਤਾਨ ਕਾਰਨ ਅਟਕੇ ਹੋਏ ਹਨ। ਕਰਜ਼ੇ ਦਾ ਭੁਗਤਾਨ ਕਰਨ ਲਈ ਪਾਕਿਸਤਾਨ ਨੂੰ ਪਹਿਲੀ ਤਿਮਾਹੀ ਵਿਚ 8 ਅਰਬ ਡਾਲਰ ਦੀ ਜ਼ਰੂਰਤ ਹੋਵੇਗੀ।
ਪਾਕਸਿਤਾਨ ਸਰਕਾਰ ਨੇ ਅੰਤਰਰਾਸ਼ਟਰੀ ਮੁਦਰਾ ਫੰਡ ਤੋਂ 6 ਅਰਬ ਡਾਲਰ ਦੀ ਸਹਾਇਤਾ ਮੰਗੀ ਸੀ, ਪਰ ਉਸਨੇ ਪੈਟਰੋਲ-ਡੀਜ਼ਲ ਉੱਤੇ ਟੈਕਸ ਵਧਾਉਣ ਦੀ ਸ਼ਰਤ ਰੱਖ ਦਿੱਤੀ। ਆਉਣ ਵਾਲੀਆਂ ਚੌਣਾਂ ਕਾਰਨ ਸ਼ਹਿਬਾਜ਼ ਸਰਕਾਰ ਕੀਮਤਾਂ ਵਧਾਉਣ ਤੋਂ ਬਚ ਰਹੀ ਹੈ।
ਪਾਕਿਸਤਾਨੀ ਰੁਪਏ ਦੀ ਹਾਲਤ ਖ਼ਸਤਾ
ਪਾਕਿਸਤਾਨੀ ਰੁਪਏ ਦੀ ਹਾਲਤ ਵੀ ਖ਼ਸਤਾ ਹੁੰਦੀ ਜਾ ਰਹੀ ਹੈ। 1 ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ 228 ਪਾਕਿਸਤਾਨੀ ਰੁਪਏ ਹੋ ਗਈ ਹੈ। 1 ਸਾਲ ਵਿਚ ਕਰਜ਼ਾ 11.9 ਲੱਖ ਕਰੋੜ ਰੁਪਏ ਭਾਵ 25 ਫ਼ੀਸਦੀ ਵਧ ਗਿਆ ਹੈ। ਦਸੰਬਰ ਮਹੀਨੇ ਮਹਿੰਗਾਈ 24.5 ਫ਼ੀਸਦੀ ਪਹੁੰਚ ਗਈ। ਆਉਣ ਵਾਲੇ ਸਮੇਂ ਵਿਚ ਪਾਕਿਸਤਾਨ ਵਿਚ ਗਰੀਬ ਲੋਕਾਂ ਦੀ ਗਿਣਤੀ ਵਧ ਕੇ 90 ਲੱਖ ਹੋ ਜਾਵੇਗੀ।
ਇਮਰਾਨ ਸਰਕਾਰ ਨੇ ਪੈਟਰੋਲ-ਡੀਜ਼ਲ ਉੱਤੇ ਸਬਸਿਡੀ ਦਾ ਐਲਾਨ ਕਰ ਦਿੱਤਾ ਸੀ ਜਿਸ ਸ਼ਹਿਬਾਜ਼ ਸਰਕਾਰ ਵਾਪਸ ਲੈਣ ਦੀ ਹਿੰਮਤ ਨਹੀਂ ਕਰ ਪਾ ਰਹੀ।
ਆਮ ਲੋਕਾਂ ਦੀ ਖ਼ਰੀਦ ਸਮਰੱਥਾ ਘੱਟ ਹੋ ਗਈ ਹੈ। ਲੋਕ ਆਪਣੀ ਜ਼ਰੂਰਤ ਦਾ ਸਮਾਨ ਵੀ ਨਹੀਂ ਲੈ ਪਾ ਰਹੇ।
ਵਿਦੇਸ਼ੀ ਮੁਦਰਾ ਕਾਰਨ ਜ਼ਰੂਰੀ ਵਸਤੂਆਂ ਦਾ ਆਯਾਤ ਨਹੀਂ ਹੋ ਰਿਹਾ ਹੈ
ਪਿਛਲੇ ਸਾਲ ਹੜ੍ਹ ਅਤੇ ਗਰਮੀ ਕਾਰਨ ਫਸਲਾਂ ਦਾ ਕਾਫ਼ੀ ਨੁਕਸਾਨ ਹੋ ਗਿਆ ਸੀ ਜਿਸ ਕਾਰਨ ਖ਼ੁਰਾਕੀ ਸਮੱਗਰੀ ਦੀ ਘਾਟ ਵੀ ਆਰਥਿਕਤਾ ਲਈ ਪਰੇਸ਼ਾਨੀ ਖੜ੍ਹੀ ਕਰ ਰਹੀ ਹੈ।
ਇਹ ਵੀ ਪੜ੍ਹੋ : ਨਵੀਂ ਰਿਕਾਰਡ ਉੱਚਾਈ 'ਤੇ ਪਹੁੰਚੀ ਸੋਨੇ ਦੀ ਕੀਮਤ, ਚਾਂਦੀ 70 ਹਜ਼ਾਰ ਦੇ ਕਰੀਬ, ਜਾਣੋ ਤਾਜ਼ਾ ਰੇਟ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
Google-Apple ਨੂੰ ਟੱਕਰ ਦੇਣ ਲਈ ਜਲਦ ਆ ਸਕਦੈ ਸਵਦੇਸ਼ੀ ਆਪਰੇਟਿੰਗ ਸਿਸਟਮ!
NEXT STORY