ਨਵੀਂ ਦਿੱਲੀ— ਬੀਤੇ ਡੇਢ ਮਹੀਨੇ ਦੌਰਾਨ ਪੂਰੇ ਦੇਸ਼ 'ਚ ਪੈਟਰੋਲ ਦੀਆਂ ਕੀਮਤਾਂ 'ਚ 5 ਰੁਪਏ ਦਾ ਵਾਧਾ ਹੋ ਚੁੱਕਾ ਹੈ। ਰੋਜ਼ਾਨਾ ਕੀਮਤਾਂ ਬਦਲਣ ਦਾ ਸਿਸਟਮ ਲਾਗੂ ਹੋਣ ਦੇ ਮੱਦੇਨਜ਼ਰ ਲੋਕਾਂ ਨੂੰ ਇਸ ਦੀ ਕੰਨੋ-ਕੰਨ ਖਬਰ ਤਕ ਨਹੀਂ ਹੋ ਸਕੀ ਹੈ। ਸਰਕਾਰੀ ਪੈਟਰੋਲੀਅਮ ਕੰਪਨੀ ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ, 1 ਜੁਲਾਈ ਦੇ ਬਾਅਦ ਤੋਂ ਹੁਣ ਤਕ ਸਿਰਫ ਡੇਢ ਮਹੀਨੇ 'ਚ ਪੈਟਰੋਲ ਦੀਆਂ ਕੀਮਤਾਂ 5 ਰੁਪਏ ਵਧ ਚੁੱਕੀਆਂ ਹਨ। ਇਕ ਜੁਲਾਈ ਨੂੰ ਦਿੱਲੀ 'ਚ 63.9 ਰੁਪਏ ਪ੍ਰਤੀ ਲੀਟਰ ਵਿਕਣ ਵਾਲਾ ਪੈਟਰੋਲ ਹੁਣ 68.8 ਰੁਪਏ ਦੇ ਲੇਵਲ 'ਤੇ ਪਹੁੰਚ ਗਿਆ ਹੈ। ਉੱਥੇ ਹੀ, ਜੇਕਰ ਜਲੰਧਰ ਦੀ ਗੱਲ ਕਰੀਏ ਤਾਂ ਪੈਟਰੋਲ ਦੀ ਕੀਮਤ 73 ਰੁਪਏ ਤੋਂ ਪਾਰ ਹੋ ਗਈ ਹੈ। ਬੁੱਧਵਾਰ ਨੂੰ ਜਲੰਧਰ 'ਚ ਪੈਟਰੋਲ ਦੀ ਕੀਮਤ 73 ਰੁਪਏ 14 ਪੈਸੇ ਪ੍ਰਤੀ ਲੀਟਰ ਰਹੀ।
ਕਿਉਂ ਮਹਿੰਗਾ ਹੋ ਰਿਹੈ ਪੈਟਰੋਲ
ਪੈਟਰੋਲ ਦੀਆਂ ਕੀਮਤਾਂ 'ਚ ਲਗਾਤਾਰ ਤੇਜ਼ੀ ਦਾ ਸਭ ਤੋਂ ਵੱਡਾ ਕਾਰਨ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਆਈ ਤੇਜ਼ੀ ਹੈ। ਭਾਰਤੀ ਕੱਚਾ ਤੇਲ ਬਾਸਕਿਟ 'ਚ ਜਿੱਥੇ 1 ਜੁਲਾਈ ਦੇ ਨੇੜੇ-ਤੇੜੇ ਕੱਚੇ ਤੇਲ ਦੀ ਕੀਮਤ 3 ਹਜ਼ਾਰ ਰੁਪਏ ਪ੍ਰਤੀ ਬੈਰਲ 'ਤੇ ਸੀ, ਉੱਥੇ ਹੀ, ਇਹ ਕੀਮਤ ਹੁਣ 3.2 ਹਜ਼ਾਰ ਦੇ ਲੇਵਲ 'ਤੇ ਪਹੁੰਚ ਚੁੱਕੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਕੀਮਤਾਂ ਘਟੀਆਂ ਵੀ ਹਨ, ਜਿਸ ਦਾ ਫਾਇਦਾ ਗਾਹਕਾਂ ਨੂੰ ਮਿਲਦਾ ਰਿਹਾ ਹੈ। 16 ਜੂਨ ਦੇ 65.48 ਦੇ ਮੁਕਾਬਲੇ 30 ਜੂਨ ਨੂੰ ਇਹ ਕੀਮਤ 63.31 ਦੇ ਲੇਵਲ 'ਤੇ ਪਹੁੰਚ ਗਈ ਸੀ।
ਅੱਗੇ ਵੀ ਵੱਧ ਸਕਦੀ ਹੈ ਕੀਮਤ
ਕੱਚੇ ਤੇਲ 'ਤੇ ਨਜ਼ਰ ਰੱਖਣ ਵਾਲੇ ਮਾਹਰਾਂ ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਅਤੇ ਅਮਰੀਕਾ ਵਿਚਕਾਰ ਜਾਰੀ ਤਣਾਅ ਦੇ ਮੱਦੇਨਜ਼ਰ ਪੈਦਾ ਹੋਏ ਸੰਕਟ ਕਾਰਨ ਅੱਗੇ ਵੀ ਕੱਚੇ ਤੇਲ ਦੀਆਂ ਕੀਮਤਾਂ ਵੱਧ ਸਕਦੀਆਂ ਹਨ। ਮਾਹਰਾਂ ਮੁਤਾਬਕ ਅਮਰੀਕਾ 'ਚ ਕੱਚੇ ਤੇਲ ਦੀ ਸਪਲਾਈ ਘਟਣ ਅਤੇ ਭੂ-ਰਾਜਨੀਤਕ ਸੰਕਟ ਦੇ ਚੱਲਦੇ ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਦੇਖੀ ਜਾ ਰਹੀ ਹੈ। ਇਸ ਦਾ ਅਸਰ ਭਾਰਤੀ ਬਾਜ਼ਾਰ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਤੇ ਪੈ ਰਿਹਾ ਹੈ।
ਹੁਣ ਇਸ ਦੇਸ਼ ਦੀ ਕਰੋ ਸੈਰ, ਏਅਰ ਇੰਡੀਆ ਦੀ ਸਿੱਧੀ ਜਾਵੇਗੀ ਉਡਾਣ!
NEXT STORY