ਨਵੀਂ ਦਿੱਲੀ—ਪੀਰਾਮਲ ਇੰਟਰਪ੍ਰਾਈਜੇਜ਼ ਨਿੱਜੀ ਨਿਯੋਜਨ ਦੇ ਆਧਾਰ 'ਤੇ ਬਾਂਡ ਜਾਰੀ ਕਰਕੇ 2,750 ਕਰੋੜ ਰੁਪਏ ਜੁਟਾਏਗੀ। ਕੰਪਨੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੀਰਾਮਲ ਇੰਟਰਪ੍ਰਾਈਜੇਜ਼ ਨੇ ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ 'ਚ ਕਿਹਾ ਕਿ ਕੰਪਨੀ ਦੇ ਨਿਰਦੇਸ਼ਕ ਮੰਡਲ ਦੀ ਪ੍ਰਸ਼ਾਸਨਿਕ ਕਮੇਟੀ ਦੀ 28 ਦਸੰਬਰ ਨੂੰ ਬੈਠਕ ਹੋਵੇਗੀ ਜਿਸ ਨਾਲ ਨਿੱਜੀ ਨਿਯੋਜਨ ਦੇ ਆਧਾਰ 'ਤੇ 2,750 ਕਰੋੜ ਰੁਪਏ ਦੇ ਗਾਰੰਟੀ ਵਾਲੇ ਗੈਰ-ਪਰਿਵਰਤਨੀ ਡਿਬੈਂਚਰ ਜਾਰੀ ਕਰਨ ਦੇ ਪ੍ਰਸਤਾਵ 'ਤੇ ਵਿਚਾਰ ਦੇ ਬਾਅਦ ਉਸ ਨੂੰ ਮਨਜ਼ੂਰੀ ਦਿੱਤੀ ਜਾਵੇਗੀ। ਕੰਪਨੀ ਨੇ ਕਿਹਾ ਕਿ ਇਹ ਰਾਸ਼ੀ ਸਮੇਂ-ਸਮੇਂ 'ਤੇ ਇਕ ਜਾਂ ਜ਼ਿਆਦਾ ਕਿਸ਼ਤਾਂ 'ਚ ਜੁਟਾਈ ਜਾਵੇਗੀ।
2020 'ਚ ਨਵਾਂ 'ਬੁਲੇਟ' ਪੱਟੇਗਾ ਧੂੜਾਂ, ENFIELD ਦੇਣ ਜਾ ਰਿਹੈ ਇਹ ਸੌਗਾਤਾਂ
NEXT STORY