ਨਵੀਂ ਦਿੱਲੀ—ਰਾਸ਼ਟਰੀ ਰਾਜਧਾਨੀ ਖੇਤਰ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਆਉਣ ਵਾਲੇ ਦਿਨਾਂ 'ਚ ਵਾਯੂ ਗੁਣਵੱਤਾ 'ਚ ਗਿਰਾਵਟ ਦੇ ਖਦਸੇ ਦੇ ਮੱਦੇਨਜ਼ਰ ਏਅਰਪਿਊਰੀਫਾਇਰ ਬਣਾਉਣ ਵਾਲੀਆਂ ਕੰਪਨੀਆਂ ਨੂੰ ਵਿਕਰੀ ਵਧਾਉਣ ਦਾ ਅਨੁਮਾਨ ਹੈ। ਕੰਪਨੀਆਂ ਦਾ ਅਨੁਮਾਨ ਹੈ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਦਿੱਲੀ-ਐੱਨ.ਸੀ.ਆਰ. ਏਅਰਪਿਊਰੀਫਾਇਰ ਦੀ ਵਿਕਰੀ ਵਧਾਉਣ ਦਾ ਮੁੱਖ ਯੋਗਦਾਨ ਦੇਵੇਗਾ। ਇਸ ਦੇ ਨਾਲ ਹੀ ਛੋਟੇ ਅਤੇ ਦੂਜੀ ਸ਼੍ਰੇਣੀ ਦੇ ਸ਼ਹਿਰਾਂ ਤੋਂ ਵੀ ਇਨ੍ਹਾਂ ਦੀ ਮੰਗ ਵਧ ਰਹੀ ਹੈ। ਯੂਰੇਕਾ ਫੋਬਰਸ ਦੇ ਮੁੱਖ ਬਦਲਾਅ ਅਧਿਕਾਰੀ ਸ਼ਸ਼ਾਂਕ ਸਿਨਹਾ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਦੇਖਿਆ ਹੈ ਕਿ ਦੀਵਾਲੀ ਦੇ ਆਲੇ-ਦੁਆਲੇ ਹਵਾ ਦੀ ਗੁਣਵੱਤਾ ਬਹੁਤ ਖਰਾਬ ਹੋ ਜਾਂਦੀ ਹੈ ਅਤੇ ਇਸ ਦੇ ਕਾਰਨ ਏਅਰਪਿਊਰੀਫਾਇਰ ਦੇ ਪ੍ਰਤੀ ਜਾਗਰੂਕਤਾ ਅਤੇ ਇਨ੍ਹਾਂ ਦੀ ਵਿਕਰੀ ਨਿਸ਼ਚਿਤ ਤੌਰ 'ਤੇ ਵਧੇਗੀ। ਹੋਰ ਕੰਪਨੀਆਂ 'ਚ ਹਨੀਵੇਲ ਨੂੰ ਵੀ ਦਿੱਲੀ ਦੇ ਆਲੇ-ਦੁਆਲੇ ਪ੍ਰਦੂਸ਼ਣ ਵਧਣ ਨਾਲ ਵਿਕਰੀ ਵਧਣ ਦਾ ਅਨੁਮਾਨ ਹੈ।
ਕੰਪਨੀ ਦੇ ਸੁਧੀਰ ਪਿੱਲਈ ਨੇ ਕਿਹਾ ਕਿ ਅਸੀਂ ਪਿਛਲੇ ਦੋ ਸਾਲ ਤੋਂ ਦੇਖਿਆ ਹੈ ਕਿ ਧੁੰਧ ਵਾਲੇ ਮੌਸਮ 'ਚ ਏਅਰਪਿਊਰੀਫਾਇਰ ਦੀ ਮੰਗ ਅਚਾਨਕ ਤੋਂ ਵਧ ਜਾਂਦੀ ਹੈ। ਸਰਦੀਆਂ ਦੇ ਆਉਂਦੇ ਹੀ ਵਾਯੂ ਗੁਣਵੱਤਾ ਖਰਾਬ ਹੋਣ ਲੱਗਦੀ ਹੈ ਅਤੇ ਇਹ ਏਅਰਪਿਊਰੀਫਾਇਰ ਦੀ ਵਿਕਰੀ 'ਚ ਉਤਪ੍ਰੇਰਕ ਦਾ ਕੰਮ ਕਰਦਾ ਹੈ। ਸ਼ਿਓਮੀ ਮੁਤਾਬਕ ਹਵਾ ਦੀ ਗੁਣਵੱਤਾ ਖਰਾਬ ਹੁੰਦੇ ਹੀ ਏਅਰਪਿਊਰੀਫਾਇਰ ਦੀ ਮੰਗ ਵਧਣ ਲੱਗਦੀ ਹੈ। ਵਰਣਨਯੋਗ ਹੈ ਕਿ ਪਿਛਲੇ ਹਫਤੇ ਦਿਨ 'ਚ ਵਾਯੂ ਗੁਣਵੱਤਾ ਸੂਚਕਾਂਕ 337 ਦਰਜ ਕੀਤਾ ਗਿਆ। ਇਹ ਬਹੁਤ ਖਰਾਬ ਸ਼੍ਰੇਣੀ 'ਚ ਆਉਂਦਾ ਹੈ। ਇਹ ਇਸ ਮੌਸਮ ਦਾ ਹੁਣ ਤੱਕ ਦਾ ਸਭ ਤੋਂ ਖਰਾਬ ਪੱਧਰ ਹੈ।
ਗੋਏਅਰ ਦੇ ਦੋ ਜਹਾਜ਼ਾਂ ਨੂੰ ਮੱਧ ਰਸਤਿਓਂ ਆਉਣਾ ਪਿਆ ਵਾਪਸ
NEXT STORY