ਮੁੰਬਈ — ਠੰਡੇ ਭੋਜਨ ਤੋਂ ਲੈ ਕੇ ਗਰਮ ਭੋਜਨ ਤੱਕ ਪਰੋਸੇ ਜਾਣ ਲਈ ਵਰਤੇ ਜਾਣ ਵਾਲੇ ਪਲਾਸਟਿਕ ਕਾਰਨ ਸਿਹਤ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਪੀਣ ਵਾਲੇ ਪਾਣੀ ਲਈ ਵਰਤੀ ਜਾਣ ਵਾਲੀ ਪਲਾਸਟਿਕ ਦੀ ਬੋਤਲ ਨੂੰ ਬਣਾਉਣ ਲਈ ਵੀ ਖਤਰਨਾਕ ਕੈਮੀਕਲ ਦਾ ਇਸਤੇਮਾਲ ਹੁੰਦਾ ਹੈ ਜਿਸ ਕਾਰਨ ਨਾ ਸਿਰਫ ਕੈਂਸਰ ਸਗੋਂ ਪੇਟ-ਦਰਦ, ਕਬਜ਼, ਯਾਦਦਾਸ਼ਤ 'ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਹੁਣ ਪਲਾਸਟਿਕ ਦੀ ਪਾਣੀ ਦੀ ਬੋਤਲ ਵਾਤਾਵਰਣ ਲਈ ਖਤਰਾ ਨਹੀਂ ਰਹੇਗੀ। ਇਕ ਅਖਬਾਰ ਦੀ ਰਿਪੋਰਟ ਅਨੁਸਾਰ ਕੇਂਦਰ ਸਰਕਾਰ ਬੋਤਲਬੰਦ ਪਾਣੀ ਲਈ ਬਾਇਓਡਿਗ੍ਰੇਡੇਬਲ ਪਲਾਸਟਿਕ ਦਾ ਇਸਤੇਮਾਲ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਨਾਲ ਬਣੀ ਪਾਣੀ ਦੀ ਬੋਤਲ ਤੈਅ ਸਮੇਂ ਬਾਅਦ ਖੁਦ ਹੀ ਨਸ਼ਟ ਹੋ ਜਾਵੇਗੀ।
ਇਸ ਦੇ ਇਸਤੇਮਾਲ ਨਾਲ ਦੇਸ਼ 'ਚ ਇਕ ਵਾਰ ਇਸਤੇਮਾਲ ਹੋਣ ਵਾਲੇ ਪਲਾਸਟਿਕ 'ਤੇ ਰੋਕ ਲਗਾਈ ਜਾ ਸਕੇਗੀ। ਮੌਜੂਦਾ ਸਮੇਂ 'ਚ ਯੂਰਪ ਅਤੇ ਕਈ ਹੋਰ ਦੂਜੇ ਦੇਸ਼ ਇਸ ਤਰ੍ਹਾਂ ਦੇ ਪਲਾਸਟਿਕ ਦਾ ਇਸਤੇਮਾਲ ਕਰ ਰਹੇ ਹਨ। ਬੀ.ਆਈ.ਐਸ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬੋਤਲਬੰਦ ਪਾਣੀ ਲਈ ਬਾਇਓਡਿਗ੍ਰੇਡਏਬਲ ਪਲਾਸਟਿਕ ਇਸਤੇਮਾਲ ਨੂੰ ਲੈ ਕੇ ਕੀਤੇ ਜਾਣ ਵਾਲੇ ਤਜਰਬੇ ਆਪਣੇ ਆਖਰੀ ਪੜਾਅ 'ਚ ਹਨ। ਇਹ ਪਲਾਸਟਿਕ 99 ਫੀਸਦੀ ਬਾਇਓਡਿਗ੍ਰੇਡੇਬਲ ਹੈ। ਸੈਂਟਰਲ ਇੰਸਟੀਚਿਊਟ ਆਫ ਪਲਾਸਟਿਕ ਇੰਜੀਨੀਅਰਿੰਗ ਐਂਡ ਟੈਕਨਾਲੋਜੀ(ਸਿਪੇਟ) ਇਸ ਦੀ ਜਾਂਚ ਕਰ ਰਹੀ ਹੈ ਕਿ ਉਹ ਕਿੰਨੇ ਸਮੇਂ 'ਚ ਨਸ਼ਟ ਹੋ ਕੇ ਮਿੱਟੀ 'ਚ ਮਿਲ ਜਾਂਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਲਾਸਟਿਕ ਮੁਕਤੀ ਲਈ ਗਾਂਧੀ ਜੇਯੰਤੀ 'ਤੇ ਦੋ ਕਿਲੋਮੀਟਰ ਦੌੜ 'ਚ ਹਿੱਸਾ ਲੈਣ ਦਾ ਸੱਦਾ ਦਿੱਤਾ ਹੈ।
SBI ਨੇ ਮੈਲਬੌਰਨ 'ਚ ਖੋਲ੍ਹੀ ਬਰਾਂਚ, ਵਪਾਰ 'ਚ ਹੋਵੇਗਾ ਫਾਇਦਾ
NEXT STORY