ਨਵੀਂ ਦਿੱਲੀ—25 ਦਸੰਬਰ ਨੂੰ ਕ੍ਰਿਸਮਿਸ ਡੇਅ ਮਨਾਇਆ ਜਾਂਦਾ ਹੈ। ਅੱਜ ਕ੍ਰਿਸਮਿਸ ਦੇ ਦਿਨ ਪੂਰੇ ਦਿਨ ਦੇਸ਼ 'ਚ ਪੈਟਰੋਲ-ਡੀਜ਼ਲ ਦੀ ਕੀਮਤ ਸਥਿਰ ਹੈ। ਉਂਝ ਤਾਂ ਪਿਛਲੇ ਕੁਝ ਦਿਨਾਂ ਤੋਂ ਪੈਟਰੋਲ ਦੇ ਭਾਅ ਵਧ ਰਹੇ ਸਨ, ਡੀਜ਼ਲ ਦੇ ਭਾਅ ਸਥਿਰ ਸਨ। ਫਿਰ ਇਸ ਦੇ ਪੈਟਰੋਲ ਦੀ ਕੀਮਤ ਸਥਿਰ ਹੋ ਗਈ, ਡੀਜ਼ਲ ਦੇ ਭਾਅ ਵਧਣ ਲੱਗੇ। ਪਰ ਅੱਜ ਦੋਵਾਂ ਦੀਆਂ ਕੀਮਤਾਂ 'ਚ ਸਥਿਰਤਾ ਬਣੀ ਹੋਈ ਹੈ।
ਆਓ ਜਾਣਦੇ ਹਾਂ ਕਿ ਤੁਹਾਡੇ ਸ਼ਹਿਰ 'ਚ ਪੈਟਰੋਲ ਅਤੇ ਡੀਜ਼ਲ ਦੀ ਕਿੰਨੀ ਹੈ ਕੀਮਤ?
ਬੁੱਧਵਾਰ ਭਾਵ ਅੱਜ 25 ਦਸੰਬਰ ਨੂੰ ਦਿੱਲੀ 'ਚ ਪੈਟਰੋਲ ਅਤੇ ਡੀਜ਼ਲ ਦੋਵਾਂ ਦੀ ਕੀਮਤ ਸਥਿਰ ਸੀ। ਦਿੱਲੀ 'ਚ ਪੈਟਰੋਲ 74.63 ਰੁਪਏ ਪ੍ਰਤੀ ਲੀਟਰ ਡੀਜ਼ਲ 66.99 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ।
ਇਸ ਤਰ੍ਹਾਂ ਮੁੰਬਈ 'ਚ ਵੀ ਪੈਟਰੋਲ ਅਤੇ ਡੀਜ਼ਲ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਮੁੰਬਈ 'ਚ ਪੈਟਰੋਲ 80.29 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 70.28 ਰੁਪਏ ਪ੍ਰਤੀ ਲੀਟਰ ਹੈ।
ਇੰਝ ਹੀ ਕੋਲਕਾਤਾ 'ਚ ਵੀ ਪੈਟਰੋਲ ਦੇ ਭਾਅ ਸਥਿਰ ਸਨ। ਇਥੇ ਪੈਟਰੋਲ ਦੀ ਕੀਮਤ 77.29 ਰੁਪਏ ਪ੍ਰਤੀ ਲੀਟਰ ਹੈ। ਇਸ ਤਰ੍ਹਾਂ ਡੀਜ਼ਲ ਦੇ ਭਾਅ ਵੀ ਸਥਿਰ ਹਨ। ਡੀਜ਼ਲ 69.40 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ।
ਚੇਨਈ 'ਚ ਵੀ ਪੈਟਰੋਲ ਡੀਜ਼ਲ ਸਥਿਰ ਹਨ। ਇਥੇ ਪੈਟਰੋਲ 77.58 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 70.82 ਰੁਪਏ ਪ੍ਰਤੀ ਲੀਟਰ ਹੈ।
ਦੱਸ ਦੇਈਏ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਹਰ ਦਿਨ ਸਮੀਖਿਆ ਹੁੰਦੀ ਹੈ। ਸਵੇਰੇ 6 ਵਜੇ ਨਵੀਂਆਂ ਕੀਮਤਾਂ ਜਾਰੀ ਕੀਤੀਆਂ ਜਾਂਦੀਆਂ ਹਨ।
ਡੈਲਟਾ ਏਅਰਲਾਈਨਜ਼ ਨੇ ਭਾਰਤ ਲਈ ਸੇਵਾ ਕੀਤੀ ਸ਼ੁਰੂ
NEXT STORY