ਇੰਟਰਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਅੱਜ ਸਵੇਰੇ ਈਰਾਨੀ ਮਿਜ਼ਾਈਲ ਹਮਲੇ ਵਿਚ ਤਬਾਹ ਹੋਏ ਬਾਤ ਯਾਮ ਦਾ ਦੌਰਾ ਕੀਤਾ, ਜਿੱਥੇ ਛੇ ਇਜ਼ਰਾਈਲੀ ਮਾਰੇ ਗਏ ਅਤੇ ਦਰਜਨਾਂ ਹੋਰ ਜ਼ਖਮੀ ਹੋ ਗਏ। ਉਹ ਬਾਤ ਯਾਮ ਵਿੱਚ ਭਾਰੀ ਸੁਰੱਖਿਆ ਹੇਠ ਪਹੁੰਚੇ। ਫਿਲਹਾਲ ਨੇਤਨਯਾਹੂ ਵੱਲੋਂ ਇਸ ਦੌਰੇ ਸਬੰਧੀ ਕੋਈ ਅਧਿਕਾਰਤ ਪੁਸ਼ਟੀ ਜਾਂ ਬਿਆਨ ਨਹੀਂ ਹੈ। ਈਰਾਨ ਦੇ ਹਮਲੇ ਦੌਰਾਨ ਤੱਟਵਰਤੀ ਸ਼ਹਿਰ ਪ੍ਰਭਾਵਿਤ ਹੋਇਆ, ਜਿਸ ਨਾਲ ਵਿਆਪਕ ਜਾਨੀ ਅਤੇ ਮਾਲੀ ਨੁਕਸਾਨ ਹੋਇਆ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ ਦੀ ਅਮਰੀਕਾ ਨੂੰ ਪ੍ਰਮਾਣੂ ਧਮਕੀ: ਜੇਕਰ ਈਰਾਨ 'ਤੇ ਹਮਲਾ ਹੁੰਦਾ ਹੈ ਤਾਂ.....
ਰਾਸ਼ਟਰਪਤੀ ਇਸਹਾਕ ਹਰਜ਼ੋਗ ਨੇ ਵੀ ਉਸ ਥਾਂ ਦਾ ਦੌਰਾ ਕੀਤਾ, ਜਿੱਥੇ ਇਮਾਰਤ ਦੇ ਤਿੰਨ ਹੋਰ ਨਿਵਾਸੀਆਂ ਦੀ ਭਾਲ ਜਾਰੀ ਹੈ। ਹਰਜ਼ੋਗ ਦੇ ਦਫ਼ਤਰ ਇੱਕ ਬਿਆਨ ਅਨੁਸਾਰ, "ਈਰਾਨ ਨੇ ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ ਵਿਚ ਮਿਜ਼ਾਈਲ ਹਮਲੇ ਕੀਤੇ ਅਤੇ ਇਸ ਖੇਤਰ ਦੇ ਦਰਜਨਾਂ ਘਰ ਪੂਰੀ ਤਰ੍ਹਾਂ ਨੁਕਸਾਨੇ ਗਏ।" ਰਾਸ਼ਟਰਪਤੀ ਮੁਤਾਬਕ,"ਪਿਛਲੇ ਦੋ ਦਿਨਾਂ ਵਿੱਚ 13 ਇਜ਼ਰਾਈਲੀ ਮਾਰੇ ਗਏ ਹਨ, ਜਿਨ੍ਹਾਂ ਵੱਖ-ਵੱਖ ਉਮਰ ਦੇ ਬੱਚੇ, ਬਾਲਗ, ਬਜ਼ੁਰਗ ਅਤੇ ਨਵੇਂ ਪ੍ਰਵਾਸੀ ਸ਼ਾਮਲ ਹਨ।" ਉਨ੍ਹਾਂ ਅੱਗੇ ਕਿਹਾ ਕਿ "ਮਿਜ਼ਾਈਲਾਂ ਯਹੂਦੀਆਂ, ਮੁਸਲਮਾਨਾਂ, ਈਸਾਈਆਂ ਜਾਂ ਸ਼ਾਨਦਾਰ ਇਜ਼ਰਾਈਲੀ ਮੋਜ਼ੇਕ ਦੇ ਕਿਸੇ ਵੀ ਹਿੱਸੇ ਵਿੱਚ ਫਰਕ ਨਹੀਂ ਕਰਦੀਆਂ।" ਉਨ੍ਹਾਂ ਮੁਤਾਬਕ,"ਇਹ ਇਜ਼ਰਾਈਲ ਦੇ ਇਤਿਹਾਸ ਵਿੱਚ ਇੱਕ ਬਹੁਤ ਮਹੱਤਵਪੂਰਨ ਪਲ ਹੈ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਟਰੰਪ ਪ੍ਰਸ਼ਾਸਨ ਦਾ ਯੂ-ਟਰਨ, ਪ੍ਰਵਾਸੀਆਂ ਦੀ ਗ੍ਰਿਫ਼ਤਾਰੀ 'ਤੇ ਲਾਈ ਰੋਕ
NEXT STORY