ਨਵੀਂ ਦਿੱਲੀ (ਵਾਰਤਾ) : ਕੀਮਤਾਂ ਵਿਚ ਲਗਾਤਾਰ 11ਵੇਂ ਦਿਨ ਵੱਡੇ ਵਾਧੇ ਨਾਲ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਅੱਜ ਡੀਜ਼ਲ ਦੇ ਮੁੱਲ ਇਤਿਹਾਸਿਕ ਉੱਚੇ ਪੱਧਰ 'ਤੇ ਪਹੁੰਚ ਗਏ ਅਤੇ ਪੈਟਰੋਲ 19 ਮਹੀਨੇ ਬਾਅਦ 77 ਰੁਪਏ ਪ੍ਰਤੀ ਲਿਟਰ ਤੋਂ ਮਹਿੰਗਾ ਵਿਕਿਆ। ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਦਿੱਲੀ ਵਿਚ ਡੀਜ਼ਲ ਦੀ ਕੀਮਤ ਅੱਜ 60 ਪੈਸੇ ਵੱਧ ਕੇ 75.79 ਰੁਪਏ ਪ੍ਰਤੀ ਲਿਟਰ ਹੋ ਗਈ ਜੋ ਹੁਣ ਤੱਕ ਦਾ ਉੱਚਾ ਪੱਧਰ ਹੈ। ਇਸ ਤੋਂ ਪਹਿਲਾਂ ਦਿੱਲੀ ਵਿਚ ਇਸ ਦਾ ਵੱਧ ਤੋਂ ਵੱਧ ਪ੍ਰਚੂਨ ਮੁੱਲ 17 ਅਕਤੂਬਰ 2018 ਨੂੰ 75.69 ਰੁਪਏ ਪ੍ਰਤੀ ਲਿਟਰ ਰਿਹਾ ਸੀ। ਪੈਟਰੋਲ ਦੀ ਕੀਮਤ 55 ਪੈਸੇ ਵੱਧ ਕੇ 77.28 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਈ, ਜੋ 15 ਨਵੰਬਰ 2018 ਦੇ ਬਾਅਦ ਦਾ ਉੱਚਾ ਪੱਧਰ ਹੈ। ਦੇਸ਼ ਵਿਚ ਪੈਟਰੋਲ-ਡੀਜ਼ਲ ਦੇ ਮੁੱਲ 07 ਜੂਨ ਤੋਂ ਰੋਜ਼ਾਨਾ ਵੱਧ ਰਹੇ ਹਨ। ਇਨ੍ਹਾਂ 11 ਦਿਨਾਂ ਵਿਚ ਦਿੱਲੀ ਵਿਚ ਪੈਟਰੋਲ 6.02 ਰੁਪਏ ਯਾਨੀ 8.45 ਫ਼ੀਸਦੀ ਅਤੇ ਡੀਜ਼ਲ 6.40 ਰੁਪਏ ਯਾਨੀ 9.22 ਫ਼ੀਸਦੀ ਮਹਿੰਗਾ ਹੋ ਚੁੱਕਾ ਹੈ।
ਸ਼ਹਿਰ ਦਾ ਨਾਂ |
ਪੈਟਰੋਲ/ਰੁਪਏ ਲਿਟਰ |
ਡੀਜ਼ਲ ਰੁਪਏ ਲਿਟਰ |
ਦਿੱਲੀ |
77.28 |
75.79 |
ਮੁੰਬਈ |
84.15 |
74.32 |
ਚੇਨੱਈ |
80.86 |
73.69 |
ਕੋਲਕਾਤਾ |
79.08 |
71.38 |
ਨੋਇਡਾ |
78.67 |
68.89 |
ਰਾਂਚੀ |
75.86 |
72.08 |
ਬੈਂਗਲੁਰੂ |
79.79 |
72.07 |
ਪਟਨਾ |
80.79 |
73.76 |
ਚੰਡੀਗੜ੍ਹ |
74.39 |
67.75 |
ਲਖਨਊ |
78.57 |
68.80 |
ਰੋਜ਼ ਸਵੇਰੇ 6 ਵਜੇ ਤੈਅ ਹੁੰਦੇ ਹਨ ਪੈਟਰੋਲ-ਡੀਜ਼ਲ ਦੇ ਭਾਅ
ਸਾਰੀਆਂ ਤੇਲ ਕੰਪਨੀਆਂ IOC, BPCL ਅਤੇ HPCL ਦੇ ਪੈਟਰੋਲ-ਡੀਜ਼ਲ ਦੇ ਭਾਅ ਹਰ ਦਿਨ ਵਧਦੇ-ਘਟਦੇ ਰਹਿੰਦੇ ਹਨ। ਪੈਟਰੋਲ-ਡੀਜ਼ਲ ਦਾ ਨਵਾਂ ਭਾਅ ਰੋਜ਼ ਸੇਵੇਰ 6 ਵਜੇ ਤੋਂ ਲਾਗੂ ਹੁੰਦਾ ਹੈ। ਇਸ ਦੀ ਕੀਮਤ ਵਿਚ ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਆਦਿ ਸਭ ਕੁਝ ਜੋੜਨ ਤੋਂ ਬਾਅਦ ਇਸ ਦੀ ਕੀਮਤ ਲਗਭਗ ਦੁੱਗਣੀ ਹੋ ਜਾਂਦੀ ਹੈ।
ਸਿਰਫ ਇਕ SMS ਦੇ ਜ਼ਰੀਏ ਜਾਣੋ ਆਪਣੇ ਸ਼ਹਿਰ 'ਚ ਪੈਟਰੋਲ-ਡੀਜ਼ਲ ਦੇ ਭਾਅ
ਤੁਸੀਂ ਆਪਣੇ ਸ਼ਹਿਰ ਦੇ ਪੈਟਰੋਲ-ਡੀਜ਼ਲ ਦੇ ਭਾਅ ਰੋਜ਼ਾਨਾ SMS ਦੇ ਜ਼ਰੀਏ ਵੀ ਚੈੱਕ ਕਰ ਸਕਦੇ ਹੋ। ਇੰਡੀਅਨ ਆਇਲ (IOC) ਦੇ ਉਪਭੋਗਤਾ RSP<ਡੀਲਰ ਕੋਡ> ਲਿਖ ਕੇ 9224992249 ਨੰਬਰ 'ਤੇ ਐਚ.ਪੀ.ਸੀ.ਐਲ. (HPCL) ਦੇ ਉਪਭੋਗਤਾ HPPRICE<ਡੀਲਰ ਕੋਡ > ਲਿਖ ਕੇ 9222201122 ਨੰਬਰ 'ਤੇ ਭੇਜ ਸਕਦੇ ਹੋ। ਬੀ.ਪੀ.ਸੀ.ਐਲ. ਉਪਭੋਗਤਾ RSP ਡੀਲਰ ਕੋਡ 9223112222 ਨੰਬਰ 'ਤੇ ਭੇਜ ਸਕਦੇ ਹਨ।
155 ਭਾਰਤੀ ਕੰਪਨੀਆਂ ਦੇ ਅਮਰੀਕਾ 'ਚ 1.6 ਲੱਖ ਕਰੋੜ ਰੁਪਏ ਦੇ ਨਿਵੇਸ਼ ਨਾਲ ਪੈਦਾ ਹੋਈਆਂ 1.25 ਲੱਖ ਨੌਕਰੀਆਂ
NEXT STORY