ਨਵੀਂ ਦਿੱਲੀ—ਨੈਸ਼ਨਲ ਏਅਰਲਾਈਨਜ਼ ਕੰਪਨੀ ਨੂੰ ਵੇਚਣ ਦੇ ਮਾਮਲੇ 'ਚ ਗੁਆਂਢੀ ਦੇਸ਼ ਪਾਕਿਸਤਾਨ ਵੀ ਭਾਰਤ ਦੇ ਨਕਸ਼ੇ ਕਦਮ 'ਤੇ ਚੱਲ ਪਿਆ ਹੈ। ਜਿਵੇਂ ਭਾਰਤ 'ਚ ਸਰਕਾਰ ਏਅਰ ਇੰਡੀਆ ਨੂੰ ਵੇਚਣ ਦੀ ਤਿਆਰੀ ਕਰ ਰਹੀ ਹੈ, ਉਵੇਂ ਹੀ ਪਾਕਿਸਤਾਨ ਸਰਕਾਰ ਇਸ ਸਾਲ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਆਪਣੇ ਨੈਸ਼ਨਲ ਕਰੀਅਰ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ. ਆਈ. ਏ.) ਨੂੰ ਨਿੱਜੀ ਹੱਥਾਂ 'ਚ ਵੇਚਣ ਦੀ ਤਿਆਰੀ ਕਰ ਰਹੀ ਹੈ। ਪਾਕਿ ਸਰਕਾਰ ਦੇ ਵਿਨਿਵੇਸ਼ ਮੰਤਰੀ ਡੇਨੀਅਲ ਅਜ਼ੀਜ਼ ਮੁਤਾਬਕ ਪੀ. ਆਈ. ਏ. ਕਾਫ਼ੀ ਲੰਬੇ ਸਮਾਂ ਤੋਂ ਘਾਟੇ 'ਚ ਜਾ ਰਹੀ ਹੈ। ਕੰਪਨੀ ਦੀ ਮੈਨੇਜਮੈਂਟ ਵੀ ਖਸਤਾਹਾਲ ਸਥਿਤੀ 'ਚ ਹੈ। ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ 'ਤੇ 186 ਬਿਲੀਅਨ ਰੁਪਏ ਦਾ ਕਰਜ਼ਾ ਮਾਰਚ 2016 ਤੱਕ ਸੀ। ਅਜ਼ੀਜ਼ ਨੇ ਕਿਹਾ ਕਿ ਉਨ੍ਹਾਂ ਉਮੀਦ ਹੈ ਕਿ ਸਾਰੀ ਪ੍ਰਕਿਰਿਆ ਇਸ ਸਾਲ ਜੁਲਾਈ-ਅਗਸਤ ਤੱਕ ਪੂਰੀ ਹੋ ਜਾਵੇਗੀ। ਇਸ ਤੋਂ ਪਹਿਲਾਂ ਵੀ ਸਰਕਾਰ ਨੇ 2016 'ਚ ਪੀ. ਆਈ. ਏ. ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਸੀ ਪਰ ਉਦੋਂ ਕਰਮਚਾਰੀਆਂ ਨੇ ਇਸ ਦਾ ਕਾਫ਼ੀ ਵਿਰੋਧ ਕੀਤਾ ਸੀ, ਜਿਸ ਨਾਲ ਏਅਰਲਾਈਨਜ਼ ਦੇ ਸੰਚਾਲਨ 'ਤੇ ਕਾਫ਼ੀ ਅਸਰ ਪਿਆ ਸੀ।
ਏਸ਼ੀਆਈ ਬਾਜ਼ਾਰਾਂ 'ਚ ਤੇਜ਼ੀ, SGX ਨਿਫਟੀ 70 ਅੰਕ ਮਜ਼ਬੂਤ
NEXT STORY