ਨਵੀਂ ਦਿੱਲੀ (ਇੰਟ.) - ਕਾਪਰ ਦੀਆਂ ਕੀਮਤਾਂ ’ਚ ਸਾਲ 2024 ਦੌਰਾਨ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਸਾਲ ’ਚ ਹੁਣ ਤੱਕ ਕੀਮਤਾਂ ’ਚ 11 ਫ਼ੀਸਦੀ ਤੋਂ ਜ਼ਿਆਦਾ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਕੀਮਤਾਂ ਵਧਣ ਦਾ ਮੁੱਖ ਕਾਰਨ ਆਉਣ ਵਾਲੇ ਸਮੇਂ ’ਚ ਮੰਗ ਵਧਣ ਦੀਆਂ ਉਮੀਦਾਂ ਵਿਚਕਾਰ ਸਪਲਾਈ ਨੂੰ ਲੈ ਕੇ ਸਾਹਮਣੇ ਆਈਆਂ ਨਵੀਆਂ ਚਿੰਤਾਵਾਂ ਹਨ। ਲੰਡਨ ਮੈਟਲ ਐਕਸਚੇਂਜ ’ਚ ਮੈਟਲ ਦੀਆਂ ਕੀਮਤਾਂ 9500 ਡਾਲਰ ਪ੍ਰਤੀ ਟਨ ਨਾਲ 14 ਮਹੀਨਿਆਂ ਦੇ ਉੱਚੇ ਪੱਧਰ ਦੇ ਨੇੜੇ ਹਨ। ਜਦੋਂਕਿ ਸੀ. ਐੱਮ. ਈ. ’ਤੇ 16 ਮਹੀਨਿਆਂ ਦੇ ਉਚੇ ਪੱਧਰ ’ਤੇ ਅਤੇ ਸ਼ੰਘਾਈ ਮੈਟਲ ਐਕਸਚੇਂਜ ’ਤੇ ਕੀਮਤਾਂ ਆਪਣੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਚੁੱਕੀਆਂ ਹਨ।
ਇਹ ਵੀ ਪੜ੍ਹੋ - ਜਲਾਲਾਬਾਦ 'ਚ ਵਾਪਰੀ ਵੱਡੀ ਘਟਨਾ: ਵਰਤ ਵਾਲਾ ਜ਼ਹਿਰੀਲਾ ਆਟਾ ਖਾਣ ਨਾਲ 100 ਤੋਂ ਵੱਧ ਲੋਕ ਬੀਮਾਰ
ਕਿਉਂ ਆਈ ਕੀਮਤਾਂ ’ਚ ਤੇਜ਼ੀ
ਇਕ ਰਿਪੋਰਟ ਅਨੁਸਾਰ ਫਿਲਹਾਲ ਕਈ ਕਾਰਕ ਅਜਿਹੇ ਹਨ, ਜੋ ਕੀਮਤਾਂ ਨੂੰ ਪ੍ਰਭਾਵਿਤ ਕਰ ਰਹੇ ਹਨ। ਪਨਾਮਾ ’ਚ ਮੌਜੂਦ ਦੁਨੀਆ ਦੀਆਂ ਸਭ ਤੋਂ ਵੱਡੀਆਂ ਕਾਪਰ ਮਾਈਨਸ ’ਚੋਂ ਇਕ ਖਾਨ ਨੂੰ ਬੰਦ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਸ ਤੋਂ ਇਲਾਵਾ ਇਕ ਹੋਰ ਗਲੋਬਲ ਮਾਈਨਿੰਗ ਕੰਪਨੀ ਨੇ ਕਿਹਾ ਹੈ ਕਿ ਉਸ ਨੇ ਲਾਗਤਾਂ ਘਟਾਉਣ ਦਾ ਫ਼ੈਸਲਾ ਕੀਤਾ ਹੈ ਅਤੇ ਇਸ ਕੜੀ ਨੂੰ ਆਪਣੀ ਇਕ ਕਾਪਰ ਖਾਨ ਦੇ ਆਪ੍ਰੇਸ਼ਨ ਨੂੰ ਮੇਂਟੀਨੈਂਸ ਕਰਨ ਲਈ ਬੰਦ ਕਰ ਦਿੱਤਾ ਹੈ। ਕੱਚੇ ਮਾਲ ਦੀ ਇਸ ਕਮੀ ਨਾਲ ਚੀਨ ਦੇ ਸਮੈਲਟਰਾਂ ’ਤੇ ਦਬਾਅ ਵਧਿਆ ਹੈ ਅਤੇ ਉਨ੍ਹਾਂ ਨੇ ਉਤਪਾਦਨ ਨੂੰ 5 ਤੋਂ 10 ਫ਼ੀਸਦੀ ਤੱਕ ਘਟਾਉਣ ਦਾ ਫ਼ੈਸਲਾ ਕੀਤਾ ਹੈ। ਇਸ ਕਾਰਨ ਸਪਲਾਈ ’ਤੇ ਅਸਰ ਦੇਖਣ ਨੂੰ ਮਿਲਿਆ ਅਤੇ ਕੀਮਤਾਂ ’ਚ ਵਾਧਾ ਦਰਜ ਹੋਇਆ ਹੈ।
ਇਹ ਵੀ ਪੜ੍ਹੋ - ਗਰਮੀਆਂ ਦੀਆਂ ਛੁੱਟੀਆਂ 'ਚ ਹਵਾਈ ਸਫ਼ਰ ਕਰਨ ਵਾਲੇ ਲੋਕਾਂ ਨੂੰ ਝਟਕਾ, 25 ਫ਼ੀਸਦੀ ਵਧੇ ਕਿਰਾਏ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਾਲਾਂ ਦੀਆਂ ਵਧ ਰਹੀਆਂ ਕੀਮਤਾਂ 'ਤੇ ਕਾਬੂ ਪਾਉਣ ਦੀ ਤਿਆਰੀ 'ਚ ਕੇਂਦਰ ਸਰਕਾਰ, ਜਾਰੀ ਕੀਤੇ ਇਹ ਨਿਰਦੇਸ਼
NEXT STORY