ਨਵੀਂ ਦਿੱਲੀ (ਵਾਰਤਾ) : ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਅੱਜ ਲਗਾਤਾਰ 12ਵੇਂ ਦਿਨ ਜਾਰੀ ਰਿਹਾ ਅਤੇ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਪੈਟਰੋਲ 78 ਰੁਪਏ ਪ੍ਰਤੀ ਲਿਟਰ ਦੇ ਕਰੀਬ ਪਹੁੰਚ ਗਿਆ ਜਦੋਂ ਕਿ ਡੀਜ਼ਲ ਦੀ ਕੀਮਤ ਪਹਿਲੀ ਵਾਰ 76 ਰੁਪਏ ਪ੍ਰਤੀ ਲਿਟਰ ਨੂੰ ਪਾਰ ਕਰ ਗਈ।
ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਦਿੱਲੀ ਵਿਚ ਪੈਟਰੋਲ ਦੀ ਕੀਮਤ ਅੱਜ 53 ਪੈਸੇ ਵੱਧ ਕੇ 77.81 ਰੁਪਏ ਪ੍ਰਤੀ ਲਿਟਰ ਹੋ ਗਈ ਜੋ 10 ਨਵੰਬਰ 2018 ਦੇ ਬਾਅਦ ਦਾ ਉੱਚਾ ਪੱਧਰ ਹੈ। ਡੀਜ਼ਲ ਦੇ ਮੁੱਲ ਵਿਚ 64 ਪੈਸੇ ਦੇ ਵਾਧੇ ਨਾਲ ਇਹ ਪਹਿਲੀ ਵਾਰ 76 ਰੁਪਏ ਦੇ ਪਾਰ 76.43 ਰੁਪਏ ਪ੍ਰਤੀ ਲਿਟਰ ਵਿਕਿਆ। ਦੇਸ਼ ਵਿਚ ਪੈਟਰੋਲ-ਡੀਜ਼ਲ ਦੇ ਮੁੱਲ 07 ਜੂਨ ਤੋਂ ਰੋਜ਼ਾਨਾ ਵੱਧ ਰਹੇ ਹਨ। ਇਨ੍ਹਾਂ 12 ਦਿਨਾਂ ਵਿਚ ਦਿੱਲੀ ਵਿਚ ਪੈਟਰੋਲ 9 ਫ਼ੀਸਦੀ ਅਤੇ ਡੀਜ਼ਲ 10 ਫ਼ੀਸਦੀ ਤੋਂ ਜ਼ਿਆਦਾ ਮਹਿੰਗਾ ਹੋ ਚੁੱਕਾ ਹੈ। ਇਸ ਦੌਰਾਨ ਪੈਟਰੋਲ ਦੀ ਕੀਮਤ ਵਿਚ 6.55 ਰੁਪਏ ਅਤੇ ਡੀਜ਼ਲ ਵਿਚ 7.04 ਰੁਪਏ ਪ੍ਰਤੀ ਲਿਟਰ ਦਾ ਵਾਧਾ ਹੋਇਆ ਹੈ।
ਸ਼ਹਿਰ ਦਾ ਨਾਂ |
ਪੈਟਰੋਲ/ਰੁਪਏ ਲਿਟਰ |
ਡੀਜ਼ਲ/ਰੁਪਏ ਲਿਟਰ |
ਦਿੱਲੀ |
77.81 |
76.43 |
ਮੁੰਬਈ |
84.66 |
74.93 |
ਚੇਨੱਈ |
81.32 |
74.23 |
ਕੋਲਕਾਤਾ |
79.59 |
71.96 |
ਨੋਇਡਾ |
79.07 |
69.38 |
ਰਾਂਚੀ |
76.27 |
72.68 |
ਬੈਂਗਲੁਰੂ |
80.33 |
72.68 |
ਪਟਨਾ |
81.30 |
74.25 |
ਚੰਡੀਗੜ੍ਹ |
78.97 |
69.29 |
ਲਖਨਊ |
74.90 |
68.32 |
ਸਿਰਫ ਇਕ SMS ਦੇ ਜ਼ਰੀਏ ਜਾਣੋ ਆਪਣੇ ਸ਼ਹਿਰ 'ਚ ਪੈਟਰੋਲ-ਡੀਜ਼ਲ ਦੇ ਭਾਅ
ਤੁਸੀਂ ਆਪਣੇ ਸ਼ਹਿਰ ਦੇ ਪੈਟਰੋਲ-ਡੀਜ਼ਲ ਦੇ ਭਾਅ ਰੋਜ਼ਾਨਾ SMS ਦੇ ਜ਼ਰੀਏ ਵੀ ਚੈੱਕ ਕਰ ਸਕਦੇ ਹੋ। ਇੰਡੀਅਨ ਆਇਲ (IOC) ਦੇ ਉਪਭੋਗਤਾ RSP<ਡੀਲਰ ਕੋਡ> ਲਿਖ ਕੇ 9224992249 ਨੰਬਰ 'ਤੇ ਐਚ.ਪੀ.ਸੀ.ਐਲ. (HPCL) ਦੇ ਉਪਭੋਗਤਾ HPPRICE<ਡੀਲਰ ਕੋਡ > ਲਿਖ ਕੇ 9222201122 ਨੰਬਰ 'ਤੇ ਭੇਜ ਸਕਦੇ ਹੋ। ਬੀ.ਪੀ.ਸੀ.ਐਲ. ਉਪਭੋਗਤਾ RSP ਡੀਲਰ ਕੋਡ 9223112222 ਨੰਬਰ 'ਤੇ ਭੇਜ ਸਕਦੇ ਹਨ।
ਮਹਾਰਾਸ਼ਟਰ ਨੇ 3 ਚੀਨੀ ਕੰਪਨੀਆਂ ਨਾਲ ਕੀਤਾ ਨਿਵੇਸ਼ ਦਾ ਸਮਝੌਤਾ
NEXT STORY