ਨਵੀਂ ਦਿੱਲੀ : ਕੋਰੋਨਾ ਸੰਕਟ ਦੌਰਾਨ ਭਾਰਤ ਸਰਕਾਰ ਵੱਲੋਂ ਦੇਸ਼ ਦੇ ਕਿਸਾਨਾਂ ਦੀ ਮਦਦ ਲਈ ਕਈ ਐਲਾਨ ਕੀਤੇ ਗਏ ਹਨ। ਕਰੋੜਾਂ ਕਿਸਾਨਾਂ ਲਈ ਕਈ ਫਾਇਦੇ ਵਾਲੀਆਂ ਯੋਜਨਾਵਾਂ ਵੀ ਸ਼ੁਰੂ ਕੀਤੀ ਗਈਆਂ ਹਨ ਪਰ ਇਨ੍ਹਾਂ ਯੋਜਨਾਵਾਂ ਵਿਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਪਹਿਲਾਂ ਤੋਂ ਕਾਫੀ ਅਹਿਮ ਹੈ। ਇਸ ਯੋਜਨਾ ਤਹਿਤ ਸਰਕਾਰ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਹਰ ਸਾਲ 6000 ਰੁਪਏ ਜਮ੍ਹਾਂ ਕਰਦੀ ਹੈ। 2000-2000 ਰੁਪਏ ਦੀਆਂ 3 ਕਿਸ਼ਤਾਂ ਵਿਚ ਕਿਸਾਨਾਂ ਦੇ ਖਾਤਿਆਂ ਵਿਚ ਪੈਸੇ ਪਾਏ ਜਾਂਦੇ ਹਨ। ਕਿਸਾਨ ਯੋਜਨਾ ਦੀ ਛੇਵੀਂ ਕਿਸ਼ਤ ਦਾ ਪੈਸਾ ਆਉਣਾ ਸ਼ੁਰੂ ਹੋ ਚੁੱਕਾ ਹੈ।
pmkisan.gov.in 'ਤੇ ਆਨਲਾਈਨ ਚੈੱਕ ਕਰੋ ਆਪਣਾ ਨਾਮ
ਇਸ ਯੋਜਨਾ ਦਾ ਲਾਭ ਸਿਰਫ ਉਨ੍ਹਾਂ ਕਿਸਾਨਾਂ ਨੂੰ ਮਿਲਣਾ ਹੈ, ਜਿਨ੍ਹਾਂ ਨੇ ਯੋਜਨਾ ਲਈ ਅਰਜ਼ੀ ਦਿੱਤੀ ਹੈ। ਜੇਕਰ ਤੁਸੀਂ ਵੀ ਅਰਜ਼ੀ ਦਿੱਤੀ ਹੈ ਤਾਂ ਆਪਣਾ ਨਾਮ ਲਾਭਪਾਤਰੀਆਂ ਦੀ ਸੂਚੀ ਵਿਚ ਚੈੱਕ ਕਰ ਸਕਦੇ ਹੋ। ਹੁਣ ਆਨਲਾਈਨ ਵੀ ਤੁਸੀਂ ਲਿਸਟ ਵਿਚ ਨਾਮ ਚੈਕ ਕਰ ਸਕਦੇ ਹੋ। ਪੀ.ਐੱਮ. ਕਿਸਾਨ ਸਨਮਾਨ ਨਿਧੀ ਯੋਜਨਾ 2020 ਦੀ ਨਵੀਂ ਸੂਚੀ ਨੂੰ ਸਰਕਾਰੀ ਵੈੱਬਸਾਈਟ pmkisan.gov.in in ਉੱਤੇ ਚੈੱਕ ਕਰ ਸਕਦੇ ਹੋ।
ਜੇਕਰ ਕਿਸੇ ਕਾਰਨ ਤੁਸੀਂ ਅਜੇ ਤੱਕ ਡਾਕਿਊਮੈਂਟ ਜਮ੍ਹਾਂ ਨਹੀਂ ਕਰਾਏ ਹਨ ਅਤੇ ਤੁਹਾਡੀ ਅਰਜ਼ੀ ਅਟਕੀ ਪਈ ਹੈ ਤਾਂ ਡਾਕਿਊਮੈਂਟ ਨੂੰ ਆਨਲਾਈਨ ਵੀ ਅਪਲੋਡ ਕਰ ਸਕਦੇ ਹੋ। ਜੇਕਰ ਤੁਸੀਂ ਇਸ ਯੋਜਨਾ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਵੈੱਬਸਾਈਟ ਦੀ ਮਦਦ ਲੈ ਕੇ ਆਪਣਾ ਨਾਮ ਖੁਦ ਜੋੜ ਸਕਦੇ ਹੋ। ਇਸ ਦੇ ਲਈ ਕਿਸਾਨਾਂ ਨੂੰ ਸਭ ਤੋਂ ਪਹਿਲਾਂ pmkisan.gov.in ਵੈੱਬਸਾਈਟ 'ਤੇ ਲਾਗ ਇਨ ਕਰਨਾ ਹੋਵੇਗਾ। ਇਸ ਵਿਚ ਦਿੱਤੇ ਗਏ ਫਾਰਮਰ ਕਾਰਨਰ ਵਾਲੇ ਟੈਬ 'ਤੇ ਕਲਿੱਕ ਕਰਨਾ ਹੋਵੇਗਾ। ਇਸ ਵਿਚ ਕਿਸਾਨਾਂ ਨੂੰ ਖੁਦ ਨੂੰ ਪੀ.ਐੱਮ. ਕਿਸਾਨ ਯੋਜਨਾ ਵਿਚ ਰਜਿਸਟਰਡ ਕਰਨ ਦਾ ਬਦਲ ਦਿੱਤਾ ਗਿਆ ਹੈ। ਜੇਕਰ ਤੁਸੀਂ ਪਹਿਲਾਂ ਅਰਜੀ ਦਿੱਤੀ ਹੈ ਅਤੇ ਤੁਹਾਡਾ ਆਧਾਰ ਠੀਕ ਤਰੀਕੇ ਨਾਲ ਅਪਲੋਡ ਨਹੀਂ ਹੋਇਆ ਹੈ ਜਾਂ ਕਿਸੇ ਵਜ੍ਹਾ ਨਾਲ ਆਧਾਰ ਨੰਬਰ ਗਲਤ ਦਰਜ ਹੋ ਗਿਆ ਹੈ ਤਾਂ ਇਸ ਦੀ ਜਾਣਕਾਰੀ ਵੀ ਇਸ ਵਿਚ ਮਿਲ ਜਾਵੇਗੀ। ਇਸ ਤੋਂ ਬਾਅਦ ਤੁਸੀਂ ਆਪਣੀ ਗਲਤੀ ਵਿਚ ਸੁਧਾਰ ਵੀ ਕਰ ਸਕਦੇ ਹੋ, ਜਿਨ੍ਹਾਂ ਕਿਸਾਨਾਂ ਨੂੰ ਇਸ ਯੋਜਨਾ ਦਾ ਲਾਭ ਸਰਕਾਰ ਵੱਲੋਂ ਦਿੱਤਾ ਗਿਆ ਹੈ ਉਨ੍ਹਾਂ ਦੇ ਵੀ ਨਾਮ ਰਾਜ/ਜ਼ਿਲ੍ਹਾ/ਤਹਿਸੀਲ/ਪਿੰਡ ਦੇ ਹਿਸਾਬ ਨਾਲ ਵੇਖੇ ਜਾ ਸਕਦੇ ਹਨ।
ਇਸ ਵਿਚ ਸਾਰੇ ਲਾਭਪਾਤਰੀਆਂ ਦੀ ਪੂਰੀ ਸੂਚੀ ਅਪਲੋਡ ਕਰ ਦਿੱਤੀ ਗਈ ਹੈ। ਇੰਨਾ ਹੀ ਨਹੀਂ ਤੁਸੀਂ ਇਸ ਵਿਚ ਤੁਹਾਡੀ ਅਰਜ਼ੀ ਦਾ ਸਟੇਟਸ ਕੀ ਹੈ, ਇਸ ਦੀ ਜਾਣਕਾਰੀ ਕਿਸਾਨ ਆਧਾਰ ਗਿਣਤੀ/ ਬੈਂਕ ਖਾਤਾ/ ਮੋਬਾਇਲ ਨੰਬਰ ਜ਼ਰੀਏ ਵੀ ਪਤਾ ਕਰ ਸਕਦੇ ਹਨ। ਇਸ ਤੋਂ ਇਲਾਵਾ ਪੀ.ਐੱਮ. ਕਿਸਾਨ ਯੋਜਨਾ ਦੇ ਬਾਰੇ ਵਿਚ ਖੁਦ ਨੂੰ ਅਪਡੇਟ ਰੱਖਣਾ ਚਾਹੁੰਦੇ ਹੋ ਤਾਂ ਇਸ ਦ। ਲਿੰਕ pmkisan.gov.in 'ਤੇ ਕਲਿੱਕ ਕਰਨਾ ਹੋਵੇਗਾ। ਤੁਸੀਂ ਗੂਗਲ ਪਲੇਅ ਸਟੋਰ ਵਿਚ ਜਾ ਕੇ ਪੀ.ਐੱਮ. ਕਿਸਾਨ ਮੋਬਾਇਲ ਐਪ ਡਾਊਨਲੋਡ ਕਰ ਸਕਦੇ ਹੋ।
ਕੇਦਾਰਨਾਥ ਵਿਚ ਮੁੱਢਲੀਆਂ ਸਹੂਲਤਾਂ ਨੂੰ ਬਹਾਲ ਕਰਨ ਲਈ ਉਤਰਾਖੰਡ ਸਰਕਾਰ ਨੇ PFC ਨਾਲ ਕੀਤਾ ਸਮਝੌਤਾ
NEXT STORY