ਭੁਵਨੇਸ਼ਵਰ—ਓਡੀਸ਼ਾ 'ਚ ਪੈਟਰੋਲ ਦੇ ਮੁਕਾਬਲੇ ਡੀਜ਼ਲ ਮਹਿੰਗੀ ਕੀਮਤ 'ਤੇ ਵਿਕ ਰਿਹਾ ਹੈ। ਸੂਬੇ 'ਚ ਇਕ ਲੀਟਰ ਡੀਜ਼ਲ ਦੀ ਕੀਮਤ ਪੈਟਰੋਲ ਦੇ ਮੁਕਾਬਲੇ 12 ਪੈਸੇ ਜ਼ਿਆਦਾ ਹੈ। ਭੁਵਨੇਸ਼ਵਰ 'ਚ ਐਤਵਾਰ ਨੂੰ ਇਕ ਲੀਟਰ ਪੈਟਰੋਲ ਦੀ ਕੀਮਤ 80.57 ਰੁਪਏ, ਜਦੋਂਕਿ ਡੀਜ਼ਲ ਦੀ ਕੀਮਤ 80.69 ਰੁਪਏ ਪ੍ਰਤੀ ਲੀਟਰ ਰਹੀ ਹੈ।
ਸੂਬੇ ਦੀ ਬੀਜੂ ਜਨਤਾ ਦਲ ਸਰਕਾਰ ਅਤੇ ਵਿਰੋਧੀ ਕਾਂਗਰਸ ਪਾਰਟੀ ਨੇ ਇਸ ਦੇ ਲਈ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਨੂੰ ਦੋਸ਼ੀ ਠਹਿਰਾਇਆ ਹੈ।
ਪੈਟਰੋਲੀਅਮ ਡੀਲਰਸ ਐਸੋਸੀਏਸ਼ਨ ਦੇ ਮਹਾਸਕੱਤਰ ਸੰਜੇ ਲਾਥ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਡੀਜ਼ਲ ਦੀ ਕੀਮਤ ਪੈਟਰੋਲ ਤੋਂ ਉੱਪਰ ਨਿਕਲ ਗਈ। ਉਨ੍ਹਾਂ ਕਿਹਾ ਕਿ ਦੂਜੇ ਸੂਬਿਆਂ 'ਚ ਪੈਟਰੋਲ ਅਤੇ ਡੀਜ਼ਲ 'ਤੇ ਵੈਟ ਦੀ ਦਰ ਵੱਖਰੀ ਲਗਾਈ ਜਾਂਦੀ ਹੈ। ਜਦੋਂਕਿ ਓਡੀਸ਼ਾ 'ਚ ਦੋਵਾਂ ਈਂਧਨਾਂ 'ਤੇ ਵੈਟ ਦੀ ਦਰਾਂ ਵੱਖ-ਵੱਖ ਲਗਾਈਆਂ ਜਾਂਦੀਆਂ ਹਨ ਜਦੋਂ ਕਿ ਓਡੀਸ਼ਾ 'ਚ ਦੋਵਾਂ ਈਂਧਣਾਂ 'ਤੇ 26 ਫੀਸਦੀ ਦੀ ਦਰ ਨਾਲ ਵੈਟ ਲਗਾਇਆ ਜਾਂਦਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਕੀਮਤ ਉੱਚੀ ਰਹਿਣ ਕਾਰਨ ਓਡੀਸ਼ਾ 'ਚ ਡੀਜ਼ਲ ਦੀ ਵਿਕਰੀ ਘਟ ਹੋਈ ਹੈ।
ਓਡੀਸ਼ਾ ਦੇ ਵਿੱਤ ਮੰਤਰੀ ਐੱਸ.ਬੀ.ਬੇਹਡਾ ਨੇ ਕਿਹਾ ਕਿ ਇਹ ਅਸੰਤੁਲਨ ਮੁੱਖ ਰੂਪ ਕੇਂਦਰ ਦੀ ਬੀ.ਜੇ.ਪੀ. ਨੀਤ ਐੱਨ.ਡੀ.ਏ. ਸਰਕਾਰ ਦੀਆਂ ਗਲਤ ਨੀਤੀਆਂ ਨਾਲ ਹੋਇਆ ਹੈ....ਕੇਂਦਰ ਸਰਕਾਰ ਅਤੇ ਤੇਲ ਮਾਰਕਟਿੰਗ ਕੰਪਨੀਆਂ ਦੇ ਵਿਚਕਾਰ ਸੁਨਿਯੋਜਿਤ ਸਮਝ ਹੋਣੀ ਚਾਹੀਦੀ।
ਪ੍ਰਦੂਸ਼ਣ ਵਧਣ ਦੇ ਨਾਲ ਹੀ ਏਅਰਪਿਊਰੀਫਾਇਰ ਦੀ ਵਿਕਰੀ ਵਧਣ ਦਾ ਅਨੁਮਾਨ
NEXT STORY