ਨਵੀਂ ਦਿੱਲੀ- ਆਸਾਮ ਨਾਲ ਸਰਹੱਦੀ ਵਿਵਾਦ ਵਿਚਕਾਰ ਰਾਸ਼ਟਰੀ ਰਾਜਮਾਰਗ-306 'ਤੇ ਈਂਧਣ ਲਿਜਾਣ ਵਾਲੇ ਟੈਂਕਰਾਂ ਸਣੇ ਵਾਹਨਾਂ ਦੀ ਆਵਾਜਾਈ ਬੰਦ ਰਹਿਣ ਨਾਲ ਮਿਜ਼ੋਰਮ ਸਰਕਾਰ ਨੇ ਡੀਜ਼ਲ ਅਤੇ ਪੈਟਰੋਲ ਦੀ ਨਿਯੰਤਰਿਤ ਵੰਡ ਦੇ ਆਦੇਸ਼ ਦਿੱਤੇ ਹਨ।
ਸੂਬੇ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਆਦੇਸ਼ ਵਿਚ ਕਿਹਾ ਗਿਆ ਹੈ ਕਿ ਅੰਤਰ-ਰਾਜੀ ਸਰਹੱਦੀ ਵਿਵਾਦ ਕਾਰਨ ਸੂਬੇ ਨੂੰ ਈਂਧਣ ਦੀ ਵੱਡੀ ਘਾਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਈਂਧਣ ਗੁਆਂਢੀ ਸੂਬੇ ਆਸਾਮ ਰਾਹੀਂ ਮਿਜ਼ੋਰਮ ਪਹੁੰਚਦਾ ਹੈ।
ਮਿਜ਼ੋਰਮ ਸਰਕਾਰ ਨੇ ਆਪਣੇ ਆਦੇਸ਼ ਵਿਚ ਕਿਹਾ ਹੈ ਕਿ ਸਾਰੇ ਫਿਲਿੰਗ ਸਟੇਸ਼ਨਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਕਿਸੇ ਵੀ ਵਾਹਨ ਲਈ ਨਿਰਧਾਰਤ ਮਾਤਰਾ ਤੋਂ ਜ਼ਿਆਦਾ ਪੈਟਰੋਲ ਅਤੇ ਡੀਜ਼ਲ ਨਾ ਦੇਣ। ਈਂਧਣ ਸਿਰਫ ਉਨ੍ਹਾਂ ਵਾਹਨਾਂ ਲਈ ਜਾਰੀ ਕੀਤਾ ਜਾਵੇਗਾ ਜੋ ਫਿਲਿੰਗ ਸਟੇਸ਼ਨਾਂ 'ਤੇ ਜਾਂਦੇ ਹਨ। ਭਾਰੀ ਮੋਟਰ ਵਾਹਨਾਂ ਜਿਵੇਂ ਕਿ ਛੇ, ਅੱਠ ਅਤੇ ਬਾਰਾਂ ਪਹੀਆ ਵਾਹਨਾਂ ਵੱਲੋਂ ਇਕ ਵਾਰ ਵਿਚ ਖ਼ਰੀਦੇ ਜਾ ਸਕਣ ਵਾਲੇ ਈਂਧਣ ਦੀ ਮਾਤਰਾ 50 ਲਿਟਰ ਅਤੇ ਪਿਕਅਪ ਟਰੱਕਾਂ ਲਈ 20 ਲਿਟਰ ਤੱਕ ਸੀਮਤ ਕੀਤੀ ਗਈ ਹੈ। ਸਕੂਟਰਾਂ ਲਈ ਵੱਧ ਤੋਂ ਵੱਧ ਤਿੰਨ ਲਿਟਰ, ਹੋਰ ਦੋਪਹੀਆ ਵਾਹਨਾਂ ਲਈ ਪੰਜ ਲੀਟਰ ਅਤੇ ਕਾਰਾਂ ਲਈ 10 ਲਿਟਰ ਈਂਧਣ ਦੀ ਮਨਜ਼ੂਰੀ ਹੈ।
ਜੁਲਾਈ 'ਚ ਚੀਨ ਦੀ ਬਰਾਮਦ, ਦਰਾਮਦ ਵਧੀ ਪਰ ਵਿਕਾਸ ਦਰ ਪਈ ਸੁਸਤ
NEXT STORY