ਨਵੀਂ ਦਿੱਲੀ (ਭਾਸ਼ਾ) - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਨੀਤੀਗਤ ਦਰਾਂ ’ਚ ਨਰਮੀ ਦਰਮਿਆਨ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ 27 ਜੂਨ ਨੂੰ ਜਨਤਕ ਖੇਤਰ ਦੇ ਬੈਂਕਾਂ (ਪੀ. ਐੱਸ. ਬੀ.) ਦੇ ਮੁਖੀਆਂ ਨਾਲ ਮੁਲਾਕਾਤ ਕਰੇਗੀ। ਇਸ ਦੌਰਾਨ ਵਿੱਤੀ ਪ੍ਰਦਰਸ਼ਨ ਦੀ ਸਮੀਖਿਆ ਅਤੇ ਵੱਖ-ਵੱਖ ਸਰਕਾਰੀ ਯੋਜਨਾਵਾਂ ਦੇ ਲਾਗੂ ਹੋਣ ਸਮੇਤ ਕਈ ਮੁੱਦਿਆਂ ’ਤੇ ਚਰਚਾ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਇਨ੍ਹਾਂ ਖ਼ਾਤਾਧਾਰਕਾਂ ਨੂੰ ਜਲਦ ਮਿਲ ਸਕਦੈ Bank ਤੋਂ ਨੋਟਿਸ, RBI ਨੇ ਦਿੱਤੇ ਸਖ਼ਤ ਨਿਰਦੇਸ਼
ਰਿਜ਼ਰਵ ਬੈਂਕ ਨੇ ਹਾਲ ’ਚ ਨੀਤੀਗਤ ਦਰ ਰੈਪੋ ’ਚ ਅੱਧਾ ਫ਼ੀਸਦੀ ਦੀ ਵੱਡੀ ਕਟੌਤੀ ਕੀਤੀ ਸੀ ਅਤੇ ਨਾਲ ਹੀ ਬੈਂਕਾਂ ਲਈ ਜ਼ਿਆਦਾ ਫੰਡ ਮੁਹੱਈਆ ਕਰਾਉਣ ਲਈ ਨਕਦ ਰਾਖਵਾਂ ਅਨੁਪਾਤ ’ਚ ਅਚਾਨਕ 1 ਫ਼ੀਸਦੀ ਦੀ ਕਮੀ ਕਰਨ ਦਾ ਐਲਾਨ ਕੀਤਾ। ਰਿਜ਼ਰਵ ਬੈਂਕ ਦੇ ਗਵਰਨਰ ਸੰਜੇ ਮਲਹੋਤਰਾ ਦੀ ਪ੍ਰਧਾਨਗੀ ਵਾਲੀ 6 ਮੈਂਬਰੀ ਮਾਨੇਟਰੀ ਪਾਲਿਸੀ ਕਮੇਟੀ ਨੇ ਰੈਪੋ ਦਰ ਨੂੰ ਅੱਧਾ ਫ਼ੀਸਦੀ ਘਟਾ ਕੇ 5.5 ਫ਼ੀਸਦੀ ਕਰਨ ਦੇ ਪੱਖ ’ਚ ਫੈਸਲਾ ਕੀਤਾ। ਇਸ ਤੋਂ ਇਲਾਵਾ ਨਕਦ ਰਾਖਵਾਂ ਅਨੁਪਾਤ ਨੂੰ 1 ਫ਼ੀਸਦੀ ਘਟਾ ਕੇ 3 ਫ਼ੀਸਦੀ ਕਰ ਦਿੱਤਾ, ਜਿਸ ਨਾਲ ਬੈਂਕਾਂ ’ਚ ਨਕਦੀ ’ਚ 2.5 ਲੱਖ ਕਰੋਡ਼ ਰੁਪਏ ਦੀ ਵਾਧਾ ਹੋਵੇਗਾ।
ਇਹ ਵੀ ਪੜ੍ਹੋ : Gold ਨੇ ਮਾਰੀ ਇਤਿਹਾਸਕ ਛਾਲ, 1 ਲੱਖ ਦੇ ਪਾਰ ਪਹੁੰਚੇ ਭਾਅ, ਚਾਂਦੀ ਵੀ ਦੌੜੀ
ਸੂਤਰਾਂ ਅਨੁਸਾਰ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਜਨਤਕ ਖੇਤਰ ਦੇ ਬੈਂਕਾਂ ਦੇ ਵਿੱਤੀ ਪ੍ਰਦਰਸ਼ਨ ਅਤੇ ਚਾਲੂ ਮਾਲੀ ਸਾਲ ਲਈ ਉਨ੍ਹਾਂ ਦੇ ਟੀਚਿਆਂ ਦੀ ਸਮੀਖਿਆ ਕਰੇਗੀ। ਸੂਤਰਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਮੰਤਰੀ ਜਨਤਕ ਖੇਤਰ ਦੇ ਬੈਂਕਾਂ ਨੂੰ ਆਰਥਿਕ ਵਾਧੇ ਨੂੰ ਉਤਸ਼ਾਹ ਦੇਣ ਲਈ ਉਤਪਾਦਕ ਖੇਤਰਾਂ ਲਈ ਆਪਣਾ ਕਰਜ਼ਾ ਵਧਾਉਣ ਲਈ ਕਹਿ ਸਕਦੀ ਹੈ, ਜੋ ਮਾਲੀ ਸਾਲ 2024-25 ’ਚ 4 ਸਾਲ ਦੇ ਹੇਠਲੇ ਪੱਧਰ 6.5 ਫ਼ੀਸਦੀ ’ਤੇ ਸੀ। ਬੈਠਕ ਦੌਰਾਨ ਕਿਸਾਨ ਕ੍ਰੈਡਿਟ ਕਾਰਡ, ਪੀ. ਐੱਮ. ਮੁਦਰਾ ਅਤੇ 3 ਸਮਾਜਿਕ ਸੁਰੱਖਿਆ (ਜਨ ਸੁਰੱਖਿਆ) ਯੋਜਨਾਵਾਂ- ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ (ਪੀ. ਐੱਮ. ਜੇ. ਜੇ. ਬੀ. ਵਾਈ.), ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ (ਪੀ. ਐੱਮ. ਐੱਸ. ਬੀ. ਵਾਈ.) ਅਤੇ ਅਟਲ ਪੈਨਸ਼ਨ ਯੋਜਨਾ (ਏ. ਪੀ. ਵਾਈ.) ਸਮੇਤ ਵੱਖ-ਵੱਖ ਖੇਤਰਾਂ ਦੀ ਵਿਆਪਕ ਸਮੀਖਿਆ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਵਿਵਾਦਾਂ 'ਚ ਘਿਰਿਆ Ahmedabad Plane Crash, Boeing ਕਰਮਚਾਰੀ ਨੇ ਦਿੱਤੀ ਸੀ ਚਿਤਾਵਨੀ
ਇਹ ਵੀ ਪੜ੍ਹੋ : ਕਰਿਸ਼ਮਾ ਕਪੂਰ ਦੇ ਸਾਬਕਾ ਪਤੀ ਸੰਜੇ ਕਪੂਰ ਦਾ ਹੋਇਆ ਦਿਹਾਂਤ, ਆਖ਼ਰੀ ਟਵੀਟ ਹੋ ਰਿਹਾ ਵਾਇਰਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਦੇਸ਼ੀ ਕਰੰਸੀ ਭੰਡਾਰ 5.17 ਅਰਬ ਡਾਲਰ ਵਧ ਕੇ 696.65 ਅਰਬ ਡਾਲਰ ’ਤੇ ਆਇਆ
NEXT STORY