ਨਵੀਂ ਦਿੱਲੀ (ਭਾਸ਼ਾ) – ਰੋਜ਼ਾਨਾ ਦੀ ਖਪਤ ਦਾ ਸਾਮਾਨ ਬਣਾਉਣ ਵਾਲੀ ਕੰਪਨੀ ਪਾਰਲੇ ਪ੍ਰੋਡਕਟਸ ਅਤੇ ਆਈ. ਟੀ. ਖੇਤਰ ਦੀ ਕੰਪਨੀ ਆਈ. ਬੀ. ਐੱਮ. ਨੇ ਇਕ-ਦੂਜੇ ਨਾਲ ਹਿੱਸੇਦਾਰੀ ਦਾ ਐਲਾਨ ਕੀਤਾ। ਹਿੱਸੇਦਾਰੀ ਦੇ ਤਹਿਤ ਆਈ. ਬੀ. ਐੱਮ. ਬਿਸਕੁੱਟ ਨਿਰਮਾਤਾ ਪਾਰਲੇ ਨੂੰ ਉਸ ਦੇ ਉਤਪਾਦਾਂ ਨੂੰ ਬਾਜ਼ਾਰ ’ਚ ਛੇਤੀ ਅਤੇ ਪ੍ਰਭਾਵੀ ਢੰਗ ਨਾਲ ਪਹੁੰਚਾਉਣ ਲਈ ਤਕਨਾਲੋਜੀ ਸਮਰਥਨ ਦੇਵੇਗੀ। ਦੋਵੇਂ ਕੰਪਨੀਆਂ ਵਲੋਂ ਜਾਰੀ ਸਾਂਝੇ ਬਿਆਨ ’ਚ ਇਹ ਜਾਣਕਾਰੀ ਦਿੱਤੀ ਗਈ ਹੈ।
ਇਸ ’ਚ ਕਿਹਾ ਗਿਆ ਹੈ ਕਿ ਪਾਰਲੇ ਪ੍ਰੋਡਕਟਸ ਮੋਹਰੀ ਸੁਰੱਖਿਆ ਅਤੇ ਉਦਯੋਗ ਵਿਸ਼ੇਸ਼ਤਾ ਨਾਲ ਆਈ. ਬੀ. ਐੱਮ. ਦੀ ਬਦਲਾਅਕਾਰੀ ਆਧੁਨਿਕ ਕਲਾਊਡ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏ. ਆਈ.) ਸਮਰੱਥਾ ਦਾ ਲਾਭ ਉਠਾਏਗੀ। ਇਸ ’ਚ ਉਸ ਨੂੰ ਤਕਨਾਲੋਜੀ ਖੇਤਰ ਦੀ ਕੰਪਨੀ ਦੀ ਕਾਰੋਬਾਰੀ ਸਲਾਹ ਅਤੇ ਤਕਨਾਲੋਜੀ ਸੇਵਾਵਾਂ ਦਾ ਵੀ ਲਾਭ ਮਿਲੇਗਾ।
ਬਿਆਨ ’ਚ ਕਿਹਾ ਗਿਆ ਹੈ ਕਿ ਇਸ ਹਿੱਸੇਦਾਰੀ ਨਾਲ ਪਾਰਲੇ ਨੂੰ ਆਪਣੇ ਪਾਰਲੇ-ਜੀ ਬਿਸਕੁੱਟ ਵਰਗੇ ਸਭ ਤੋਂ ਜ਼ਿਆਦਾ ਵਿਕਰੀ ਵਾਲੇ ਉਤਪਾਦਾਂ ਨੂੰ ਬਾਜ਼ਾਰ ’ਚ ਸਹੀ ਸਮੇਂ ਅਤੇ ਸਹੀ ਥਾਂ ’ਤੇ ਪਹੁੰਚਾਉਣ ’ਚ ਮਦਦ ਮਿਲੇਗੀ। ਪਾਰਲੇ ਪ੍ਰੋਡਕਟਸ ਦੇ ਕਾਰਜਕਾਰੀ ਡਾਇਰੈਕਟਰ ਅਜੇ ਚੌਹਾਨ ਨੇ ਇਸ ਹਿੱਸੇਦਾਰੀ ’ਤੇ ਕਿਹਾ ਕਿ ਸਾਡੀ ਪਹਿਲੇ ਭਾਰਤੀ ਖਪਤਕਾਰ ਦੀ ਵਧਦੀ ਮੰਗ ਨੂੰ ਪੂਰਾ ਕਰਨਾ ਹੈ। ਅਸੀਂ ਦੇਸ਼ ਦੇ ਸਭ ਤੋਂ ਵੱਡੇ ਬਿਸਕੁੱਟ ਬ੍ਰਾਂਡ ਨੂੰ ਮੁਹੱਈਆ ਕਰਵਾਉਂਦੇ ਹਾਂ। ਆਈ. ਬੀ. ਐੱਮ. ਨਾਲ ਕੰਮ ਕਰ ਕੇ ਅਸੀਂ ਆਪਣੇ ਸੁਰੱਖਿਆ ਘੇਰੇ ਨੂੰ ਮਜ਼ਬੂਤ ਕਰਾਂਗੇ ਅਤੇ ਬਾਜ਼ਾਰ ਤੱਕ ਪਹੁੰਚਣ ਦੇ ਸਮੇਂ ਨੂੰ ਘੱਟ ਕਰ ਕੇ ਆਪਣੀ ਆਪ੍ਰੇਟਿੰਗ ਨੂੰ ਵਿਵਸਥਿਤ ਕਰਾਂਗੇ ਜੋ ਸਾਡੇ ਲਈ ਇਕ ਅਹਿਮ ਪ੍ਰਾਪਤੀ ਹੋਵੇਗੀ।
ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 12 ਪੈਸੇ ਦੀ ਗਿਰਾਵਟ ਦੇ ਨਾਲ 75.06 ਦੇ ਪੱਧਰ 'ਤੇ
NEXT STORY