ਮੁੰਬਈ (ਭਾਸ਼ਾ)—ਬਾਬਾ ਰਾਮਦੇਵ ਦੇ ਸਾਥੀ ਆਚਾਰਿਆ ਬਾਲਕ੍ਰਿਸ਼ਨ ਅਤੇ ਡੀ-ਮਾਰਟ ਦੇ ਰਾਧਾਕਿਸ਼ਨ ਦਾਮਾਨੀ ਦਾ ਨਾਂ ਭਾਰਤ ਦੇ ਅਮੀਰਾਂ ਦੀ ਸੂਚੀ 'ਚ ਸ਼ਾਮਲ ਹੋ ਗਿਆ ਹੈ। ਉਦਯੋਗਪਤੀ ਮੁਕੇਸ਼ ਅੰਬਾਨੀ ਅਜੇ ਵੀ ਸਭ ਤੋਂ ਅਮੀਰ ਭਾਰਤੀ ਬਣੇ ਹੋਏ ਹਨ। ਪਿਛਲੇ 6 ਸਾਲਾਂ ਤੋਂ ਅਮੀਰਾਂ ਦੀ ਸੂਚੀ ਤਿਆਰ ਕਰ ਰਹੀ ਜਾਂਚ ਇਕਾਈ ਹੁਰੁਨ ਨੇ ਬਿਆਨ 'ਚ ਕਿਹਾ, ''ਐੱਫ. ਐੱਮ. ਸੀ. ਜੀ. ਕੰਪਨੀ ਪਤੰਜਲੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਬਾਲਕ੍ਰਿਸ਼ਨ ਹੁਣ ਦੇਸ਼ ਦੇ ਸਿਖਰਲੇ 10 ਅਮੀਰਾਂ 'ਚ ਸ਼ਾਮਲ ਹੋ ਗਏ ਹਨ। ਪ੍ਰਚੂਨ ਖੇਤਰ ਦੇ ਨਵੇਂ ਸਿਤਾਰੇ ਦਾਮਾਨੀ ਸਭ ਤੋਂ ਲੰਮੀ ਛਲਾਂਗ ਲਾਉਣ ਵਾਲੇ ਅਮੀਰ ਰਹੇ। ਉਨ੍ਹਾਂ ਦੀ ਜਾਇਦਾਦ 'ਚ 320 ਫ਼ੀਸਦੀ ਦਾ ਵਾਧਾ ਹੋਇਆ। ਐਵੇਨਿਊ ਸੁਪਰਮਾਰਟਸ ਦੀ ਸ਼ਾਨਦਾਰ ਸੂਚੀਬੱਧਤਾ ਨਾਲ ਅਮੀਰਾਂ ਦੀ
ਸੂਚੀ 'ਚ 8 ਨਵੇਂ ਲੋਕਾਂ ਨੂੰ ਜਗ੍ਹਾ ਮਿਲੀ।''
ਮੁਕੇਸ਼ ਅੰਬਾਨੀ ਸਭ ਤੋਂ ਅਮੀਰ ਭਾਰਤੀ ਬਣੇ ਰਹੇ। ਕੌਮਾਂਤਰੀ ਪੱਧਰ 'ਤੇ ਉਹ ਪਹਿਲੀ ਵਾਰ ਸਿਖਰਲੇ 15 'ਚ ਜਗ੍ਹਾ ਬਣਾਉਣ 'ਚ ਕਾਮਯਾਬ ਰਹੇ। ਸ਼ੇਅਰ ਬਾਜ਼ਾਰ 'ਚ ਆਏ ਉਛਾਲ ਨਾਲ ਰਿਲਾਇੰਸ ਦੇ ਸ਼ੇਅਰ ਵਧ ਗਏ। ਇਸ ਨਾਲ ਅੰਬਾਨੀ ਦੀ ਜਾਇਦਾਦ 58 ਫ਼ੀਸਦੀ ਵਧ ਕੇ 2570 ਅਰਬ ਰੁਪਏ 'ਤੇ ਪਹੁੰਚ ਗਈ ਹੈ। ਉਨ੍ਹਾਂ ਦੀ ਇਹ ਜਾਇਦਾਦ ਯਮਨ ਦੇਸ਼ ਦੀ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਨਾਲੋਂ 50 ਫ਼ੀਸਦੀ ਜ਼ਿਆਦਾ ਹੈ।
ਪਿਛਲੇ ਸਾਲ 25ਵੇਂ ਸਥਾਨ 'ਤੇ ਸਨ ਬਾਲਕ੍ਰਿਸ਼ਨ-ਬਾਲਕ੍ਰਿਸ਼ਨ ਪਿਛਲੇ ਸਾਲ 25ਵੇਂ ਸਥਾਨ 'ਤੇ ਸਨ ਜਦੋਂ ਕਿ ਇਸ ਵਾਰ ਉਹ 8ਵੇਂ ਸਥਾਨ 'ਤੇ ਪਹੁੰਚ ਗਏ ਹਨ। ਉਨ੍ਹਾਂ ਦੀ ਜਾਇਦਾਦ 173 ਫ਼ੀਸਦੀ ਵਧ ਕੇ 70,000 ਕਰੋੜ ਰੁਪਏ ਹੋ ਗਈ ਹੈ। ਪਿਛਲੇ ਵਿੱਤੀ ਸਾਲ 'ਚ ਪਤੰਜਲੀ ਦਾ ਕਾਰੋਬਾਰ 10,561 ਕਰੋੜ ਰੁਪਏ 'ਤੇ ਪਹੁੰਚ ਗਿਆ। ਉਹ ਕਈ ਵਿਦੇਸ਼ੀ ਬਰਾਂਡਾਂ ਨੂੰ ਟੱਕਰ ਦੇ ਰਹੀ ਹੈ।
ਅਰਥਵਿਵਸਥਾ 'ਚ ਮਾਮੂਲੀ ਗਿਰਾਵਟ, ਸਰਕਾਰ ਕਰ ਰਹੀ ਹੈ ਚੁਣੌਤੀਆਂ ਨੂੰ ਦੂਰ : ਜੇਟਲੀ
NEXT STORY