ਨਵੀਂ ਦਿੱਲੀ— ਪੈਟਰੋਲ ਅਤੇ ਡੀਜ਼ਲ ਦੀ ਕੀਮਤ 'ਚ ਐਤਵਾਰ ਨੂੰ ਕਟੌਤੀ ਹੋਈ ਹੈ। ਨਵੀਂ ਕੀਮਤ ਸਵੇਰੇ 6 ਵਜੇ ਤੋਂ ਲਾਗੂ ਹੋਈ ਹੈ। ਪੈਟਰੋਲ ਦੀ ਕੀਮਤ 'ਚ 21 ਪੈਸੇ ਪ੍ਰਤੀ ਲਿਟਰ ਤੱਕ ਅਤੇ ਡੀਜ਼ਲ ਦੀ ਕੀਮਤ 'ਚ 19 ਪੈਸੇ ਤੱਕ ਕਮੀ ਹੋਈ ਹੈ। ਚੇਨਈ 'ਚ ਪੈਟਰੋਲ ਦੀ ਕੀਮਤ 'ਚ 21 ਪੈਸੇ, ਕੋਲਕਾਤਾ 'ਚ 20 ਪੈਸੇ ਅਤੇ ਮੁੰਬਈ 'ਚ 20 ਪੈਸੇ ਦੀ ਕਮੀ ਹੋਈ ਹੈ। ਐਤਵਾਰ ਨੂੰ ਚੇਨਈ 'ਚ ਇਕ ਲਿਟਰ ਪੈਟਰੋਲ ਦੀ ਕੀਮਤ 72.70 ਰੁਪਏ, ਦਿੱਲੀ 'ਚ 70.07 ਰੁਪਏ, ਕੋਲਕਾਤਾ 'ਚ 72.16 ਰੁਪਏ ਅਤੇ ਮੁੰਬਈ 'ਚ 75.69 ਰੁਪਏ ਹੈ।
ਉੱਥੇ ਹੀ ਚੇਨਈ 'ਚ ਇਕ ਲਿਟਰ ਡੀਜ਼ਲ ਦੀ ਕੀਮਤ 'ਚ 19 ਪੈਸੇ, ਦਿੱਲੀ 'ਚ 18 ਪੈਸੇ, ਕੋਲਕਾਤਾ 'ਚ 18 ਪੈਸੇ ਅਤੇ ਮੁੰਬਈ 'ਚ 19 ਪੈਸੇ ਦੀ ਕਮੀ ਹੋਈ ਹੈ। ਐਤਵਾਰ ਨੂੰ ਇਕ ਲਿਟਰ ਡੀਜ਼ਲ ਦੀ ਕੀਮਤ ਚੇਨਈ 'ਚ 67.58 ਰੁਪਏ, ਦਿੱਲੀ 'ਚ 64.01 ਰੁਪਏ, ਕੋਲਕਾਤਾ 'ਚ 56.77 ਰੁਪਏ ਅਤੇ ਮੁੰਬਈ 'ਚ 66.98 ਰੁਪਏ ਹੈ।
ਜ਼ਿਕਰਯੋਗ ਹੈ ਕਿ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਇੰਟਰਨੈਸ਼ਨ ਮਾਰਕੀਟ 'ਚ ਕੱਚਾ ਤੇਲ ਅਤੇ ਡਾਲਰ-ਰੁਪਏ ਦੀ ਐਕਸਚੇਂਜ ਰੇਟ ਦੇ ਆਧਾਰ 'ਤੇ ਤੈਅ ਹੁੰਦਾ ਹੈ। ਭਾਰਤ ਆਪਣੀ ਜਰੂਰਤ ਦਾ 80 ਫੀਸਦੀ ਪੈਟਰੋਲੀਅਮ ਆਯਾਤ ਕਰਦਾ ਹੈ।
ੈਅਕਤੂਬਰ 2017 ਤੋਂ ਹੁਣ ਤੱਕ ਪੈਟਰੋਲ ਅਤੇ ਡੀਜ਼ਲ ਦੀ ਕੀਮਤ 'ਚ ਗਲੋਬਲ ਪੱਧਰ 'ਚ ਲਗਭਗ 30 ਫੀਸਦੀ ਦੀ ਗਿਰਾਵਟ ਦਰਜ਼ ਕੀਤੀ ਗਈ ਹੈ। ਇਸ ਦਾ ਇਕ ਵੱਡਾ ਕਾਰਨ ਇਹ ਵੀ ਹੈ ਕਿ ਸਪਲਾਈ ਜ਼ਿਆਦਾ ਹੋ ਗਈ ਅਤੇ ਡਿਮਾਂਡ 'ਚ ਕਮੀ ਆ ਗਈ। ਲਗਾਤਾਰ ਡਿੱਗਦੀਆਂ ਕੀਮਤਾਂ ਦੇ ਵਿਚਾਲੇ ਤੇਲ ਉਤਪਾਦਨ ਕਰਨ ਵਾਲੇ ਦੇਸ਼ਾਂ ਦੀ ਸੰਸਥਾ ਓ.ਪੀ.ਈ.ਸੀ. (ਆਗਰਨਾਈਜੇਸ਼ਨ ਆਫ ਪੈਟਰੋਲੀਅਮ ਐਕਸਪੋਰਟਿੰਗ ਕੰਟ੍ਰੀਜ਼) ਅਤੇ ਰਸਿਆ ਜਿਹੈ ਦੇਸ਼ ਮਿਲ ਕੇ ਘੱਟ ਤੇਲ ਉਤਪਾਦਨ ਕਰਨ ਦਾ ਫੈਸਲਾ ਲਿਆ। ਗਲੋਬਲ ਡਿਮਾਂਡ ਨੂੰ ਧਿਆਨ 'ਚ ਰੱਖਦੇ ਹੋਏ ਉਤਪਾਦਨ 'ਚ 1.2 ਮਿਲਿਅਨ ਬੈਰਲ ਰੋਜਾਨਾ ਕਟੌਤੀ ਕੀਤੀ ਗਈ ਹੈ।
WTO ਲਈ ਤਿਆਰ ਕਰ ਰਹੇ ਹਾਂ ਏਜੰਡਾ, ਦਾਵੋਸ 'ਚ ਚਰਚਾ ਦੀ ਉਮੀਦ : ਪ੍ਰਭੂ
NEXT STORY